Thu, Apr 18, 2024
Whatsapp

ਸੁਲੇਮਾਨੀ ਦੀ ਮੌਤ ਦਾ ਇਰਾਨ ਨੇ ਦਿੱਤਾ ਜਵਾਬ, ਇਰਾਕ 'ਚ ਅਮਰੀਕੀ ਫੌਜ 'ਤੇ ਦਾਗੀਆਂ ਮਿਜ਼ਾਈਲਾਂ

Written by  Jashan A -- January 08th 2020 08:59 AM -- Updated: January 08th 2020 01:24 PM
ਸੁਲੇਮਾਨੀ ਦੀ ਮੌਤ ਦਾ ਇਰਾਨ ਨੇ ਦਿੱਤਾ ਜਵਾਬ, ਇਰਾਕ 'ਚ ਅਮਰੀਕੀ ਫੌਜ 'ਤੇ ਦਾਗੀਆਂ ਮਿਜ਼ਾਈਲਾਂ

ਸੁਲੇਮਾਨੀ ਦੀ ਮੌਤ ਦਾ ਇਰਾਨ ਨੇ ਦਿੱਤਾ ਜਵਾਬ, ਇਰਾਕ 'ਚ ਅਮਰੀਕੀ ਫੌਜ 'ਤੇ ਦਾਗੀਆਂ ਮਿਜ਼ਾਈਲਾਂ

ਸੁਲੇਮਾਨੀ ਦੀ ਮੌਤ ਦਾ ਇਰਾਨ ਨੇ ਦਿੱਤਾ ਜਵਾਬ, ਇਰਾਕ 'ਚ ਅਮਰੀਕੀ ਫੌਜ 'ਤੇ ਦਾਗੀਆਂ ਮਿਜ਼ਾਈਲਾਂ,ਨਵੀਂ ਦਿੱਲੀ: ਅਮਰੀਕਾ ਤੇ ਇਰਾਨ ਦੇ ਵਿਚਾਲੇ ਲਗਾਤਾਰ ਤਣਾਅ ਵਧਦਾ ਜਾ ਰਿਹਾ ਹੈ। ਇਸ ਦੌਰਾਨ ਇਰਾਕ 'ਚ ਅਮਰੀਕੀ ਸੈਨਾ ਦੇ ਟਿਕਾਣਿਆਂ 'ਤੇ ਹਮਲਾ ਹੋਇਆ ਹੈ। ਫੌਜੀ ਟਿਕਾਣਿਆਂ 'ਤੇ ਇਰਾਨ ਨੇ ਬੈਲਿਸਟਿਕ ਮਿਜ਼ਾਈਲਾਂ' ਨਾਲ ਹਮਲਾ ਕੀਤਾ ਹੈ। ਖਬਰਾਂ ਮੁਤਾਬਕ ਇੱਕ ਦਰਜਨ ਤੋਂ ਵੱਧ ਬੈਲਿਸਟਿਕ ਮਿਜ਼ਾਈਲਾਂ ਚਲਾਈਆਂ ਗਈਆਂ ਹਨ। ਹੋਰ ਪੜ੍ਹੋ: ਸਰਕਾਰ ਯੂ.ਜੀ.ਸੀ ਖਤਮ ਕਰਨ ਦੀ ਤਿਆਰੀ 'ਚ, ਉੱਚ ਸਿੱਖਿਆ ਦੀ ਗੁਣਵੱਤਾ ਸੁਧਾਰਨ ਲਈ ਲਿਆ ਫੈਸਲਾ ਇਸ ਹਮਲੇ ਤੋਂ ਬਾਅਦ ਟਰੰਪ ਨੇ ਟਵੀਟ ਕਰ ਕਿਹਾ, “ਸਭ ਠੀਕ ਹੈ, ਇਰਾਨ ਨੇ ਇਰਾਕ 'ਚ ਦੋ ਫੌਜੀ ਠਿਕਾਣਿਆਂ‘ ਤੇ ਹਮਲਾ ਕੀਤਾ ਹੈ। ਜਾਨੀ ਨੁਕਸਾਨ ਅਤੇ ਨੁਕਸਾਨ ਦੀ ਸਮੀਖਿਆ ਕੀਤੀ ਜਾ ਰਹੀ ਹੈ। ਹੁਣ ਤੱਕ ਸਭ ਠੀਕ ਹੈ। ਸਾਡੇ ਕੋਲ ਵਿਸ਼ਵ ਦੀ ਸਭ ਤੋਂ ਸ਼ਕਤੀਸ਼ਾਲੀ ਫੌਜ ਹੈ। ਮੈਂ ਸਵੇਰੇ ਇਕ ਬਿਆਨ ਜਾਰੀ ਕਰਾਂਗਾ। ” https://twitter.com/ANI/status/1214726318513967106?s=20 ਤੁਹਾਨੂੰ ਦੱਸ ਦੇਈਏ ਅਮਰੀਕਾ ਤੇ ਇਰਾਨ 'ਚ ਤਾਨਾਤਾਨੀ ਸ਼ੁੱਕਰਵਾਰ ਤੋਂ ਤੇਜ਼ ਹੋ ਗਈ ਸੀ, ਜਦੋਂ ਅਮਰੀਕਾ ਨੇ ਬਗਦਾਦ 'ਚ ਡਰੋਨ ਹਮਲਾ ਕਰ ਇਰਾਨ ਦੇ ਕਾਸਿਮ ਸੁਲੇਮਾਨੀ ਨੂੰ ਮਾਰ ਦਿੱਤਾ ਸੀ। ਇਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਮਾਹੌਲ ਤਣਾਅਪੂਰਨ ਬਣ ਗਿਆ ਸੀ ,ਇਰਾਨ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਸੀ , ਜਿਸ 'ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕੱਲ ਕਿਹਾ ਸੀ ਕਿ ਇਸ ਦੇ ਬੁਰੇ ਨਤੀਜੇ ਹੋਣਗੇ। https://twitter.com/ANI/status/1214740833955540992?s=20 -PTC News


Top News view more...

Latest News view more...