Sat, Apr 20, 2024
Whatsapp

ਇੱਕ ਭਾਰਤੀ ਵਿਦਿਆਰਥੀ ਨੂੰ ਸੈਲਫੀ ਲੈਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

Written by  Shanker Badra -- January 07th 2019 02:36 PM
ਇੱਕ ਭਾਰਤੀ ਵਿਦਿਆਰਥੀ ਨੂੰ ਸੈਲਫੀ ਲੈਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਇੱਕ ਭਾਰਤੀ ਵਿਦਿਆਰਥੀ ਨੂੰ ਸੈਲਫੀ ਲੈਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ

ਇੱਕ ਭਾਰਤੀ ਵਿਦਿਆਰਥੀ ਨੂੰ ਸੈਲਫੀ ਲੈਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ:ਲੰਡਨ : ਸੈਲਫੀ ਲੈਣ ਦੇ ਚੱਕਰ 'ਚ ਵਰਤੀ ਗਈ ਲਾਪਰਵਾਹੀ ਨਾਲ ਇਕ ਹੋਰ ਵਿਦਿਆਰਥੀ ਦੀ ਮੌਤ ਹੋ ਗਈ ਹੈ।ਹੁਣ ਇਹ ਮਾਮਲਾ ਆਇਰਲੈਂਡ ਵਿੱਚ ਸਾਹਮਣੇ ਆਇਆ ਹੈ।ਜਿਥੇ ਸੈਲਫੀ ਲੈਣ ਦੇ ਚੱਕਰ ਵਿੱਚ ਇੱਕ ਭਾਰਤੀ ਵਿਦਿਆਰਥੀ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਹੈ। [caption id="attachment_237070" align="aligncenter" width="300"]Ireland Indian Student Taking Selfie Dies ਇੱਕ ਭਾਰਤੀ ਵਿਦਿਆਰਥੀ ਨੂੰ ਸੈਲਫੀ ਲੈਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ[/caption] ਦਰਅਸਲ 'ਚ ਨੌਜਵਾਨ ਨੇ ਆਇਰਲੈਂਡ ਦੀ ਮਸ਼ਹੂਰ ਤੇ ਸਭ ਤੋਂ ਉੱਚੀ ਚੱਟਾਨ 'ਤੇ ਚੜ ਕੇ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਦੌਰਾਨ ਉਹ ਚੱਟਾਨ ਤੋਂ ਡਿੱਗ ਪਿਆ ,ਜਿਸ ਕਰਕੇ ਉਸ ਦੀ ਮੌਤ ਹੋ ਗਈ ਹੈ।ਉਸ ਨੌਜਵਾਨ ਦੀ ਉਮਰ 20 ਸਾਲ ਦੀ ਦੱਸੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਇਹ ਨੌਜਵਾਨ ਡਬਲਿਨ ਦੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰ ਰਿਹਾ ਸੀ। [caption id="attachment_237072" align="aligncenter" width="300"]Ireland Indian Student Taking Selfie Dies ਇੱਕ ਭਾਰਤੀ ਵਿਦਿਆਰਥੀ ਨੂੰ ਸੈਲਫੀ ਲੈਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ[/caption] ਇਹ ਘਟਨਾ ਸ਼ੁੱਕਰਵਾਰ ਦੀ ਦੁਪਹਿਰ ਨੂੰ ਉਸ ਸਮੇਂ ਵਾਪਰੀ ,ਜਦੋਂ ਭਾਰਤੀ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਕਾਊਂਟੀ ਕਲਾਰੇ ਦੇ ਮੋਹਰੇ ਦੇ ਕਲਿੱਫ ਤੋਂ ਨੀਚੇ ਡਿੱਗ ਗਿਆ।ਇਸ ਘਟਨਾ ਤੋਂ ਬਾਅਦ ਆਇਰਲੈਂਡ ਪੁਲਿਸ ਨੇ ਨੌਜਵਾਨ ਨੂੰ ਹੈਲੀਕਾਪਟਰ ਜ਼ਰੀਏ ਪਾਣੀ ਵਿੱਚੋਂ ਬਾਹਰ ਕੱਢ ਲਿਆ।ਇਸ ਪਿੱਛੋਂ ਉਸ ਨੂੰ ਹਸਪਤਾਲ ਲੈ ਕੇ ਜਾਇਆ ਗਿਆ ਪਰ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਹੈ। [caption id="attachment_237069" align="aligncenter" width="300"]Ireland Indian Student Taking Selfie Dies ਇੱਕ ਭਾਰਤੀ ਵਿਦਿਆਰਥੀ ਨੂੰ ਸੈਲਫੀ ਲੈਣੀ ਪਈ ਮਹਿੰਗੀ ,ਵਾਪਰਿਆ ਇਹ ਭਾਣਾ[/caption] ਦੱਸ ਦੇਈਏ ਕਿ ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।ਦੂਜੇ ਪਾਸੇ ਪੁਲਿਸ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਨਾਲ ਸੰਪਰਕ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ ਵੀ 2007 ਵਿੱਚ ਇਸੇ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਸੀ।ਇਸ ਘਟਨਾ ਦੇ ਵਿੱਚ ਇੱਕ ਹੰਗਰੀਅਨ ਆਦਮੀ ਫੋਟੋ ਲੈਣ ਦੇ ਦੌਰਾਨ ਮੌਹੇਰ ਦੇ ਕਲੀਫ਼ਸ ਤੋਂ ਖਿਸਕ ਕੇ ਡਿੱਗ ਗਿਆ ਸੀ, ਅਤੇ ਉਸ ਦੀ ਸੱਟ-ਫੇਟ ਵਿੱਚ ਮੌਤ ਹੋ ਗਈ ਸੀ। -PTCNews


Top News view more...

Latest News view more...