Fri, Apr 26, 2024
Whatsapp

ਮੋਗਾ 'ਚ ਨੈਸ਼ਨਲ ਹਾਈਵੇ 'ਤੇ ਲੱਖਾਂ ਰੁਪਏ ਦੀ ਲਾਗਤ ਨਾਲ ਲੋਹੇ ਦੀਆਂ ਗਰਿੱਲਾਂ ਹੋਈਆਂ ਚੋਰੀ

Written by  Riya Bawa -- August 14th 2022 01:12 PM
ਮੋਗਾ 'ਚ ਨੈਸ਼ਨਲ ਹਾਈਵੇ 'ਤੇ ਲੱਖਾਂ ਰੁਪਏ ਦੀ ਲਾਗਤ ਨਾਲ ਲੋਹੇ ਦੀਆਂ ਗਰਿੱਲਾਂ ਹੋਈਆਂ ਚੋਰੀ

ਮੋਗਾ 'ਚ ਨੈਸ਼ਨਲ ਹਾਈਵੇ 'ਤੇ ਲੱਖਾਂ ਰੁਪਏ ਦੀ ਲਾਗਤ ਨਾਲ ਲੋਹੇ ਦੀਆਂ ਗਰਿੱਲਾਂ ਹੋਈਆਂ ਚੋਰੀ

ਮੋਗਾ: ਮੋਗਾ ਜ਼ਿਲ੍ਹਾ ਵਿੱਚ ਚੋਰਾਂ ਦੇ ਹੌਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ ਹੁਣ ਇਹ ਚੋਰ ਆਪਣੇ ਨਸ਼ੇ ਦੀ ਪੂਰਤੀ ਲਈ ਬਹੁਤ ਹੀ ਅਨੋਖੇ ਢੰਗ ਨਾਲ ਚੋਰੀਆਂ ਨੂੰ ਅੰਜ਼ਾਮ ਦੇ ਰਹੇ ਹਨ। ਇਕ ਅਜਿਹਾ ਹੀ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਬੀਤੀ ਰਾਤ ਚੋਰਾਂ ਨੇ ਲੋਹੇ ਦੀਆਂ ਹਜ਼ਾਰਾਂ ਰੁਪਏ ਦੀਆਂ ਗਰਿੱਲਾਂ ਕੱਟੀਆਂ ਤੇ ਫਿਰ ਰਫੂਚੱਕਰ ਹੋ ਗਏ। ਦੱਸ ਦੇਈਏ ਕਿ ਇਹ ਘਟਨਾ ਮੋਗਾ ਅੰਮ੍ਰਿਤਸਰ ਰੋਡ ਨੈਸ਼ਨਲ ਹਾਈਵੇ ਤੇ ਵਾਪਰੀ ਹੈ। ਮੋਗਾ 'ਚ ਚੋਰਾਂ ਦੇ ਹੌਸਲੇ ਬੁਲੰਦ, ਪੁਲਸ ਚੋਰਾ ਨੂੰ ਫੜਨ 'ਚ ਨਾਕਾਮ ਚੋਰਾਂ ਨੇ ਲਗਾਤਾਰ ਚੱਲ ਰਹੀ ਆਵਾਜਾਈ ਦੇ ਵਿੱਚ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਨੇ ਬੇਖ਼ੌਫ ਹੋ ਕੇ ਨੈਸ਼ਨਲ ਹਾਈਵੇ 'ਤੇ ਲਗਾਈਆਂ ਲੱਖਾਂ ਰੁਪਏ ਦੀਆਂ ਗਰਿੱਲਾਂ ਨੂੰ ਕਟਰ ਨਾਲ ਕੱਟ ਕੇ ਜੁਗਾੜੂ ਰੇਹੜੇ ਤੇ ਲੱਦ ਕੇ ਰਫੂਚੱਕਰ ਹੋ ਗਏ। ਇਹ ਸਾਰੀ ਘਟਨਾ ਦੀ ਸੀ ਸੀ ਟੀ ਵੀ ਵੀਡੀਓ ਕੈਮਰੇ 'ਚ ਕੈਦ ਹੋਈ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਚੋਰਾਂ ਨੂੰ ਕਾਬੂ ਕੀਤਾ ਜਾਵੇ ਤਾਂ ਜੋ ਚੋਰ ਇਸ ਤਰਾਂ ਦੀਆਂ ਲੁੱਟ ਖੋਹ ਦੀਆਂ ਘਟਨਾਵਾਂ ਨੂੰ ਦੁਬਾਰਾ ਅੰਜਾਮ ਨਾ ਦੇ ਸਕਣ। ਲੋਕਾਂ ਨੂੰ ਇਹਨਾਂ ਲੁੱਟ ਖੋਹ ਤੋਂ ਰਾਹਤ ਮਿਲ ਸਕੇ ਪਰ ਪੁਲਿਸ ਇਸ ਵਿੱਚ ਨਾਕਾਮ ਹੁੰਦੀ ਦਿਸ ਰਹੀ ਹੈ। ਮੋਗਾ 'ਚ ਚੋਰਾਂ ਦੇ ਹੌਸਲੇ ਬੁਲੰਦ, ਪੁਲਸ ਚੋਰਾ ਨੂੰ ਫੜਨ 'ਚ ਨਾਕਾਮ ਇਹ ਵੀ ਪੜ੍ਹੋ : ਪੰਜਾਬ 'ਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਦੀ ਬਿਮਾਰੀ, ਜਾਣੋ ਇਸ ਦੇ ਲੱਛਣ ਤੇ ਉਪਾਅ ਹੁਣ ਦੇਖਣਾ ਇਹ ਹੋਵੇਗਾ ਕਿ ਖ਼ਬਰ ਦੀ ਨਸ਼ਰ ਹੋਣ ਤੋਂ ਬਾਅਦ ਮੋਗਾ ਪੁਲਿਸ ਅਜਿਹੇ ਚੋਰਾਂ ਨੂੰ ਕਾਬੂ ਕਰਨ ਵਿਚ ਸਫਲ ਹੁੰਦੀ ਹੈ ਜਾਂ ਫਿਰ ਇਸੇ ਤਰਾਂ ਹੀ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਹੁੰਦੀਆਂ ਰਹਿਣਗੀਆਂ। ਦੱਸ ਦਈਏ ਕਿ ਇਨ੍ਹਾਂ ਚੋਰਾਂ ਵੱਲੋਂ ਇੱਕ ਵਾਰ ਪਹਿਲਾਂ ਵੀ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਵਿੱਚ ਉਨ੍ਹਾਂ ਨੇ ਕਿਸਾਨਾਂ ਦੀਆਂ ਮੋਟਰਾਂ ਦੀਆਂ ਤਾਰਾ ਚੋਰੀ ਕਰਕੇ ਵੇਚ ਦਿੱਤੀਆਂ ਅਤੇ ਆਪਣੇ ਨਸ਼ੇ ਦੀ ਪੂਰਤੀ ਕੀਤੀ। ਇਸ ਸਾਰੇ ਮਾਮਲੇ ਵਿੱਚ ਸਬੰਧੀ ਥਾਣਾ ਮਹਿਨਾ ਦੇ ਮੁਖੀ ਇਕਬਾਲ ਹੁਸੈਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੀ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਆ ਗਈ ਹੈ ਜਿਸ ਦੇ ਆਧਾਰ 'ਤੇ ਉਹ ਚੋਰਾਂ ਤੱਕ ਪਹੁੰਚਣਗੇ ਅਤੇ ਚੋਰਾਂ ਨੂੰ ਕਾਬੂ ਕਰਨਗੇ। loot (ਸਰਬਜੀਤ ਰੌਲੀ ਦੀ ਰਿਪੋਰਟ )   -PTC News


Top News view more...

Latest News view more...