Tue, Apr 23, 2024
Whatsapp

ਕੀ ਭਾਰਤ ਵਿੱਚ 15 ਜੂਨ ਤੋਂ ਦੁਬਾਰਾ ਲਾਕਡਾਊਨ ਹੋ ਰਿਹਾ ਹੈ ? ਪੜ੍ਹੋ ਅਸਲ ਸੱਚਾਈ

Written by  Shanker Badra -- June 11th 2020 12:41 PM
ਕੀ ਭਾਰਤ ਵਿੱਚ 15 ਜੂਨ ਤੋਂ ਦੁਬਾਰਾ ਲਾਕਡਾਊਨ ਹੋ ਰਿਹਾ ਹੈ ? ਪੜ੍ਹੋ ਅਸਲ ਸੱਚਾਈ

ਕੀ ਭਾਰਤ ਵਿੱਚ 15 ਜੂਨ ਤੋਂ ਦੁਬਾਰਾ ਲਾਕਡਾਊਨ ਹੋ ਰਿਹਾ ਹੈ ? ਪੜ੍ਹੋ ਅਸਲ ਸੱਚਾਈ

ਕੀ ਭਾਰਤ ਵਿੱਚ 15 ਜੂਨ ਤੋਂ ਦੁਬਾਰਾ ਲਾਕਡਾਊਨ ਹੋ ਰਿਹਾ ਹੈ ? ਪੜ੍ਹੋ ਅਸਲ ਸੱਚਾਈ:ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਚਲਦਿਆਂ ਹੁਣ ਬਹੁਤ ਸਾਰੇ ਦੇਸ਼ਾਂ ਵਿੱਚ ਲਾਕਡਾਊਨ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਦੌਰਾਨ ਭਾਰਤ ਵਿਚ ਵੀ ਕੋਰੋਨਾ ਵਾਇਰਸ ਦਾ ਕਹਿਰ ਸਿਖ਼ਰ 'ਤੇ ਹੈ ਅਤੇ ਲਾਕਡਾਊਨ ਦੇ ਪੰਜਵੇਂ ਪੜਾਅ ਵਿਚ ਅਨਲਾਕ-1 ਤਹਿਤ ਦੇਸ਼ ਨੂੰ ਮੁੜ ਤੋਂ ਖੋਲ੍ਹਿਆ ਜਾ ਰਿਹਾ ਹੈ। ਉਥੇ ਇੱਕ ਫੋਟੋ ਇੰਟਰਨੈਟ ਉੱਤੇ ਬਹੁਤ ਵਾਇਰਲ ਹੋ ਰਹੀ ਹੈ ,ਜਿਸ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਵਿੱਚ ਲਾਕਡਾਊਨ ਇੱਕ ਵਾਰ ਫਿਰ 15 ਜੂਨ ਤੋਂ ਲਾਗੂ ਹੋਣ ਜਾ ਰਿਹਾ ਹੈ। ਦਰਅਸਲ 'ਚ ਇੱਕ ਹਿੰਦੀ ਨਿਊਜ਼ ਚੈਨਲ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 15 ਜੂਨ ਤੋਂ ਇੱਕ ਵਾਰ ਫਿਰ ਭਾਰਤ ਬੰਦ ਹੋ ਜਾਵੇਗਾ ਅਤੇ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਵਿਆਪਕ ਰੂਪ ਵਿੱਚ ਪ੍ਰਚਾਰਿਆ ਜਾ ਰਿਹਾ ਹੈ। ਇਸ ਦੌਰਾਨ ਸੰਦੇਸ਼ ਵਿਚ ਲਿਖਿਆ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ 15 ਜੂਨ ਤੋਂ ਦੇਸ਼ ਵਿਆਪੀ ਤਾਲਾਬੰਦੀ ਲਾਗੂ ਕਰਨ ਦਾ ਇਸ਼ਾਰਾ ਕੀਤਾ ਹੈ, ਜਿਸ ਵਿਚ ਉਡਾਣਾਂ ਅਤੇ ਰੇਲ ਗੱਡੀਆਂ 'ਤੇ ਪਾਬੰਦੀ ਲਗਾਇ ਜਾਵੇਗੀ। ਹਾਲਾਂਕਿ, ਬਾਅਦ ਵਿੱਚ ਪਤਾ ਲੱਗਿਆ ਕਿ ਇੱਕ ਹਿੰਦੀ ਨਿਊਜ਼ ਚੈਨਲ ਨਾਲ ਸਬੰਧਤ ਇਹ ਤਸਵੀਰ ਕਥਿਤ ਤੌਰ 'ਤੇ ਝੂਠੀ ਅਤੇ ਗੁੰਮਰਾਹਕੁੰਨ ਸੀ। ਪੀਆਈਬੀ ਤੱਥ-ਜਾਂਚ ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਇਕ ਹਿੰਦੀ ਨਿਊਜ਼ ਚੈਨਲ ਦੀ ਤਸਵੀਰ ਨੂੰ ,ਜਿਸ ਵਿੱਚ ਲਾਕਡਾਉਨ ਨੂੰ ਮੁੜ ਲਾਗੂ ਕਰਨ ਦੇ ਸੰਦੇਸ਼ ਨੂੰ ਜਾਅਲੀ ਕਰਾਰ ਦਿੱਤਾ ਹੈ। ਇਸ ਤਰ੍ਹਾਂ ਇਕ ਹੋਰ ਤਾਲਾਬੰਦੀ ਦੇ ਸੰਬੰਧ ਵਿਚ ਲੋਕਾਂ ਵਿਚ ਵੱਧ ਰਹੀ ਚਿੰਤਾ ਨੂੰ ਠੱਲ ਪਾਉਣ ਲਈ ਉਨ੍ਹਾਂ ਨੇ ਇਸ ਨਿਊਜ਼ ਨੂੰ ਜਾਅਲੀ ਦੱਸਿਆ ਹੈ। [caption id="attachment_411000" align="aligncenter" width="300"]Is India going under lockdown again from June 15? ਕੀ ਭਾਰਤ ਵਿੱਚ 15 ਜੂਨ ਤੋਂ ਦੁਬਾਰਾ ਲਾਕਡਾਊਨ ਹੋ ਰਿਹਾ ਹੈ ? ਪੜ੍ਹੋ ਅਸਲ ਸੱਚਾਈ[/caption] ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਨੇ ਦੇਸ਼ ਵਿਚ ਤਾਲਾਬੰਦੀ ਨੂੰ ਮੁੜ ਲਾਗੂ ਕਰਨ ਇਸ ਸੰਬੰਧੀ ਕੁਝ ਵੀ ਐਲਾਨ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਲੌਕਡਾਉਨ ਸੰਦੇਸ਼ ਦੀ ਫੋਟੋ ਜੋ ਇੰਟਰਨੈਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ,ਨੂੰ ਹਟਾਇਆ ਗਿਆ ਹੈ। ਇਸ ਦੇ ਲਈ  ਗ੍ਰਹਿ ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਸੁਚੇਤ ਰਹਿਣ ਚਾਹੀਦਾ ਹੈ। -PTCNews


Top News view more...

Latest News view more...