Thu, Apr 25, 2024
Whatsapp

ਇਸ਼ਾਂਤ ਸ਼ਰਮਾ ਅਤੇ ਪਤਨੀ ਵਿਚਕਾਰ ਆਇਆ ਇਹ ਸਖਸ਼, ਸੁਣਨਾ ਪਿਆ ਇਹ..! 

Written by  Joshi -- January 20th 2018 07:51 PM
ਇਸ਼ਾਂਤ ਸ਼ਰਮਾ ਅਤੇ ਪਤਨੀ ਵਿਚਕਾਰ ਆਇਆ ਇਹ ਸਖਸ਼, ਸੁਣਨਾ ਪਿਆ ਇਹ..! 

ਇਸ਼ਾਂਤ ਸ਼ਰਮਾ ਅਤੇ ਪਤਨੀ ਵਿਚਕਾਰ ਆਇਆ ਇਹ ਸਖਸ਼, ਸੁਣਨਾ ਪਿਆ ਇਹ..! 

Ishant Sharma, Pratima Singh Conversation on twitter makes headlines: ਸੋਸ਼ਲ ਮੀਡੀਆ 'ਤੇ ਕਈ ਵਾਰ ਮਸ਼ਹੂਰ ਹਸਤੀਆਂ ਨੂੰ ਲੋਕਾਂ ਦੀ ਦਖਲਅੰਦਾਜ਼ੀ ਅਤੇ ਇਤਰਾਜ਼ਯੋਗ ਟਿੱਪਣੀਆਂ ਦਾ ਸ਼ਿਕਾਰ ਹੋਣਾ ਪੈ ਜਾਂਦਾ ਹੈ, ਚਾਹੇ ਉਹ ਕ੍ਰਿਕਟ ਖਿਡਾਰੀ ਹੋਣ ਜਾਂ ਬਾਲੀਵੁੱਡ ਅਦਾਕਾਰ। ਇਸ ਵਾਰ ਟ੍ਰਾਲ ਦਾ ਸ਼ਿਕਾਰ ਹੋਏ ਹਨ ਟੀਮ ਇੰਡੀਆ ਦੇ ਖਿਡਾਰੀ ਇਸ਼ਾਂਤ ਸ਼ਰਮਾ ਅਤੇ ਉਹਨਾਂ ਦੀ ਪਤਨੀ ਪ੍ਰਤਿਮਾ ਸਿੰਘ। Ishant Sharma, Pratima Singh Conversation on twitter makes headlinesਭਾਰਤੀ ਕ੍ਰਿਕਟ ਟੀਮ ਦੱਖਣੀ ਅਫਰੀਕੀ ਦੌਰੇ 'ਤੇ ਗਈ ਹੈ, ਅਤੇ ਇਸ 'ਚ ਟੀਮ ਨੂੰ ਪਿਛਲੇ 2 ਟੈਸਟ ਮੈਚਾਂ 'ਚ ਸ਼ਰਮਨਾਕ ਹਾਰ ਮਿਲੀ ਹੈ, ਜਿਸਦਾ ਅਸਰ ਸੋਸ਼ਲ ਮੀਡੀਆ 'ਤੇ ਵੀ ਦੇਖਣ ਨੂੰ ਮਿਲਿਆ। ਜੋਹਾਨਿਸਬਰਗ 'ਚ ਤੀਸਰਾ ਟੈਸਟ ਮੈਚ ਖੇਡਿਆ ਜਾਣਾ ਹੈ। ਹੋਇਆ ਇੰਝ ਕਿ ਇਸ਼ਾਂਤ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਪ੍ਰਤਿਮਾ ਸਿੰਘ ਦੇ ਵਿਚਾਲੇ ਸੋਸ਼ਲ ਮੀਡੀਆ 'ਤੇ ਗੱਲਬਾਤ ਅਤੇ ਮਜ਼ਾਕੀਆ ਗੱਲਾਂ ਹੋ ਰਹੀਆਂ ਸਨ ਜਦੋਂ ਕਿਸੇ ਵਿਅਕਤੀ ਨੇ ਵਿੱਚ ਆ ਕੇ ਗਲਤ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇਸ 'ਤੇ ਇਸ਼ਾਂਤ ਦਾ ਗੁੱਸਾ ਵੱਧ ਗਿਆ ਅਤੇ ਉਹਨਾਂ ਨੇ ਕਰਾਰਾ ਜਵਾਬ ਦੇ ਕੇ ਉਸ ਵਿਅਕਤੀ ਨੂੰ ਚੁੱਪ ਕਰਾਇਆ। ਨਾ ਸਿਰਫ ਇਸ਼ਾਂਤ ਨੇ ਬਲਕਿ ਉਹਨਾਂ ਦੀ ਪਤਨੀ ਨੇ ਉਸ ਸਖਸ਼ ਦੀ ਬੋਲਤੀ ਬੰਦ ਕਰਵਾ ਦਿੱਤੀ। Ishant Sharma, Pratima Singh Conversation on twitter makes headlines: ਦਰਅਸਲ, ਇਸ਼ਾਂਤ ਸ਼ਰਮਾ ਨੇ ਇੱਕ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਹੈ ਕਿ ਇਹ ਸੱਟ ਇਕ ਖਿਡਾਰਨ ਦੀ ਨਿਸ਼ਾਨੀ ਹੈ, ਉਹਨਾਂ ਨੇ ਇਸ ਤਸਵੀਰ 'ਚ ਅੱਖ 'ਤੇ ਬੈਂਡੇਜ ਲਗਾਈ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਪ੍ਰਤਿਮਾ ਇਕ ਨੈਸ਼ਨਲ ਲੈਵਲ ਦੀ ਬਾਸਕਟਬਾਲ ਖਿਡਾਰਣ ਹੈ।

Thats the sign of an athlete going really hard on the court #winnersattitude #fighter #seniornational2018

A post shared by Pratima singh (@pratima0808) on


ਇਸ ਪੋਸਟ 'ਤੇ ਇਸ਼ਾਂਤ ਨੇ ਪਿਆਰ ਜਤਾਉਂਦੇ ਹੋਏ ਕਿਹਾ- ਵਿਨਰ...ਦੇਖ ਕੇ ਖੇਡੋ, ਕਿਉਂ ਸਾਊਥ ਅਫਰੀਕਾ 'ਚ ਟੈਂਸ਼ਨ ਦੇ ਰਹੀ ਹੋ।" ਪ੍ਰਤਿਮਾ - , ਰਾਜਪੂਤ ਨੂੰ ਸੱਟ ਨਹੀਂ ਲਗਦੀ। ਤੁਸੀਂ ਚਿੰਤਾ ਨਾ ਕਰੋ।" ਇਸ਼ਾਂਤ - ਬੇਬੀ ਇਹ ਭਾਸ਼ਨਬਾਜ਼ੀ ਬੰਦ ਕਰੋ। ਅਤੇ ਤੂੰ ਕਦੋਂ ਮਰੇਗੀ? ਪ੍ਰਤਿਮਾ - ਮਰਾਂਗੀ? ਤੁਸੀਂ ਕਿਉਂ ਚਾਹੁੰਦੇ ਹੋ ਮੈਂ ਮਰਾਂ? ਪ੍ਰਤਿਮਾ - ਮੈਂ ਸਮਝ ਗਈ ਕਿ ਤੁਸੀਂ ਕੀ ਚਾਹੁੰਦੇ ਹੋ। ਮਾਰੇਗੀ? ਮੈਂ ਕਿਸੇ ਨੂੰ ਮਾਰ ਨਹੀਂ ਸਕਦੀ। ਮੈਂ ਬੁਰੀ ਖਿਡਾਰਣ ਨਹੀਂ ਹਾਂ। Ishant Sharma, Pratima Singh Conversation on twitter makes headlinesਇਸੇ ਦੌਰਾਨ ਇੱਕ ਸਖਸ਼ ਨੇ ਵਿੱਚ ਆ ਕੇ ਗਲਤ ਕੁਮੈਂਟ ਕਰਨੇ ਸ਼ੁਰੂ ਕਰ ਦਿੱਤੇ ਜਿਸ 'ਤੇ ਸ਼ਰਮਾ ਨੇ ਕਿਹਾ,"ਬੇਟਾ ਤੂੰ ਆਪਣਾ ਵੇਖ!!! ਅਤੇ ਘੱਟ ਬੋਲ ਸਵੇਰੇ-ਸਵੇਰੇ ਦਿਮਾਗ ਖਰਾਬ ਕਰੇਗਾ ਤਾਂ ਇੰਡੀਆ ਆ ਕੇ ਤੇਰੇ ਤੋਂ ਹੀ ਹਿਸਾਬ ਲਵਾਂਗਾ। ਜੇਕਰ ਇੰਨੀ ਹੀ ਟੈਂਸ਼ਨ ਹੈ ਤਾਂ ਜਾ ਮੰਦਰ ਅਤੇ ਪ੍ਰਸ਼ਾਦ ਚੜਾ ਕਿ ਅਸੀਂ ਹਾਰੀਏ ਨਾ। ਨਹੀਂ ਤਾਂ ਚੁੱਪ ਬੈਠ ਮੰਮੀ ਦੀ ਗੋਦ 'ਚ ਅਤੇ ਕੁਮੈਂਟ ਕਰ।" Ishant Sharma, Pratima Singh Conversation on twitter makes headlinesਫਿਰ ਪ੍ਰਤਿਮਾ ਨੇ ਵੀ ਉਸ ਵਿਖਤੀ ਨੂੰ ਝਾੜ ਪਾਉਂਦਿਆਂ ਲਿਖਿਆ, "ਕਿਉਂ ਤੁਸੀਂ ਸਾਡੇ ਦੋਹਾਂ ਵਿਚਾਲੇ ਬੋਲ ਰਹੇ ਹੋ। ਆਪਣਾ ਕੰਮ ਕਰੋ ਜਾ ਕੇ।" ਪਤੀ ਪਤਨੀ ਤੋਂ ਝਾੜ ਖਾ ਕੇ ਆਖਿਰਕਾਰ ਉਸ ਵਿਅਕਤੀ ਨੇ ਆਪਣੇ ਕੁਮੈਂਟ ਡਿਲੀਟ ਕਰ ਦਿੱਤੇ। —PTC News

Top News view more...

Latest News view more...