ਆਈਐਸਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ :ਸਿਰਸਾ

ISI and Pakistan Navjot Sidhu Use Sikhs India against Provoke trying :Sirsa

ਆਈਐਸਆਈ ਅਤੇ ਪਾਕਿਸਤਾਨ ਨਵਜੋਤ ਸਿੱਧੂ ਦੀ ਵਰਤੋਂ ਸਿੱਖਾਂ ਨੂੰ ਭਾਰਤ ਖਿਲਾਫ ਭੜਕਾਉਣ ਲਈ ਕਰ ਰਹੀ ਹੈ :ਸਿਰਸਾ:ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਖਿਆ ਕਿ ਨਵਜੋਤ ਸਿੰਘ ਸਿੱਧੂ ਵੱਲੋਂ ਪਾਕਿਸਤਾਨ ਦੇ ਹੱਕ ਵਿਚ ਗਤੀਵਿਧੀਆਂ ਨੇ ਆਈਐਸਆਈ ਤੇ ਪਾਕਿਸਤਾਨ ਨੂੰ ਭਾਰਤ ਵਿਰੋਧੀ ਮੁਹਿੰਮ ਸ਼ੁਰੂ ਕਰਨ ਲਈ ਉਤਸ਼ਾਹਿਤ ਕੀਤਾ ਹੈ ਅਤੇ ਉਹ ਸਿੱਖਾਂ ਨੂੰ ਵਿਸ਼ੇਸ਼ ਤੌਰ ‘ਤੇ ਨਿਸ਼ਾਨਾ ਬਣਾ ਰਹੇ ਹਨ ਤੇ ਉਹਨਾਂ ਨੂੰ ਆਪਣੇ ਮੁਲਕ ਭਾਰ ਖਿਲਾਫ ਭੜਕਾਉਣ ਦਾ ਯਤਨ ਕਰ ਰਹੇ ਹਨ।ISI and Pakistan Navjot Sidhu Use Sikhs India against Provoke trying :Sirsaਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਕਿ ਆਈਐਸਆਈ ਨਵਜੋਤ ਸਿੰਘ ਸਿੱਧੂ ਦੇ ਚੇਹਰੇ ਨੂੰ ਵਰਤ ਰਹੀ ਹੈ ਤੇ ਸਿੱਧੂ ਪਾਕਿਸਤਾਨ ਦੀ ਧਰਤੀ ‘ਤੇ ਭਾਰਤ ਵਿਰੋਧੀਆਂ ਨਾਲ ਜੱਫੀਆਂ ਪਾ ਰਹੇ ਹਨ ਤੇ ਅਜਿਹੀਆਂ ਕਾਰਵਾਈਆਂ ਨੂੰ ਬੜੀ ਸ਼ਿੱਦਤ ਨਾਲ ਜਾਇਜ਼ ਠਹਿਰਾ ਰਹੇ ਹਨ।ਉਹਨਾਂ ਕਿਹਾ ਕਿ ਪਾਕਿਸਤਾਨੀ ਫੌਜ ਦੇ ਮੁਖੀ ਨਾਲ ਨੇੜਤਾ ਵਿਖਾਉਣ ਮਗਰੋਂ ਸਿੱਧੂ ਦੀ ਹੁਣ ਗੋਪਾਲ ਸਿੰਘ ਚਾਵਲਾ ਨਾਲ ਤਸਵੀਰ ਵਾਇਰਲ ਹੋਈ ਹੈ।ਚਾਵਲਾ ਨਾ ਸਿਰਫ ਹਾਫੀਜ਼ ਸਈਦ ਵਰਗੇ ਅਤਿਵਾਦੀਆਂ ਦੇ ਹਮਾਇਤੀ ਹਨ ਬਲਕਿ ਉਹ ਸਿੱਖਾਂ ਵੱਲੋਂ ਭਾਰਤ ਨੂੰ ਧਮਕੀਆਂ ਦੇਣ ਦੀਆਂ ਵੀਡੀਓ ਵੀ ਜਾਰੀ ਕਰਦੇ ਰਹਿੰਦੇ ਹਨ।ISI and Pakistan Navjot Sidhu Use Sikhs India against Provoke trying :Sirsaਉਹਨਾਂ ਕਿਹਾ ਕਿ ਸਿੱਧੂ ਦੀਆਂ ਗਤੀਵਿਧੀਆਂ ਕਾਰਨ ਆਈਐਸਆਈ ਨੇ ਭਾਰਤ ਵਿਰੋਧੀ ਮੁਹਿੰਮ ਤੇਜ਼ ਕਰ ਦਿੱਤੀ ਹੈ।ਉਹਨਾਂ ਕਿਹਾ ਕਿ ਸਿੱਧੂ ਪੈਸੇ ਲਈ ਕੰਮ ਕਰਨ ਵਾਲੇ ਕਲਾਕਾਰ ਹਨ ਤੇ ਲੋਕ ਹੈਰਾਨ ਹਨ ਕਿ ਕੀ ਹੁਣ ਉਹਨਾਂ ਦੀਆਂ ਪਾਕਿਸਤਾਨ ਦੇ ਹੱਕ ਵਿਚ ਤੇ ਭਾਰਤ ਦੇ ਖਿਲਾਫ ਸਿੱਖਾਂ ਨੂੰ ਭੜਕਾਉਣ ਵਾਲੀਆਂ ਗਤੀਵਿਧੀਆਂ ਲਈ ਵੀ ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਹਨ।ਉਹਨਾਂ ਕਿਹਾ ਕਿ ਸਿੱਧੂ ਦੀ ਪਾਕਿਸਤਾਨ ਦੀਆਂ ਅਤਿਵਾਦੀ ਗਤੀਵਿਧੀਆਂ ‘ਤੇ ਚੁੱਪੀ ਤੇ ਚਾਵਲਾ ਤੇ ਪਾਕਿਸਤਾਨੀ ਫੌਜ ਮੁਖੀ ਵਰਗਿਆਂ ਨੂੰ ਉਤਸ਼ਾਹਿਤ ਕਰਨ ਨਾਲ ਸਥਿਤ ਹੋਰ ਗੁੰਝਲਦਾਰ ਹੋ ਰਹੀ ਹੈ।ISI and Pakistan Navjot Sidhu Use Sikhs India against Provoke trying :Sirsaਕਰਤਾਰਪੁਰ ਸਾਹਿਬ ਲਾਂਘੇ ਦੇ ਮਾਮਲੇ ‘ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲਕਦਮੀ ਦੀ ਹਮਾਇਤ ਕਰਨ ‘ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਧੰਨਵਾਦ ਕਰਦਿਆਂ ਸਿਰਸਾ ਨੇ ਕਿਹਾ ਕਿ ਵਿਸ਼ਵ ਭਰ ਵਿਚ ਰਹਿ ਰਹੇ ਕਰੋੜਾਂ ਸਿੱਖਾਂ ਨੇ ਇਸ ਪਹਿਲਕਦਮੀ ਦਾ ਸਵਾਗਤ ਕੀਤਾ ਹੈ ਤੇ ਉਹ ਇਹ ਲਾਂਘਾ ਛੇਤੀ ਮੁਕੰਮਲ ਹੋਣ ਵੱਲ ਵੇਖ ਰਹੇ ਹਨ ਤਾਂ ਜੋ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ।ਸਿਰਸਾ ਨੇ ਕਿਹਾ ਕਿ ਭਾਵੇਂ ਪਾਕਿਸਤਾਨੀ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਮਾਮਲੇ ‘ਤੇ ਚੁੱਕੇ ਕਦਮ ਸਵਾਗਤਯੋਗ ਹਨ ਪਰ ਇਸ ਸਮਾਗਮ ਵਿਚ ਚਾਵਲਾ ਵਰਗੇ ਭਾਰਤ ਵਿਰੋਧੀ ਅਨਸਰਾਂ ਦੀ ਹਾਜ਼ਰੀ ਤੋਂ ਹਰ ਕੋਈ ਹੈਰਾਨ ਹੈ ਤੇ ਲੋਕ ਸੋਚ ਰਹੇ ਹਨ ਕਿ ਕੀ ਇਹ ਪਾਕਿਸਤਾਨ ਸਰਕਾਰ ਦੀ ਪਹਿਲਾਂ ਤੋਂ ਗਿਣੀ ਮਿਥੀ ਯੋਜਨਾ ਦਾ ਹਿੱਸਾ ਸੀ ? ਉਹਨਾਂ ਕਿਹਾ ਕਿ ਪਾਕਿਸਤਾਨ ਨੂੰ ਕਰਤਾਰਪੁਰ ਸਾਹਿਬ ਵਰਗੇ ਪਵਿੱਤਰ ਮਾਮਲੇ ਵਿਚ ਅਜਿਹੀ ਸ਼ਰਾਰਤ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ISI and Pakistan Navjot Sidhu Use Sikhs India against Provoke trying :Sirsaਅਕਾਲੀ ਆਗੂ ਨੇ ਕਿਹਾ ਕਿ ਲੋਕ ਇਮਰਾਨ ਖਾਨ ਵੱਲੋਂ ਨਵਜੋਤ ਸਿੱਧੂ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਵੇਖਣ ਦੇ ਐਲਾਨ ਤੇ ਕਸ਼ਮੀਰ ਮੁੱਦਾ ਚੁੱਕਣ ਤੋਂ ਵੀ ਹੈਰਾਨ ਹਨ।ਉਹਨਾਂ ਕਿਹਾ ਕਿ ਹੁਣ ਰਾਹੁਲ ਗਾਂਧੀ ਦੀ ਵਾਰੀ ਹੈ ਕਿ ਉਹ ਆਪਣੀ ਚੁੱਪੀ ਤੋੜਨ ਤੇ ਆਪਣੇ ਮਨ ਦੀ ਲੋਕਾਂ ਨੂੰ ਦੱਸਣ ਕਿ ਕੀ ਉਹ ਸਿੱਧੂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਤੇ ਪਾਕਿਸਤਾਨ ਵੱਲੋਂ ਦੇਸ਼ ਦੀ ਸਭ ਤੋਂ ਵੱਡੇ ਅਹੁਦੇ ‘ਤੇ ਕਬਜ਼ੇ ਲਈ ਸਿੱਧੂ ਨੂੰ ਪ੍ਰੋਮੋਟ ਕਰਨ ਦੇ ਫੈਸਲੇ ਦੇ ਹਮਾਇਤੀ ਹਨ।ISI and Pakistan Navjot Sidhu Use Sikhs India against Provoke trying :Sirsaਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੰਤਰੀ ਵੱਲੋਂ ਵਿਦੇਸ਼ੀ ਧਰਤੀ ‘ਤੇ ਭਾਰਤ ਵਿਰੋਧੀ ਤਾਕਤਾਂ ਨੂੰ ਉਤਸ਼ਾਹਿਤ ਕਰਨ ‘ਤੇ ਉਹਨਾਂ ਖਿਲਾਫ ਕਾਰਵਾਈ ਕਰਨ ਕਿਉਂਕਿ ਉਹਨਾਂ ਨੇ ਖੁਦ ਪਾਕਿਸਤਾਨ ਦੀਆਂ ਅਤਿਵਾਦੀ ਗਤੀਵਿਧੀਆਂ ਖਾਸ ਤੌਰ ‘ਤੇ ਪੰਜਾਬ ਅਤੇ ਕਸ਼ਮੀਰ ਵਿਚ ਚਲਾਏ ਜਾਣ ਕਾਰਨ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ । ਉਹਨਾਂ ਕਿਹਾ ਕਿ ਮੰਤਰੀ ਨੂੰ ਬਿਨਾਂ ਦੇਰੀ ਦੇ ਸੰਵਿਧਾਨਕ ਅਹੁਦੇ ਤੋਂ ਫਾਰਗ ਕਰਨਾ ਚਾਹੀਦਾ ਹੈ।
-PTCNews