Advertisment

ISIS ਦੀ ਨਵੀਂ ਸਾਜ਼ਿਸ਼ , ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਦਿੱਤਾ ਸੱਦਾ

author-image
Shanker Badra
Updated On
New Update
ISIS ਦੀ ਨਵੀਂ ਸਾਜ਼ਿਸ਼ , ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਦਿੱਤਾ ਸੱਦਾ
Advertisment
ਕਰਨਾਟਕ : ਗਲੋਬਲ ਅੱਤਵਾਦੀ ਸੰਗਠਨ ਆਈਐਸਆਈਐਸ ਨੇ ਭਾਰਤ ਵਿੱਚ ਅਸ਼ਾਂਤੀ ਫੈਲਾਉਣ ਦੇ ਇਰਾਦੇ ਨਾਲ ਇੱਕ ਨਵੀਂ ਸਾਜ਼ਿਸ਼ ਰਚੀ ਹੈ। ਉਨ੍ਹਾਂ ਨੇ ਆਪਣੇ ਮੈਗਜ਼ੀਨ ‘ਵਾਈਸ ਆਫ ਹਿੰਦ’ ਵਿੱਚ ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਸੱਦਾ ਦਿੱਤਾ ਹੈ। ਵਾਈਸ ਆਫ ਹਿੰਦ’ ਮੈਗਜ਼ੀਨ ਦੇ ਪਹਿਲੇ ਪੰਨੇ ‘ਤੇ ਕਰਨਾਟਕ ਦੇ ਮੁਰੁਦੇਸ਼ਵਰ ਮਹਾਦੇਵ ਦੀ ਮੂਰਤੀ ਦੀ ਕੰਪਿਊਟਰ ਦੁਆਰਾ ਬਣਾਈ ਗਈ ਖਰਾਬ ਫੋਟੋ ਵੀ ਪ੍ਰਕਾਸ਼ਿਤ ਕੀਤੀ ਗਈ ਹੈ। ਮੈਗਜ਼ੀਨ 'ਚ ਟੁੱਟੀ ਹੋਈ ਮੂਰਤੀ ਦੀ ਤਸਵੀਰ ਦੇ ਹੇਠਾਂ ਲਿਖਿਆ ਗਿਆ ਹੈ ਕਿ 'ਝੂਠੇ ਦੇਵਤਿਆਂ ਨੂੰ ਨਸ਼ਟ ਕਰਨ ਦਾ ਸਮਾਂ ਆ ਗਿਆ ਹੈ'। ਨੁਕਸਾਨੀ ਗਈ ਮੂਰਤੀ 'ਤੇ ISIS ਦਾ ਝੰਡਾ ਵੀ ਲਗਾਇਆ ਗਿਆ ਹੈ। publive-image ISIS ਦੀ ਨਵੀਂ ਸਾਜ਼ਿਸ਼ , ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਦਿੱਤਾ ਸੱਦਾ ISIS ਸਮਰਥਿਤ ਮੈਗਜ਼ੀਨ ਦੀ ਇਹ ਖਬਰ ਅਤੇ ਇਸ ਦੇ ਕਵਰ ਪੇਜ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਨਾਲ ਫਿਰਕੂ ਸਦਭਾਵਨਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਗਜ਼ੀਨ ਵਿੱਚ ਪ੍ਰਕਾਸ਼ਿਤ ਭਗਵਾਨ ਸ਼ਿਵ ਦੀ ਮੂਰਤੀ ਕਰਨਾਟਕ ਦੇ ਮੁਰੁਦੇਸ਼ਵਾਰਾ ਵਿੱਚ ਸਥਿਤ ਮੂਰਤੀ ਵਰਗੀ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਆਈਐਸਆਈਐਸ ਫਰਜ਼ੀ ਖ਼ਬਰਾਂ ਫੈਲਾ ਕੇ ਦੇਸ਼ ਵਿਚ ਸਦਭਾਵਨਾ ਨੂੰ ਤਬਾਹ ਕਰਨਾ ਚਾਹੁੰਦਾ ਹੈ।
Advertisment
publive-image ISIS ਦੀ ਨਵੀਂ ਸਾਜ਼ਿਸ਼ , ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਦਿੱਤਾ ਸੱਦਾ ISIS ਸਮਰਥਿਤ ਮੈਗਜ਼ੀਨ ਦੀ ਇਹ ਖ਼ਬਰ ਅਤੇ ਇਸ ਦੇ ਕਵਰ ਪੇਜ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਨਾਲ ਫਿਰਕੂ ਸਦਭਾਵਨਾ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਗਜ਼ੀਨ ਵਿੱਚ ਪ੍ਰਕਾਸ਼ਿਤ ਭਗਵਾਨ ਸ਼ਿਵ ਦੀ ਮੂਰਤੀ ਕਰਨਾਟਕ ਦੇ ਮੁਰੁਦੇਸ਼ਵਾਰਾ ਵਿੱਚ ਸਥਿਤ ਮੂਰਤੀ ਵਰਗੀ ਹੈ। ਇਸ ਤੋਂ ਸਮਝਿਆ ਜਾ ਸਕਦਾ ਹੈ ਕਿ ਆਈਐਸਆਈਐਸ ਫਰਜ਼ੀ ਖ਼ਬਰਾਂ ਫੈਲਾ ਕੇ ਦੇਸ਼ ਵਿਚ ਸਦਭਾਵਨਾ ਨੂੰ ਤਬਾਹ ਕਰਨਾ ਚਾਹੁੰਦਾ ਹੈ। publive-image ISIS ਦੀ ਨਵੀਂ ਸਾਜ਼ਿਸ਼ , ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਦਿੱਤਾ ਸੱਦਾ ਕਰਨਾਟਕ ਦੇ ਕੁਮਟਾ ਤੋਂ ਭਾਜਪਾ ਵਿਧਾਇਕ ਦਿਨਕਰ ਕੇਸ਼ਵ ਸ਼ੈੱਟੀ ਨੇ ਇਸ ਫੋਟੋ ਦਾ ਨੋਟਿਸ ਲਿਆ ਅਤੇ ਆਪਣੇ ਫੇਸਬੁੱਕ ਅਕਾਊਂਟ 'ਤੇ ਸ਼ੇਅਰ ਕੀਤਾ। ਸ਼ੈਟੀ ਨੇ ਸਰਕਾਰ ਨੂੰ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਕੰਨੜ 'ਚ ਲਿਖੀ ਆਪਣੀ ਪੋਸਟ 'ਚ ਵਿਧਾਇਕ ਸ਼ੈੱਟੀ ਨੇ ਲਿਖਿਆ ਕਿ ਸੋਸ਼ਲ ਮੀਡੀਆ ਰਾਹੀਂ ਮੇਰੇ ਧਿਆਨ 'ਚ ਆਇਆ ਹੈ ਕਿ ਅੱਤਵਾਦੀ ਸੰਗਠਨ ਆਈਐੱਸਆਈਐੱਸ ਨੇ ਉਕਤ ਮੈਗਜ਼ੀਨ 'ਚ ਮੁਰਦੇਸ਼ਵਰ ਮਹਾਦੇਵ ਦੀ ਮੂਰਤੀ ਨੂੰ ਨਸ਼ਟ ਕਰਨ ਦਾ ਸੱਦਾ ਦਿੱਤਾ ਹੈ। ਹਿੰਦੂ ਮੰਦਰਾਂ ਦਾ ਵਿਕਾਸ ਅਤੇ ਸੁਰੱਖਿਆ ਸਾਡੀ ਪਾਰਟੀ ਦੇ ਮੁੱਖ ਸਿਧਾਂਤਾਂ ਵਿੱਚੋਂ ਇੱਕ ਹੈ। publive-image ISIS ਦੀ ਨਵੀਂ ਸਾਜ਼ਿਸ਼ , ਭਾਰਤ ਦੇ ਮੰਦਰਾਂ ਦੀਆਂ ਮੂਰਤੀਆਂ ਨੂੰ ਨਸ਼ਟ ਕਰਨ ਦਾ ਦਿੱਤਾ ਸੱਦਾ ਗ੍ਰਹਿ ਮੰਤਰਾਲੇ ਨੂੰ ਮੁਰਦੇਸ਼ਵਰ ਮੰਦਰ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਉਣ ਦੀ ਸਾਜ਼ਿਸ਼ ਨੂੰ ਲੈ ਕੇ ਸੂਚਿਤ ਕੀਤਾ ਗਿਆ ਹੈ। ਦੱਸ ਦੇਈਏ ਕਿ ਫਰਵਰੀ 2020 ਵਿੱਚ ਆਈਐਸਆਈਐਸ-ਸਮਰਥਿਤ ਮੀਡੀਆ ਸੰਗਠਨ 'ਅਲ ਕਿਤਾਲ ਮੀਡੀਆ ਸੈਂਟਰ' ਅਤੇ ਜੰਦੁਲ ਖਲੀਫਾ ਅਲ ਹਿੰਦ ਦੁਆਰਾ ਵਾਇਸ ਆਫ ਹਿੰਦ ਦੀ ਸ਼ੁਰੂਆਤ ਕੀਤੀ ਗਈ ਸੀ। ਐਨਆਈਏ ਨੇ ਉਦੋਂ ਕਿਹਾ ਸੀ ਕਿ ਇਹ ਮੈਗਜ਼ੀਨ ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਕਾਲ ਸੈਂਟਰ ਵਰਗੇ ਦਫ਼ਤਰ ਤੋਂ ਪ੍ਰਕਾਸ਼ਿਤ ਹੋ ਰਿਹਾ ਸੀ। ਇਸ ਨੂੰ ਚਲਾਉਣ ਲਈ ਪੜ੍ਹੇ-ਲਿਖੇ ਨੌਜਵਾਨਾਂ ਅਤੇ ਅਨੁਵਾਦਕਾਂ ਨੂੰ ਨਿਯੁਕਤ ਕੀਤਾ ਗਿਆ ਹੈ। -PTCNews publive-image-
karnataka isis isis-magazine shiva-idol murdeshwara
Advertisment

Stay updated with the latest news headlines.

Follow us:
Advertisment