Sat, Apr 20, 2024
Whatsapp

ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ

Written by  Shanker Badra -- January 30th 2021 03:57 PM
ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ

ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ

ਨਵੀਂ ਦਿੱਲੀ  : ਦਿੱਲੀ ਦੇ ਲੁਟਿਅੰਸ ਇਲਾਕੇ ਵਿੱਚ ਔਰੰਗਜੇਬ ਰੋਡ 'ਤੇ ਸਥਿਤ ਇਜ਼ਰਾਇਲੀ ਦੂਤਘਰ ਦੇ ਬਾਹਰ ਸ਼ੁੱਕਰਵਾਰ ਦੀ ਸ਼ਾਮ ਮਾਮੂਲੀ ਆਈ.ਈ.ਡੀ. ਧਮਾਕਾ ਹੋਇਆ ਸੀ।ਰਾਹਤ ਦੀ ਗੱਲ ਇਹ ਰਹੀ ਕਿ ਇਸ ਧਮਾਕੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਘਟਨਾ ਵਾਲੀ ਥਾਂ 'ਤੇ ਮੌਜੂਦ ਕਈ ਵਾਹਨ ਨੁਕਸਾਨੇ ਗਏ ਹਨ।ਇਹ ਧਮਾਕਾ ਦਿੱਲੀ ਵਿਚ ਉਸ ਸਮੇਂ ਹੋਇਆ ਜਦੋਂ ਇਥੇ ਬੀਟਿੰਗ ਰੀਟਰੀਟ ਹੋ ਰਹੀ ਸੀ। ਪੜ੍ਹੋ ਹੋਰ ਖ਼ਬਰਾਂ : ਕਿਸਾਨ ਅੱਜ ਮਨਾਉਣਗੇ ਸਦਭਾਵਨਾ ਦਿਹਾੜਾ, ਰੱਖਣਗੇ ਇੱਕ ਦਿਨ ਦੀ ਭੁੱਖ ਹੜਤਾਲ [caption id="attachment_470679" align="aligncenter" width="286"]Israel Embassy Blast : Letter from Israeli embassy blast site talks of avenging 'martyred Iranians ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ[/caption] ਹੁਣ ਤੱਕ ਕਈ ਅਹਿਮ ਸੁਰਾਗ ਹੱਥ ਲੱਗੇ ਹਨ , ਜਿਸ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਇਜ਼ਰਾਇਲੀ ਦੂਤਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਇਹ ਧਮਾਕਾ ਕੀਤਾ ਗਿਆ ਸੀ। ਅਮੋਨੀਅਮ ਨਾਈਟ੍ਰੇਟ ਨਾਲ ਧਮਾਕਾ ਕੀਤਾ ਗਿਆ ਸੀ। ਸੂਤਰਾਂ ਮੁਤਾਬਕ ਇਸ ਧਮਾਕੇ ਵਾਲੀ ਥਾਂ ਤੋਂ ਇੱਕ ਲਿਫਾਫਾ ਬਰਾਮਦ ਹੋਇਆ ਹੈ ,ਜਿਸ 'ਤੇ ਇਜ਼ਰਾਇਲੀ ਦੂਤਘਰ ਦਾ ਪਤਾ ਲਿਖਿਆ ਹੈ। ਖ਼ਬਰਾਂ ਮੁਤਾਬਿਕ ਲਿਫ਼ਾਫ਼ੇ ਅੰਦਰ ਚਿੱਠੀ 'ਚ ਦਿੱਲੀ ਦੇ ਇਸ ਧਮਾਕੇ ਨੂੰ ਟ੍ਰੇਲਰ ਦੱਸਿਆ ਗਿਆ ਹੈ ਤੇ ਕਾਸਿਲ ਸੁਲੇਮਾਨੀ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹੀ ਗਈ ਹੈ। [caption id="attachment_470677" align="aligncenter" width="400"]Israel Embassy Blast : Letter from Israeli embassy blast site talks of avenging 'martyred Iranians ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ[/caption] ਦੱਸਿਆ ਜਾ ਰਿਹਾ ਹੈ ਕਿ ਇਜ਼ਰਾਈਲ ਦੀ ਜਾਂਚ ਏਜੰਸੀ ਦਿੱਲੀ ਪੁਲਿਸ ਦੀ ਮਦਦ ਕਰੇਗੀ। ਇਸ ਦੌਰਾਨ ਇਕ ਹੋਰ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਦਿੱਲੀ ਪੁਲਿਸ ਨੇ ਇਕ ਸੀਸੀਟੀਵੀ ਫੁਟੇਜ ਹਾਸਲ ਕੀਤੀ ਹੈ ,ਜਿਸ ਵਿਚ ਇਕ ਕੈਬ ਨਜ਼ਰ ਆ ਰਹੀ ਹੈ। ਕੈਬ 'ਚੋਂ ਦੋ ਸ਼ੱਕ ਉਤਰਤੇ ਨਜ਼ਰ ਆ ਆਏ ਹਨ। ਪੁਲਿਸ ਨੇ ਕੈਬ ਡਰਾਈਵਰ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।  ਡਰਾਈਵਰ ਤੋਂ ਪੁੱਛਗਿੱਛ ਕਰ ਕੇ ਸ਼ੱਕੀਆਂ ਦਾ ਸਕੈੱਚ ਬਣਾਇਆ ਜਾ ਰਿਹਾ ਹੈ। [caption id="attachment_470676" align="aligncenter" width="300"]Israel Embassy Blast : Letter from Israeli embassy blast site talks of avenging 'martyred Iranians ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ[/caption] ਰਾਜਧਾਨੀ ਦਿੱਲੀ 'ਚ ਇਜ਼ਰਾਇਲੀ ਦੂਤਘਰ ਨੇੜੇ ਹੋਏ ਧਮਾਕੇ ਤੋਂ ਬਾਅਦ ਦੇਸ਼ ਭਰ ਵਿਚ ਅਲਰਟ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਪੂਰੀ ਤਰ੍ਹਾਂ ਜਾਂਚ ਵਿਚ ਜੁਟੀ ਹੈ। ਖ਼ਬਰਾਂ ਅਨੁਸਾਰ ਜੈਸ਼ ਉਲ ਹਿੰਦ ਨਾਂ ਦੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਹ ਜ਼ਿੰਮੇਵਾਰੀ ਸੋਸ਼ਲ ਮੀਡੀਆ ਜ਼ਰੀਏ ਲਈ ਗਈ ਹੈ। ਹਾਲਾਂਕਿ ਭਾਰਤ 'ਚ ਕਿਸੇ ਵੀ ਖੁਫਿਆ ਏਜੰਸੀ ਨੂੰ ਇਸ ਸੰਗਠਨ ਬਾਰੇ ਜਾਣਕਾਰੀ ਨਹੀਂ। [caption id="attachment_470678" align="aligncenter" width="300"]Israel Embassy Blast : Letter from Israeli embassy blast site talks of avenging 'martyred Iranians ਇਜ਼ਰਾਈਲੀ ਦੂਤਾਵਾਸ ਦੇ ਬਾਹਰ ਹੋਏ ਧਮਾਕੇ ਦੇ ਮਾਮਲੇ 'ਚ ਦਿੱਲੀ ਪੁਲਿਸ ਨੂੰ ਸੀਸੀਟੀਵੀ ਫੁਟੇਜ ਤੋਂ ਮਿਲੇ ਸੁਰਾਗ[/caption] ਪੜ੍ਹੋ ਹੋਰ ਖ਼ਬਰਾਂ : ਅਸੀਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਾਂ , ਕੇਂਦਰ ਸਰਕਾਰ ਲੋਕਾਂ ਨੂੰ ਕਰ ਰਹੀ ਹੈ ਗੁੰਮਰਾਹ: ਰਾਜੇਵਾਲ ਦੱਸ ਦੇਈਏ ਕਿ ਦਿੱਲੀ ਪੁਲਿਸ ਦੇ ਕੰਟਰੋਲ ਰੂਮ 'ਚ ਸ਼ੁੱਕਰਵਾਰ ਸ਼ਾਮ 5.05 ਵਜੇ ਇਜ਼ਰਾਈਲ ਦੂਤਘਰ ਨੇੜੇ ਸਥਿਤ ਬੰਗਲੇ ਤੋਂ ਇਕ ਨੌਜਵਾਨ ਨੇ ਫੋਨ ਜ਼ਰੀਏ ਧਮਾਕੇ ਦੀ ਜਾਣਕਾਰੀ ਦਿੱਤੀ। ਦੂਤਘਰ ਨੇੜੇ 100 ਮੀਟਰ ਦੀ ਦੂਰੀ 'ਤੇ ਸਾਹਮਣੇ ਦੇ ਫੁੱਟਪਾਥ 'ਤੇ ਹਲਕੀ ਸਮਰੱਥਾ ਦਾ ਇਕ ਬੰਬ ਧਮਾਕਾ ਕੀਤਾ ਗਿਆ ਸੀ। ਇਸ ਨਾਲ ਫੁੱਟਪਾਥ ਨੇੜੇ ਖੜ੍ਹੇ ਪੰਜ ਨਿੱਜੀ ਵਾਹਨਾਂ ਦੇ ਸ਼ੀਸ਼ੇ ਟੁੱਟ ਗਏ। ਜਿਸ ਤੋਂ ਬਾਅਦ ਨੀਮ ਫ਼ੌਜੀ ਬਲਾਂ ਨੂੰ ਤਾਇਨਾਤ ਕਰ ਕੇ ਆਸਪਾਸ ਦਾ ਇਲਾਕਾ ਸੀਲ ਕਰ ਦਿੱਤਾ ਗਿਆ ਤੇ ਇਜ਼ਰਾਇਲੀ ਦੂਤਘਰ ਦੇ ਨਾਲ ਲਗਦੇ ਬ੍ਰਾਜ਼ੀਲ ਦੂਤਘਰ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ। -PTCNews


Top News view more...

Latest News view more...