Thu, Apr 25, 2024
Whatsapp

ISRO ਨੇ ਰਚਿਆ ਇਤਿਹਾਸ, ਚੰਦਰਯਾਨ-2 ਦੀ ਹੋਈ ਲਾਂਚਿੰਗ

Written by  Jashan A -- July 22nd 2019 02:45 PM -- Updated: July 22nd 2019 02:53 PM
ISRO ਨੇ ਰਚਿਆ ਇਤਿਹਾਸ, ਚੰਦਰਯਾਨ-2 ਦੀ ਹੋਈ ਲਾਂਚਿੰਗ

ISRO ਨੇ ਰਚਿਆ ਇਤਿਹਾਸ, ਚੰਦਰਯਾਨ-2 ਦੀ ਹੋਈ ਲਾਂਚਿੰਗ

ISRO ਨੇ ਰਚਿਆ ਇਤਿਹਾਸ, ਚੰਦਰਯਾਨ-2 ਦੀ ਹੋਈ ਲਾਂਚਿੰਗ,ਨਵੀਂ ਦਿੱਲੀ: ਭਾਰਤ ਬੇ ਪੁਲਾੜ 'ਚ ਅੱਜ ਇਕ ਨਵੀਂ ਪੁਲਾਂਘ ਪੁੱਟ ਲਈ ਹੈ। ਦੁਪਹਿਰ 2 ਵਜ ਕੇ 43 ਮਿੰਟ 'ਤੇ ਚੰਦਰਯਾਨ-2 ਦੀ ਲਾਂਚਿੰਗ ਹੋ ਚੁੱਕੀ ਹੈ।ਚੰਦਰਯਾਨ-2 ਦੀ ਲਾਂਚਿੰਗ ਕਰ ਕੇ ਭਾਰਤ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ।

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਂਧਰਾ ਪ੍ਰਦੇਸ਼ ਸਥਿਤ ਸ਼੍ਰੀਹਰੀਕੋਟਾ 'ਚ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਚੰਦਰਯਾਨ-2 ਦੀ ਸਫਲਤਾਪੂਰਵਕ ਲਾਂਚਿੰਗ ਕੀਤੀ। ਹੋਰ ਪੜ੍ਹੋ: ਵਿਸ਼ਵ ਕੱਪ 2019: ਅੱਜ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਵੇਗੀ ਫਸਵੀਂ ਟੱਕਰ ਇਸਰੋ ਮੁਤਾਬਕ ਚੰਦਰਯਾਨ-2 ਚੰਦਰਮਾ ਦੇ ਭਗੌਲਿਕ, ਵਾਤਾਵਰਣ, ਖਣਿਜ, ਤੱਤਾਂ, ਉਸ ਦੇ ਵਾਯੂਮੰਡਲ ਦੇ ਬਾਹਰੀ ਪਰਤ ਅਤੇ ਪਾਣੀ ਬਾਰੇ ਜਾਣਕਾਰੀ ਇਕੱਠੀ ਕਰੇਗਾ।   ਜ਼ਿਕਰਯੋਗ ਹੈ ਕਿ ਭਾਰਤ ਪਹਿਲਾਂ 15 ਜੁਲਾਈ 2019 ਨੂੰ ਚੰਦਰਯਾਨ-2 ਦੀ ਲਾਂਚਿੰਗ ਕਰਨ ਵਾਲਾ ਸੀ ਪਰ ਕ੍ਰਾਯੋਜੇਨਿਕ ਇੰਜਣ ਵਿਚ ਲੀਕੇਜ ਹੋਣ ਕਾਰਨ ਇਸ ਨੂੰ ਰੋਕ ਦਿੱਤਾ ਗਿਆ। -PTC News

Top News view more...

Latest News view more...