Advertisment

ਇਤਿਹਾਸ ਰਚਣ ਦੀ ਤਿਆਰੀ 'ਚ ISRO, ਕੱਲ੍ਹ ਲਾਂਚ ਕਰੇਗਾ 'ਚੰਦਰਯਾਨ-2'

author-image
Jashan A
Updated On
New Update
ਇਤਿਹਾਸ ਰਚਣ ਦੀ ਤਿਆਰੀ 'ਚ ISRO, ਕੱਲ੍ਹ ਲਾਂਚ ਕਰੇਗਾ 'ਚੰਦਰਯਾਨ-2'
Advertisment
ਇਤਿਹਾਸ ਰਚਣ ਦੀ ਤਿਆਰੀ 'ਚ ISRO, ਕੱਲ੍ਹ ਲਾਂਚ ਕਰੇਗਾ 'ਚੰਦਰਯਾਨ-2',ਨਵੀਂ ਦਿੱਲੀ: ਭਾਰਤੀ ਪੁਲਾੜ ਏਜੰਸੀ ਇਸਰੋ ਯਾਨੀ ਕਿ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਕੱਲ੍ਹ ਚੰਦਰਯਾਨ-2 ਲਾਂਚ ਕਰਨ ਜਾ ਰਿਹਾ ਹੈ। ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ 15 ਜੁਲਾਈ ਨੂੰ ਤੜਕੇ 2 ਵਜ ਕੇ 51 ਮਿੰਟ 'ਤੇ ਚੰਦਰਯਾਨ-2 ਲਾਂਚ ਹੋਵੇਗਾ। publive-image ਲਾਂਚਿੰਗ ਤੋਂ ਬਾਅਦ ਚੰਦਰਯਾਨ ਧਰਤੀ ਦੇ ਪੰਧ 'ਚ ਪਹੁੰਚੇਗਾ। 16 ਦਿਨ ਤਕ ਇਹ ਧਰਤੀ ਦੀ ਪਰਿਕ੍ਰਮਾ ਕਰਦੇ ਹੋਏ ਚੰਦਰਮਾ ਵੱਲ ਵਧੇਗਾ। ਇਸ ਦੌਰਾਨ ਚੰਦਰਯਾਨ ਦੀ ਵਧ ਤੋਂ ਵਧ ਰਫਤਾਰ 10 ਕਿਲੋਮੀਟਰ/ ਪ੍ਰਤੀ ਸੈਕਿੰਡ ਅਤੇ ਘੱਟ ਤੋਂ ਘੱਟ ਰਫਤਾਰ 3 ਕਿਲੋਮੀਟਰ/ਪ੍ਰਤੀ ਘੰਟਾ ਹੋਵੇਗੀ। ਹੋਰ ਪੜ੍ਹੋ:ਮੁੰਬਈ ’ਚ ਭਾਰੀ ਬਾਰਿਸ਼ ਦਾ ਕਹਿਰ, ਆਮ ਜਨਤਾ ਹੀ ਨਹੀਂ ਸਗੋਂ ਨੇਤਾ ਵੀ ਪ੍ਰੇਸ਼ਾਨ (ਤਸਵੀਰਾਂ) publive-imageਚੰਦਰਮਾ ਦੇ ਪੰਧ 'ਚ ਪਹੁੰਚਣ ਤੋਂ ਬਾਅਦ ਚੰਦਰਯਾਨ ਚੰਦਰਮਾ ਦੇ ਚਾਰੋਂ ਪਾਸੇ ਅਤੇ ਗੋਲ-ਗੋਲ ਚੱਕਰ ਲਾਉਂਦੇ ਹੋਏ ਉਸ ਦੀ ਸਤ੍ਹਾ ਵੱਲ ਵਧੇਗਾ। ਚੰਦਰਮਾ ਦੇ ਪੰਧ ਵਿਚ 27 ਦਿਨਾਂ ਤਕ ਚੱਕਰ ਲਾਉਂਦੇ ਹੋ ਚੰਦਰਯਾਨ ਉਸ ਦੀ ਸਤ੍ਹਾ ਦੇ ਨੇੜੇ ਪਹੁੰਚੇਗਾ। ਇਸ ਦੌਰਾਨ ਉਸ ਦੀ ਵੱਧ ਤੋਂ ਵੱਧ ਰਫਤਾਰ 10 ਕਿਲੋਮੀਟਰ/ਪ੍ਰਤੀ ਸੈਕਿੰਡ ਅਤੇ ਘੱਟ ਤੋਂ ਘੱਟ ਰਫਤਾਰ 1 ਕਿਲੋਮੀਟਰ/ਸੈਕਿੰਡ ਰਹੇਗਾ। -PTC News-
latest-isro-news isro-news isro-news-in-punjabi chandrayaan-2-mission chandrayaan-2-mission-news latest-chandrayaan-2-mission-news
Advertisment

Stay updated with the latest news headlines.

Follow us:
Advertisment