Thu, Apr 25, 2024
Whatsapp

ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ

Written by  Jashan A -- November 27th 2019 09:42 AM -- Updated: November 28th 2019 10:40 AM
ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ

ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ

ਪੁਲਾੜ ਏਜੰਸੀ ਇਸਰੋ ਨੇ ਲਾਂਚ ਕੀਤਾ ਕਾਰਟੋਸੈੱਟ-3 ਸੈਟੇਲਾਈਟ,ਨਵੀਂ ਦਿੱਲੀ: ਪੁਲਾੜ ਏਜੰਸੀ ਇਸਰੋ ਨੇ ਪੁਲਾੜ 'ਚ ਇੱਕ ਹੋਰ ਕੀਰਤੀਮਾਨ ਸਥਾਪਿਤ ਕਰ ਦਿੱਤਾ ਹੈ। ਦਰਅਸਲ, ਇਸਰੋ ਨੇ ਧਰਤੀ ਦੀ ਨਿਗਰਾਨੀ ਕਰਨ ਅਤੇ ਨਕਸ਼ਿਆਂ ਸਬੰਧੀ ਬਣਾਇਆ ਗਿਆ ਉਪਗ੍ਰਹਿ ਕਾਰਟੋਸੈੱਟ-3 ਅੱਜ ਲਾਂਚ ਕਰ ਦਿੱਤਾ ਹੈ। ਇਸ ਦੇ ਨਾਲ ਅਮਰੀਕਾ ਦੇ 13 ਉਪਗ੍ਰਹਿਆਂ ਨੂੰ ਪੁਲਾੜ 'ਚ ਛੱਡਿਆ ਗਿਆ ਹੈ।ਭਾਰਤੀ ਪੁਲਾੜ ਖੋਜ ਸੰਗਠਨ ਮੁਤਾਬਕ ਇਹ ਕਾਰਟੋਸੈੱਟ ਲੜੀ ਦਾ 9ਵਾਂ ਉਪਗ੍ਰਹਿ ਹੈ। ਭਾਰਤੀ ਸਰਹੱਦ ’ਤੇ ਇਹ ਤੀਜੀ ਅੱਖ ਦੀ ਤਰ੍ਹਾਂ ਕੰਮ ਕਰੇਗਾ। ਹੋਰ ਪੜ੍ਹੋ: ਪੜ੍ਹਾਈ ਛੱਡ ਕੇ ਅੱਤਵਾਦੀ ਸੰਗਠਨ ਨਾਲ ਜੁੜਿਆ ਸੀ ਵਿਦਿਆਰਥੀ, ਦੋਸਤਾਂ ਨੂੰ ਵੀ ਯੂਨੀਵਰਸਿਟੀ ਨੇ ਕੱਢਿਆ ਬਾਹਰ, ਜਾਣੋ ਕਿਵੇਂ

ਤੁਹਾਨੂੰ ਦੱਸ ਦਈਏ ਕਿ ਕਾਰਟੋਸੈੱਟ-3 ਨੂੰ ਛੱਡੇ ਜਾਣ ਤੋਂ ਇਕ ਦਿਨ ਪਹਿਲਾਂ ਮੰਗਲਵਾਰ ਇਸਰੋ ਦੇ ਮੁਖੀ ਸੇਵਾਨ ਨੇ ਤਿਰੂਪਤੀ ਸਥਿਤ ਤਿਰੂਮਾਲਾ ਮੰਦਰ ਵਿਚ ਪੂਜਾ ਕੀਤੀ ਸੀ। ਉਨ੍ਹਾਂ ਪੂਜਾ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚੰਦਰਯਾਨ-2 ਦਾ ਆਰਬਿਟਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਸਾਨੂੰ ਚੰਦਰਮਾ ਬਾਰੇ ਬਹੁਤ ਸਾਰੀਆਂ ਸੂਚਨਾਵਾਂ ਭੇਜ ਰਿਹਾ ਹੈ। -PTC News

Top News view more...

Latest News view more...