ISRO ਨੇ ਰਚਿਆ ਨਵਾਂ ਇਤਿਹਾਸ, ਸਫਲਤਾਪੂਰਵਕ ਲਾਂਚ ਕੀਤੀ RISAT-2B ਸੈਟੇਲਾਈਟ

isro
ISRO ਨੇ ਰਚਿਆ ਨਵਾਂ ਇਤਿਹਾਸ, ਸਫਲਤਾਪੂਰਵਕ ਲਾਂਚ ਕੀਤੀ RISAT-2B ਸੈਟੇਲਾਈਟ

ISRO ਨੇ ਰਚਿਆ ਨਵਾਂ ਇਤਿਹਾਸ, ਸਫਲਤਾਪੂਰਵਕ ਲਾਂਚ ਕੀਤੀ RISAT-2B ਸੈਟੇਲਾਈਟ,ਨਵੀਂ ਦਿੱਲੀ: ਅੱਜ ਸਵੇਰੇ ਭਾਰਤੀ ਪੁਲਾੜ ਸੰਗਠਨ (ਇਸਰੋ) ਨੇ ਇੱਕ ਵਾਰ ਫਿਰ ਨਵਾਂ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਇਸਰੋ ਨੇ ਦੇਸ਼ ਦੀਆਂ ਸਰਹੱਦਾਂ ਦਾ ਰਾਖਾ ਆਰ. ਆਈ. ਐੱਸ. ਏ. ਟੀ.-2 ਬੀ. ਸਫਲਤਾਪੂਰਵਕ ਲਾਂਚ ਕਰ ਲਿਆ ਹੈ ਜੋ ਕੁੱਝ ਹੀ ਘੰਟਿਆਂ ਬਾਅਦ ਆਰਬਿਟ ‘ਚ ਵੀ ਪੁੱਜ ਗਿਆ।


ਅੱਜ ਸਵੇਰੇ 5.30 ਵਜੇ ਇਸਰੋ ਦੇ ਭਰੋਸੇਮੰਦ ਪੋਲਰ ਸੈਟੇਲਾਈਟ ਲਾਂਚ ਵ੍ਹੀਕਲ ਪੀ. ਐੱਸ. ਐੱਲ. ਵੀ.-ਸੀ. 46 ਦੀ ਮਦਦ ਨਾਲ ਆਰ. ਆਈ. ਐੱਸ. ਏ. ਟੀ.-2 ਬੀ. ਨੂੰ ਪੁਲਾੜ ‘ਚ ਲਾਂਚ ਕਰ ਦਿੱਤਾ।

ਹੋਰ ਪੜ੍ਹੋ:ਗੁਜਰਾਤ ਤੋਂ ਮਨਾਲੀ ਟੂਰ ਲਈ ਜਾ ਰਹੇ ਬੱਚਿਆਂ ਨਾਲ ਭਰੀ ਬੱਸ ਰੋਪੜ ਨੇੜੇ ਪਲਟੀ,13 ਜ਼ਖਮੀ

ਤੁਹਾਨੂੰ ਦੱਸ ਦੇਈਏ ਕਿ ਇਹ ਸੈਟੇਲਾਈਟ ਖੁਫੀਆ ਨਿਗਰਾਨੀ, ਖੇਤੀ, ਜੰਗਲ ਅਤੇ ਐਮਰਜੈਂਸੀ ਪ੍ਰਬੰਧਾਂ ਦੇ ਸਹਿਯੋਗ ਵਰਗੇ ਖੇਤਰਾਂ ‘ਚ ਮਦਦ ਕਰੇਗਾ।

ਇਸ ‘ਚ ਸਿੰਥੈਟਕ ਅਪਰਚਰ ਰਾਡਾਰ ਲੱਗਿਆ ਹੋਇਆ ਹੈ ਜੋ ਧਰਤੀ ਦੀਆਂ ਦਿਨ ਤੇ ਰਾਤ ਦੇ ਇਲਾਵਾ ਖਰਾਬ ਮੌਸਮ ‘ਚ ਵੀ ਤਸਵੀਰਾਂ ਲੈ ਸਕਦਾ ਹੈ।

-PTC News