Sat, Apr 20, 2024
Whatsapp

15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ 

Written by  Shanker Badra -- April 23rd 2021 06:38 PM
15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ 

15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ 

ਰੋਮ : ਇਟਲੀ ਵਿੱਚ ਧੋਖਾਧੜੀ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ , ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਜਿੱਥੇ ਇੱਕ ਵਿਅਕਤੀ ਨੇ ਕੰਮ ਨਾ ਕਰਕੇ 4.8 ਕਰੋੜ ਰੁਪਏ ਕਮਾ ਲਏ ਹਨ। ਇੱਥੇ ਹਸਪਤਾਲ ਦਾ ਇੱਕ ਕਰਮਚਾਰੀ ਪਿਛਲੇ 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਸੀ ਪਰ ਉਸ ਨੂੰ ਬਰਾਬਰ ਤਨਖਾਹ ਮਿਲਦੀ ਰਹੀ। [caption id="attachment_491901" align="aligncenter" width="300"]Italian Hospital Worker Skipped Work For 15 Years But Continued Getting Paid 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ[/caption] ਪੜ੍ਹੋ ਹੋਰ ਖ਼ਬਰਾਂ : ਹੁਣ ਚੰਡੀਗੜ੍ਹ 'ਚ ਨਹੀਂ ਲੱਗੇਗਾ Lockdown ਅਤੇ ਵੀਕਐਂਡ ਲੌਕਡਾਊਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਸ਼ਖਸ ਨੇ ਸਾਲ 2005 ਵਿਚ ਹੀ ਇੱਥੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਪਰ ਇਸਦੇ ਬਾਅਦ ਵੀ ਉਸਨੂੰ ਤਨਖਾਹ ਮਿਲਦੀ ਰਹੀ। ਸ਼ਖਸ ਨੇ ਇਸ 15 ਸਾਲਾਂ ਵਿਚ ਕਰੀਬ 5.38 ਲੱਖ ਯੂਰੋ (ਕਰੀਬ 4.8 ਕਰੋੜ ਰੁਪਏ) ਕਮਾਏ ਹਨ। [caption id="attachment_491902" align="aligncenter" width="300"]Italian Hospital Worker Skipped Work For 15 Years But Continued Getting Paid 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ[/caption] ਇਕ ਮੀਡੀਆ ਰਿਪੋਰਟ ਦੇ ਮੁਤਾਬਕ ਆਰੋਪੀ ਕੈਟਨਜਾਰੋ ਸ਼ਹਿਰ ਦੇ ਸਿਆਸੀਓ ਹਸਪਤਾਲ ਵਿਚ ਕੰਮ ਕਰਦਾ ਸੀ ਪਰ ਜਦੋਂ ਇਹ ਮਾਮਲਾ ਸਭ ਦੇ ਸਾਹਮਣੇ ਆਇਆ ਤਾਂ ਇਟਲੀ ਦੇ ਅਧਿਕਾਰੀਆਂ ਦੇ ਹੋਸ਼ ਉੱਡ ਗਏ। ਇਸ ਕਰਮਚਾਰੀ ਦੀ ਉਮਰ 66 ਸਾਲ ਹੈ ਅਤੇ ਇਸ ਉੱਤੇ ਧੋਖਾਧੜੀ, ਜਬਰਨ ਵਸੂਲੀ ਅਤੇ ਦਫ਼ਤਰ ਦੇ ਦੁਰਪਯੋਗ ਦੇ ਇਲਜ਼ਾਮ ਲਗਾਏ ਗਏ ਹਨ। [caption id="attachment_491900" align="aligncenter" width="300"]Italian Hospital Worker Skipped Work For 15 Years But Continued Getting Paid 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ[/caption] ਪੁਲਿਸ ਦਾ ਕਹਿਣਾ ਹੈ ਕਿ ਮਨੁੱਖੀ ਸਰੋਤ ਵਿਭਾਗ ਤੇ ਨਵੇਂ ਮੈਨੇਜਰ ਨੇ ਕਦੇ ਵੀ ਇਸ ਕੇਸ ਵੱਲ ਧਿਆਨ ਨਹੀਂ ਦਿੱਤਾ। ਕਿਸੇ ਨੇ ਵੀ ਇਹ ਜਾਣਨ ਦੀ ਖੇਚਲ ਨਹੀਂ ਕੀਤੀ ਕਿ ਦੋਸ਼ੀ ਹਸਪਤਾਲ ਨਹੀਂ ਆ ਰਿਹਾ , ਇਸ ਦੇ ਬਾਵਜੂਦ ਉਸ ਨੂੰ ਲਗਾਤਾਰ ਤਨਖਾਹ ਮਿਲ ਰਹੀ ਹੈ। ਅਧਿਕਾਰੀਆਂ ਨੂੰ ਸ਼ੱਕ ਹੈ ਕਿ ਹਸਪਤਾਲ ਦੇ ਕੁਝ ਵੱਡੇ ਅਧਿਕਾਰੀ ਵੀ ਧੋਖਾਧੜੀ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਲਈ ਉਹ ਹਰ ਪਹਿਲੂ ਦੀ ਪੜਤਾਲ ਕਰ ਰਹੀ ਹੈ। ਪੜ੍ਹੋ ਹੋਰ ਖ਼ਬਰਾਂ : ਮਹਾਰਾਸ਼ਟਰ ਦੇ ਇਕ ਹਸਪਤਾਲ ਦੇ ਆਈ.ਸੀ.ਯੂ. ਵਾਰਡ 'ਚ ਲੱਗੀ ਅੱਗ ,13 ਮਰੀਜ਼ਾਂ ਦੀ ਮੌਤ [caption id="attachment_491897" align="aligncenter" width="300"]Italian Hospital Worker Skipped Work For 15 Years But Continued Getting Paid 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ[/caption] ਉਥੇ ਹੀ ਹਸਪਤਾਲ ਦੇ 6 ਮੈਨੇਜਰਾਂ ਉੱਤੇ ਵੀ ਕਾਰਵਾਈ ਚੱਲ ਰਹੀ ਹੈ। ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਉਨ੍ਹਾਂ ਨੇ ਆਰੋਪੀ ਸ਼ਖਸ ਦੇ ਮਿਸਿੰਗ ਰਹਿਣ ਦੇ ਬਾਅਦ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ। ਇਹ ਮਾਮਲਾ ਤੱਦ ਸਾਹਮਣੇ ਆਇਆ ਜਦੋਂ ਇਟਲੀ ਦੀ ਪੁਲਿਸ ਧੋਖਾਧੜੀ ਅਤੇ ਮਿਸਿੰਗ ਰਹਿਣ ਦੇ ਇੱਕ ਦੂਜੇ ਮਾਮਲੇ ਦੀ ਜਾਂਚ ਕਰ ਰਹੀ ਸੀ। [caption id="attachment_491901" align="aligncenter" width="300"]Italian Hospital Worker Skipped Work For 15 Years But Continued Getting Paid 15 ਸਾਲਾਂ ਤੋਂ ਕੰਮ 'ਤੇ ਨਹੀਂ ਗਿਆ ਹਸਪਤਾਲ ਦਾ ਕਰਮਚਾਰੀ, ਪਰ ਫ਼ਿਰ ਵੀ ਹਰ ਮਹੀਨੇ ਮਿਲਦੀ ਰਹੀ ਤਨਖ਼ਾਹ[/caption] ਦੱਸ ਦਈਏ ਕਿ ਇਟਲੀ ਦੇ ਸਾਰਵਜਨਿਕ ਖੇਤਰ ਵਿਚ ਇਸ ਤਰ੍ਹਾਂ ਦੇ ਮਾਮਲੇ ਆਉਂਦੇ ਰਹਿੰਦੇ ਹਨ। ਪੁਲਿਸ  ਜਾਂਚ ਵਿਚ ਸਾਹਮਣੇ ਆਇਆ ਕਿ ਆਰੋਪੀ ਸ਼ਖਸ ਨੇ 2005 ਵਿਚ ਆਪਣੇ ਮੈਨੇਜਰ ਨੂੰ ਧਮਕੀ ਦਿੱਤੀ ਸੀ, ਕਿਉਂਕਿ ਉਹ ਉਸਦੇ ਖਿਲਾਫ ਰਿਪੋਰਟ ਦਰਜ ਕਰਨ ਜਾ ਰਹੀ ਸੀ। ਬਾਅਦ ਵਿਚ ਮੈਨੇਜਰ ਰਟਾਇਰ ਹੋ ਗਈ ਅਤੇ ਕਰਮਚਾਰੀ ਮਿਸਿੰਗ ਰਹਿਣ ਲਗਾ। -PTCNews


Top News view more...

Latest News view more...