Sat, Apr 20, 2024
Whatsapp

ਇਟਲੀ ਦੇ ਇਸ ਵਿਅਕਤੀ ਦੀ ਚਮਕੀ ਕਿਸਮਤ

Written by  Joshi -- September 26th 2017 07:20 PM -- Updated: September 26th 2017 07:22 PM
ਇਟਲੀ ਦੇ ਇਸ ਵਿਅਕਤੀ ਦੀ ਚਮਕੀ ਕਿਸਮਤ

ਇਟਲੀ ਦੇ ਇਸ ਵਿਅਕਤੀ ਦੀ ਚਮਕੀ ਕਿਸਮਤ

Italy ch nikli Indian di lottery: ਇਟਲੀ 'ਚ ਰਹਿੰਦੇ ਭਾਰਤੀ ਵਿਅਕਤੀ ਦੀ ਚਮਕੀ ਕਿਸਮਤ, ਰੱਬ ਨੇ ਦਿੱਤਾ ਛੱਪੜ ਪਾੜ ਕੇ! ਕਿਸੇ ਨੇ ਸੱਚ ਕਿਹਾ ਹੈ ਕਿ ਜਦੋਂ ਰੱਬ ਮਿਹਰਬਾਨ ਹੁੰਦਾ ਹੈ ਤਾਂ ਫਿਰ ਸਮਾਂ ਅਤੇ ਤਰੀਕ ਨਹੀਂ ਵੇਖਦਾ। ਅਜਿਹਾ ਹੀ ਕੁਝ ਵਾਪਰਿਆ ਹੈ ਇਟਲੀ (Italy) 'ਚ ਰਹਿੰਦੇ ਭਾਰਤੀ (Indian) ਵਿਅਕਤੀ ਨਾਲ। italy ch nikli indian di lottery: ਇਟਲੀ 'ਚ ਰਹਿੰਦੇ ਭਾਰਤੀ ਵਿਅਕਤੀ ਦੀ ਚਮਕੀ ਕਿਸਮਤਇਟਲੀ 'ਚ ਪੈਂਦੇ ਪਿੰਡ ਬੋਰਗੋ ਹਰਮਾਦਾ ਦਾ ਵਸਨੀਕ ਇੱਕ ਭਾਰਤੀ (Indian) ਵਿਅਕਤੀ ਆਪਣੇ ਹੱਡ ਪਸੀਨੇ ਦੀ ਕਮਾਈ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲ ਰਿਹਾ ਸੀ। ਇਸੇ ਦਰਮਿਆਨ ਹੀ ਇੱਕ ਭਾਗਾਂ ਵਾਲਾਂ ਦਿਨ ਅਜਿਹਾ ਚੜ੍ਹਿਆ ਕਿ ਉਹ ਵੇਖਦਿਆਂ ਹੀ ਵੇਖਦਿਆਂ ਕਰੋੜਪਤੀ ਬਣ ਗਿਆ। italy ch nikli indian di lottery: ਇਟਲੀ 'ਚ ਰਹਿੰਦੇ ਭਾਰਤੀ ਵਿਅਕਤੀ ਦੀ ਚਮਕੀ ਕਿਸਮਤਦਰਅਸਲ, ਕੁਝ ਸਮਾਂ ਪਹਿਲਾਂ ਉਸ ਵਿਅਕਤੀ ਨੇ ਕਿਸੇ ਦੁਕਾਨ ਤੋਂ ਇੱਕ ੫ ਯੂਰੋ ਦੀ ਲਾਟਰੀ ਖਰੀਦੀ ਅਤੇ ਇਸ ਵੱਲ ਕੋਈ ਬਹੁਤਾ ਗੌਰ ਨਹੀਂ ਕੀਤਾ। ਪਰ, ਇਸ ਲਾਟਰੀ ਦੇ ਨੰਬਰਾਂ ਨੇ ਉਸਦੀ ਜ਼ਿੰਦਗੀ ਹੀ ਬਦਲ ਕੇ ਰੱਖ ਦਿੱਤੀ ਸੀ। italy ch nikli indian di lottery: ਇਟਲੀ 'ਚ ਰਹਿੰਦੇ ਭਾਰਤੀ ਵਿਅਕਤੀ ਦੀ ਚਮਕੀ ਕਿਸਮਤਉਸਨੇ ਕਿਸੇ ਆਮ ਇਨਸਾਨ ਵਾਂਗ ਹੀ ਲਾਟਰੀ ਵਾਲੇ ਕਾਰਡ 'ਤੇ ਲਿਖੇ ਨੰਬਰ ਬਾਰੇ ਲਾਟਰੀ ਦੇ ਡੀਲਰ ਨੂੰ ਦੱਸਿਆ ਅਤੇ ਉਸਨੂੰ ਪਤਾ ਲੱਗਾ ਕਿ ਉਸਦੀ ੫ ਲੱਖ ਯੂਰੋ ਦੀ ਲਾਟਰੀ ਨਿਕਲੀ ਹੈ। ਇਸ ਲਾਟਰੀ ਦੀ ਕੀਮਤ ਨੂੰ ਜੇਕਰ ਭਾਰਤੀ ਰੁਪਇਆਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਕੀਮਤ ਤਕਰੀਬਨ ਪੌਣੇ ਚਾਰ ਕਰੋੜ ਰੁਪਏ ਦੀ ਬਣਦੀ ਹੈ। ਇੱਥੇ ਤੁਹਾਨੂੰ ਦੱਸ ਦੇਈਏ ਕਿ ਲਾਟਰੀ ਪਾਉਣਾ ਇਟਲੀ (Italy) 'ਚ ਆਮ ਹੈ ਅਤੇ ਬਹੁਤੇ ਲੋਕਾਂ ਦਾ ਸ਼ੌਂਕ ਵੀ ਹੈ। ਪਰ, ਹਰ ਕਿਸੇ ਨੂੰ ਇੰਨ੍ਹੇ ਪੈਸੇ ਦੇਖਣੇ ਨਸੀਬ ਨਹੀਂ ਹੁੰਦੇ, ਤੇ ਜਿੱਥੇ ਗੱਲ ੫ ਲੱਖ ਯੂਰੋ ਦੀ ਹੋਵੇ, ਉਥੇ ਤਾਂ ਕੀ ਹੀ ਕਹਿਣੇ। ਇਸੇ ਕਾਰਨ ਹੀ ਭਾਰਤ ਦੇ ਇਸ ਵਿਅਕਤੀ ਲਈ ਇਹ ਯਕੀਨ ਕਰਨਾ ਔਖਾ ਹੋਇਆ ਪਿਆ ਹੈ ਕਿ ਉਸਦੀ ਲਾਟਰੀ ਨਿਕਲ ਆਈ ਹੈ, ਕਿਉਂਕਿ ਮਿਹਨਤ ਮੁਸ਼ੱਕਤ ਕਰਕੇ ਆਪਣਾ ਢਿੱਡ ਭਰਨ ਵਾਲੇ 'ਤੇ ਰੱਬ ਨੇ ਇੰਨ੍ਹੀ ਵੱਡੀ ਮਿਹਰਬਾਨੀ ਜੁ ਕੀਤੀ ਹੈ। ਵਾਕਈ ਹੀ, ਜ਼ਿੰਦਗੀ 'ਚ ਕਦੀ ਕਦੀ ਕੁਝ ਖੁਸ਼ੀਆਂ ਬਿਨ ਮੰਗਿਆਂ ਹੀ ਮਿਲ ਜਾਂਦੀਆਂ ਹਨ। —PTC News


  • Tags

Top News view more...

Latest News view more...