ਵਿਦੇਸ਼ਾਂ ‘ਚ ਬੈਠੇ ਨੌਜਵਾਨਾਂ ਨੇ ਕਿਸਾਨਾਂ ਦੇ ਹੱਕ ‘ਚ ਭਰਿਆ ਹਾਂ ਦਾ ਨਾਅਰਾ

ਇਟਲੀ : ਖੇਤੀਬਾੜੀ ਬਿੱਲਾਂ ਦੇ ਵਿਰੋਧ ‘ਚ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ‘ਚ ਪੰਜਾਬ ਅਤੇ ਹੋਰ ਸੂਬਿਆਂ ਤੋਂ ਹੀ ਸਮਰਥਨ ਨਹੀਂ ਲਈ ਰਿਹਾ ਬਲਕਿ , ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਵੱਲੋਂ ਮੋਦੀ ਸਰਕਾਰ ਦੇ ਕਾਲਾ ਕਾਨੂੰਨਾਂ ਖਿਲਾਫ ਆਰੰਭ ਕੀਤੇ ਸੰਘਰਸ਼ ਨੂੰ ਦੇਸ਼ ਵਿਦੇਸ਼ ਵਿਚੋਂ ਭਰਵਾਂ ਸਮਰਥਨ ਮਿਲ ਰਿਹਾ ਹੈ।

ਵਿਦੇਸ਼ਾਂ ਵਿਚ ਬੈਠੇ ਪੰਜਾਬੀਆਂ ਵੱਲੋਂ ਸੰਘਰਸ਼ ਨਾਲ ਜੁੜੀ ਹਰ ਖ਼ਬਰ ‘ਤੇ ਨਿਗਾਹ੍ਹਾਂ ਰੱਖੀਆਂ ਹੋਈਆਂ ਹਨ। ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਨੌਜਵਾਨਾਂ ਵੱਲੋਂ ਇਸ ਅੰਦੋਲਨ ਨੂੰ ਪੂਰਾ ਸਮਰਥਨ ਦਿੰਦੇ ਹੋਏ ਆਖਿਆ ਗਿਆ ਕਿ ਉਹ ਵਿਦੇਸ਼ਾਂ ਵਿਚ ਬੈਠੇ ਹੋਣ ਕਾਰਨ ਬੇਸ਼ਕ ਜਿਸਮਾਨੀ ਤੌਰ ‘ਤੇ ਆਪਣੇ ਬਜੁਰਗਾਂ ਅਤੇ ਭਰਾਵਾਂ ਦੇ ਨਾਲ ਦਿੱਲੀ ਨਹੀ ਜਾ ਸਕੇ ਪਰ ਸਰਕਾਰੀ ਧੱਕੇਸ਼ਾਹੀ ਖਿਲਾਫ ਉਹ ਆਪਣੇ ਕਿਸਾਨ ਭਰਾਵਾਂ ਦੀ ਹਰ ਤਰ੍ਹਾਂ ਮਦਦ ਕਰਨ ਲਈ ਤਿਆਰ ਬੈਠੇ ਹਨ |

Free Petrol to Farmers

ਇਸ ਮੌਕੇ ਮੌਜੂਦ ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਹੋਣ ਵਾਲੀ ਕਿਸੇ ਵੀ ਅਣ ਸੁਖਾਵੀਂ ਦੁਰਘਟਨਾ ‘ਤੇ ਆਪਣੇ ਪੰਜਾਬੀ ਭਰਾਵਾਂ ਦੀ ਹਰ ਤਰ੍ਹਾਂ ਦੀ ਮਦਦ ਲਈ ਮੋਢੇ ਨਾਲ ਮੋਢਾ ਲਾਕੇ ਨਾਲ ਖੜ੍ਹੇ ਹਨ। ਦੱਸਣਯੋਗ ਹੈ ਕਿ ਇੰਨਾਂ ਨੌਜਵਾਨਾਂ ਵੱਲੋਂ ਇਸ ਸੰਘਰਸ਼ ਵਿਚ ਸ਼ਹੀਦ ਹੋਏ ਦੌਵੇ ਪੰਜਾਬੀਆਂ ਦੀ ਆਰਥਿਕ ਮਦਦ ਕਰਨ ਦਾ ਬੀੜਾ ਵੀ ਚੁੱਕਿਆ ਗਿਆ ਹੈ। Farmer Gajjan Singh Death of a heart attack during Farmers Delhi Protest

ਨੌਜਵਾਨਾਂ ਦਾ ਕਹਿਣਾ ਹੈ ਕਿ ਭਾਵੇਂ ਹੀ ਅੱਜ ਉਹ ਰੋਜ਼ਗਾਰ ਦੇ ਲਈ ਵਿਦੇਸ਼ਾਂ ‘ਚ ਬੈਠੇ ਹਨ ਪਰ ਉਹਨਾਂ ਦੀਆਂ ਜੜ੍ਹਾਂ ਪੰਜਾਬ ਨਾਲ ਜੁੜੀਆਂ ਹਨ ਅਤੇ ਉਹ ਆਪਣੀਆਂ ਜੜ੍ਹਾਂ ਨੂੰ ਵੱਢਣ ਦਾ ਹੱਕ ਕਿਸੇ ਨੂੰ ਨਹੀਂ ਦੇਣਗੇ ਕਿਸਾਨ ਸਦਾ ਅੰਨਦਾਤਾ ਹੈ , ਅਸੀਂ ਹਰ ਸਾਹ ਉਹਨਾਂ ਦੇ ਨਾਲ ਹਨ।