Advertisment

17 ਹਜ਼ਾਰ ਫੁੱਟ ਦੀ ਉਚਾਈ 'ਤੇ ITBP ਦੇ ਜਵਾਨਾਂ ਨੇ ਬਰਫ 'ਚ ਕੀਤਾ ਯੋਗਾ ਅਭਿਆਸ, ਵੇਖੋ ਵੀਡੀਓ

author-image
Riya Bawa
Updated On
New Update
17 ਹਜ਼ਾਰ ਫੁੱਟ ਦੀ ਉਚਾਈ 'ਤੇ ITBP ਦੇ ਜਵਾਨਾਂ ਨੇ ਬਰਫ 'ਚ ਕੀਤਾ ਯੋਗਾ ਅਭਿਆਸ, ਵੇਖੋ ਵੀਡੀਓ
Advertisment
ਨਵੀਂ ਦਿੱਲੀ: ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਜੰਮੂ-ਕਸ਼ਮੀਰ 'ਚ ਵੱਖ-ਵੱਖ ਥਾਵਾਂ 'ਤੇ ਲੋਕ ਯੋਗਾ ਕਰ ਰਹੇ ਹਨ। ਇਸ ਸਭ ਦੇ ਵਿਚਕਾਰ ਜਿੱਥੇ ਭਾਰਤ ਦੇ ਜਵਾਨਾਂ ਦਾ ਯੋਗ ਅਭਿਆਸ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰ ਰਿਹਾ ਹੈ, ਉੱਥੇ ਹੀ ਉਤਸ਼ਾਹ ਵਧਾਉਣ ਦਾ ਕੰਮ ਵੀ ਕਰ ਰਿਹਾ ਹੈ। ਸਿਆਚਿਨ, ਭਾਰਤ ਦਾ ਸਭ ਤੋਂ ਉੱਚਾ (17000 ਫੁੱਟ) ਜੰਗੀ ਮੈਦਾਨ, ਜਿੱਥੇ ਪਹਾੜੀਆਂ ਹਮੇਸ਼ਾ ਬਰਫ਼ ਨਾਲ ਢੱਕੀਆਂ ਰਹਿੰਦੀਆਂ ਹਨ, ਜਿੱਥੇ ਹਮੇਸ਼ਾ ਆਕਸੀਜਨ ਦੀ ਕਮੀ ਰਹਿੰਦੀ ਹੈ, ਤਾਪਮਾਨ ਜ਼ੀਰੋ ਤੋਂ ਹੇਠਾਂ ਰਹਿੰਦਾ ਹੈ, ਭਾਰਤੀ ਸਰਹੱਦਾਂ ਦੀ ਰਾਖੀ ਕਰ ਰਹੇ ਭਾਰਤੀ ਜਵਾਨਾਂ ਵੱਲੋਂ ਕੀਤੇ ਜਾ ਰਹੇ ਯੋਗਾ ਅਭਿਆਸ ਵਿੱਚ ਵਾਧਾ ਹੋ ਰਿਹਾ ਹੈ।
Advertisment
 17 ਹਜ਼ਾਰ ਫੁੱਟ ਦੀ ਉਚਾਈ 'ਤੇ ITBP ਦੇ ਜਵਾਨਾਂ ਨੇ ਬਰਫ 'ਚ ਕੀਤਾ ਯੋਗਾ ਅਭਿਆਸ, ਵੇਖੋ ਵੀਡੀਓ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ਦੇ ਜਵਾਨ ਵੀ ਪਿੱਛੇ ਨਹੀਂ ਰਹੇ। ਸਿੱਕਮ ਵਿੱਚ ITBP ਦੇ ਜਵਾਨਾਂ ਨੇ 17000 ਫੁੱਟ ਦੀ ਉਚਾਈ 'ਤੇ ਬਰਫ਼ ਦੇ ਵਿਚਕਾਰ ਯੋਗਾ ਕੀਤਾ। ਵੱਡੀ ਗਿਣਤੀ ਵਿੱਚ ਜਵਾਨਾਂ ਨੇ ਯੋਗ ਅਭਿਆਸ ਕਰਕੇ ਦਿਨ ਦੀ ਸ਼ੁਰੂਆਤ ਕੀਤੀ। ਇਸ ਤੋਂ ਪਹਿਲਾਂ, ITBP ਦੇ ਜਵਾਨਾਂ ਨੇ ਉੱਤਰਾਖੰਡ ਹਿਮਾਲਿਆ ਵਿੱਚ 22,850 ਫੁੱਟ ਦੀ ਉਚਾਈ 'ਤੇ ਬਰਫ਼ ਦੇ ਵਿਚਕਾਰ ਯੋਗਾ ਕੀਤਾ। ITBP ਦੇ ਪਰਬਤਾਰੋਹੀ ਪਿਛਲੇ ਹਫਤੇ ਮਾਊਂਟ ਅਬੀ ਗਾਮਿਨ ਦੇ ਸਿਖਰ 'ਤੇ ਸੀ, ਜਿੱਥੇ ਉਨ੍ਹਾਂ ਨੇ ਰਸਤੇ 'ਚ ਬਰਫ ਨਾਲ ਢਕੇ ਪਹਾੜਾਂ 'ਤੇ ਯੋਗਾ ਕੀਤਾ।  17 ਹਜ਼ਾਰ ਫੁੱਟ ਦੀ ਉਚਾਈ 'ਤੇ ITBP ਦੇ ਜਵਾਨਾਂ ਨੇ ਬਰਫ 'ਚ ਕੀਤਾ ਯੋਗਾ ਅਭਿਆਸ, ਵੇਖੋ ਵੀਡੀਓ ਭਾਰਤੀ ਜਵਾਨਾਂ ਵੱਲੋਂ ਬਰਫ਼ ਵਿੱਚ ਕੀਤੇ ਜਾ ਰਹੇ ਯੋਗਾ ਅਭਿਆਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਜਵਾਨਾਂ ਦੀ ਵੀ ਕਾਫੀ ਤਾਰੀਫ ਕੀਤੀ ਜਾ ਰਹੀ ਹੈ। ਜਿਸ ਤਰੀਕੇ ਨਾਲ ਹਿਮਵੀਰ ਠੰਡੀ ਹਵਾਵਾਂ ਦੀ ਪਰਵਾਹ ਕੀਤੇ ਬਿਨਾਂ ਅਰਧ ਨਗਨ ਅਵਸਥਾ ਵਿੱਚ ਯੋਗਾ ਕਰ ਰਿਹਾ ਹੈ, ਉਹ ਭਾਰਤੀ ਸੈਨਿਕਾਂ ਦੇ ਜੋਸ਼ ਅਤੇ ਅਦੁੱਤੀ ਸਾਹਸ ਨੂੰ ਦਰਸਾਉਂਦਾ ਹੈ। ਇਹ ਵੀਡੀਓ ਅਤੇ ਤਸਵੀਰਾਂ ਖੁਦ ITBP ਨੇ ਸ਼ੇਅਰ ਕੀਤੀਆਂ ਹਨ।
Advertisment
ਦੂਜੇ ਪਾਸੇ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਹਿਮਵੀਰ ਉੱਤਰਾਖੰਡ ਵਿੱਚ 14,500 ਫੁੱਟ ਦੀ ਉਚਾਈ 'ਤੇ ਯੋਗਾ ਕੀਤਾ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ 'ਤੇ ਅਰੁਣਾਚਲ ਪ੍ਰਦੇਸ਼, ਸਿੱਕਮ ਸਮੇਤ ਦੇਸ਼ ਦੇ ਕਈ ਹੋਰ ਹਿੱਸਿਆਂ 'ਚ ਆਈਟੀਬੀਪੀ ਦੇ ਜਵਾਨਾਂ ਨੇ ਵੀ ਹਜ਼ਾਰਾਂ ਫੁੱਟ ਦੀ ਉਚਾਈ 'ਤੇ ਯੋਗਾ ਕੀਤਾ। publive-image ਇਸ ਦੇ ਨਾਲ ਹੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅੱਠਵੇਂ ਕੌਮਾਂਤਰੀ ਯੋਗ ਦਿਵਸ 'ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕਿਹਾ ਕਿ ਯੋਗ ਸਮਾਜ ਵਿੱਚ ਸ਼ਾਂਤੀ ਲਿਆਉਂਦਾ ਹੈ। ਕਰਨਾਟਕ ਦੇ ਵਿਰਾਸਤੀ ਸ਼ਹਿਰ ਮੈਸੂਰ ਵਿੱਚ ਅੱਠਵੇਂ ਕੌਮਾਂਤਰੀ ਯੋਗ ਦਿਵਸ ਦੇ ਮੁੱਖ ਸਮਾਗਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ, ”ਮੈਂ ਇਸ 8ਵੇਂ ਕੌਮਾਂਤਰੀ ਯੋਗ ਦਿਵਸ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਅੱਜ ਵਿਸ਼ਵ ਦੇ ਸਾਰੇ ਹਿੱਸਿਆਂ ਵਿੱਚ ਯੋਗਾ ਦਾ ਅਭਿਆਸ ਕੀਤਾ ਜਾ ਰਿਹਾ ਹੈ। ਯੋਗ ਸਾਡੇ ਲਈ ਸ਼ਾਂਤੀ ਲਿਆਉਂਦਾ ਹੈ। ਯੋਗ ਦੀ ਸ਼ਾਂਤੀ ਕੇਵਲ ਵਿਅਕਤੀਆਂ ਲਈ ਨਹੀਂ ਹੈ, ਇਹ ਸਾਡੇ ਦੇਸ਼ਾਂ ਅਤੇ ਵਿਸ਼ਵ ਲਈ ਸ਼ਾਂਤੀ ਲਿਆਉਂਦੀ ਹੈ।" publive-image -PTC News-
punjabi-news ladakh uttarakhand itbp indo-tibetan-border-police international-yoga-day-2022 sikkim-jawans-yoga-video-2022 itbp-on-yoga-day itbp-perform-yoga
Advertisment

Stay updated with the latest news headlines.

Follow us:
Advertisment