Fri, Apr 19, 2024
Whatsapp

ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ "Fateh" ਨੂੰ ਬਚਾਉਣ ਲਈ ਲਗਾਤਾਰ ਸੱਬਲ ਨਾਲ ਮਿੱਟੀ ਪੁੱਟ ਰਿਹਾ ਹੈ ਜੱਗਾ ਸਿੰਘ

Written by  Jashan A -- June 09th 2019 02:44 PM -- Updated: June 09th 2019 02:45 PM
ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ

ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ "Fateh" ਨੂੰ ਬਚਾਉਣ ਲਈ ਲਗਾਤਾਰ ਸੱਬਲ ਨਾਲ ਮਿੱਟੀ ਪੁੱਟ ਰਿਹਾ ਹੈ ਜੱਗਾ ਸਿੰਘ

ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ "Fateh" ਨੂੰ ਬਚਾਉਣ ਲਈ ਲਗਾਤਾਰ ਸੱਬਲ ਨਾਲ ਮਿੱਟੀ ਪੁੱਟ ਰਿਹਾ ਹੈ ਜੱਗਾ ਸਿੰਘ,ਸੰਗਰੂਰ: ਸੁਨਾਮ ਲੌਂਗੋਵਾਲ ਰੋਡ ‘ਤੇ ਸਥਿਤ ਪਿੰਡ ਭਗਵਾਨਪੁਰਾ ‘ਚ ਪਿਛਲੇ ਵੀਰਵਾਰ ਨੂੰ ਸ਼ਾਮ 4 ਵਜੇ ਇਕ ਬੋਰਵੈੱਲ ‘ਚ ਡਿੱਗੇ ਫਤਿਹਵੀਰ ਸਿੰਘ (2) ਨੂੰ ਬਚਾਉਣ ਦੇ ਸਾਰੇ ਯਤਨ ਪਿਛਲੇ 72 ਘੰਟਿਆਂ ਤੋਂ ਲਗਾਤਾਰ ਲੋਕਾਂ ਦੇ ਜ਼ਬਰਦਸਤ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਹਰ ਵਿਅਕਤੀ ਦੀਆਂ ਅੱਖਾਂ ਫਤਿਹਵੀਰ ਨੂੰ ਉਡੀਕ ਰਹੀਆਂ ਹਨ। ਸਥਾਨਕ ਲੋਕਾਂ ਅਤੇ ਐੱਨ.ਡੀ.ਆਰ.ਐੱਫ. ਦੀ ਟੀਮ ਵੱਲੋਂ ਫਤਿਹ ਨੂੰ ਬਚਾਉਣ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਥੇ ਹੀ ਇੱਕ ਨੌਜਵਾਨ ਫਤਿਹਵੀਰ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਹੋਰ ਪੜ੍ਹੋ:ਫਰਾਂਸ: ਸਿਰਫ 30 ਸੈਕੰਡ ‘ਚ ਬਚਾਈ ਬੱਚੇ ਦੀ ਜਾਨ, ਮਿਲਿਆ ਨਾਗਰਿਕਤਾ ਦਾ ਆਫਰ (ਵੀਡੀਓ) ਜੀ ਹਾਂ ਇਸ ਨੌਜਵਾਨ ਦਾ ਨਾਮ ਹੈ ਜੱਗਾ ਸਿੰਘ ਜੋ ਲਗਾਤਾਰ ਇੱਕ ਲੱਤ ਦੇ ਭਾਰ ਬੈਠਕੇ 7 ਕਿੱਲੋ ਦੀ ਸੱਬਲ ਨਾਲ ਮਿੱਟੀ ਪੁੱਟ ਰਿਹਾ ਜੱਗਾ ਸਿੰਘ ਤੇ ਫਤਿਹ ਦੀ ਜਾਨ ਬਚਾਉਣ 'ਚ ਲੱਗਿਆ ਹੋਇਆ ਹੈ। ਜੱਗਾ ਸਿੰਘ ਮੁਤਾਬਕ ਅੰਦਰ ਕੰਮ ਕਰਨਾ ਕਾਫੀ ਮੁਸ਼ਕਲ ਹੈ ਪਰ ਉਸ ਵੱਲੋਂ ਬੱਚੇ ਦੀ ਜਾਨ ਬਚਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਦੱਸ ਦੇਈਏ ਕਿ ਫਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਨੂੰ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। -PTC News


Top News view more...

Latest News view more...