Advertisment

ਪੰਜਾਬ ਭਾਜਪਾ ਨੇ ਜੱਗੀ ਜੋਹਲ ਮਾਮਲੇ 'ਤੇ ਦਿੱਤਾ ਵੱਡਾ ਬਿਆਨ..!

author-image
Ragini Joshi
New Update
ਪੰਜਾਬ ਭਾਜਪਾ ਨੇ ਜੱਗੀ ਜੋਹਲ ਮਾਮਲੇ 'ਤੇ ਦਿੱਤਾ ਵੱਡਾ ਬਿਆਨ..!
Advertisment
ਐਨਆਰਆਈ ਫੰਡਿੰਗ ਦੇ ਲਾਲਚ ਵਿਚ ਜੱਗੀ ਜੋਹਲ ਦਾ ਸਮਰਥਨ ਕਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੀ ਹੈ ਆਪ: ਭਾਜਪਾ ਬਿਨ੍ਹਾ ਜਾਂਚ ਤੋਂ ਜੱਗੀ ਦਾ ਸਮਰਥਨ ਕਰਕੇ ਆਈਐਸਆਈ ਦੇ ਹੱਥਾਂ ਵਿਚ ਖੇਡ ਰਹੀ ਹੈ ਆਪ: ਭਾਜਪਾ ਭਾਜਪਾ ਨੇ ਜੱਗੀ ਜੌਹਲ ਦੇ ਮਾਮਲੇ 'ਤੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਗਤਾਰ ਜੱਗੀ ਜੋਹਲ ਦੀ ਤਰਫਦਾਰੀ ਮਹਿਜ਼ ਐਨਆਰਆਈ ਫੰਡਿਗ ਦੇ ਲਾਲਚ 'ਚ ਕੀਤੀ ਜਾ ਰਹੀ ਹੈ। ਇਸ ਪਾਰਟੀ ਨੂੰ ਪੰਜਾਬ ਦੀ ਅਮਨ ਸ਼ਾਂਤੀ ਅਤੇ ਧਾਰਮਿਕ ਸਦਭਾਵ ਦੀ ਪਰਵਾਹ ਨਹੀਂ ਹੈ। ਉਹਨਾਂ ਕਿਹਾ ਕਿ "ਆਪ" ਜਿਸ ਬਿਨ੍ਹਾਂ ਕਾਰਨ ੧੨ ਨਿਰਦੋਸ਼ ਅਤੇ ਨਿਹੱਥੇ ਪੰਜਾਬੀਆਂ ਦੀ ਹੱਤਿਆਵਾਂ ਦੇ ਦੋਸ਼ੀ ਜੱਗੀ ਜੋਹਲ (ਜੋ ਕਿ ਭਾਰਤ ਦਾ ਰਹਿਣ ਵਾਲਾ ਨਹੀਂ ਹੈ) ਦੇ ਸਮਰਥਨ ਵਿਚ ਫੇਸਬੁਕ 'ਤੇ ਅਭਿਆਨ ਚਲਾ ਰਹੀ ਹੈ। ਉਹਨਾਂ ਕਿਹਾ ਕਿ "ਆਪ" ਪੰਜਾਬ ਵਿਚ ਦੁਬਾਰਾ ਅੱਤਵਾਦ ਦੇ ਕਾਲੇ ਦੌਰ ਨੂੰ ਲਿਆਉਣ ਦੇ ਲਈ ਜੀ-ਜਾਨ ਨਾਲ ਲੱਗੀ ਆਈਐਸਆਈ ਦੇ ਮੰਸੂਬਿਆਂ ਨੂੰ ਪੂਰਾ ਕਰ ਰਹੀ ਹੈ। ਭਾਜਪਾ ਨੇ ਜੱਗੀ ਜੋਹਲ ਮਾਮਲੇ 'ਤੇ ਦਿੱਤਾ ਵੱਡਾ ਬਿਆਨ..!ਗਰੇਵਾਲ ਅਤੇ ਜੋਸ਼ੀ ਨੇ "ਆਪ" ਤੋਂ ਪ੍ਰਸ਼ਨ ਕੀਤਾ ਕਿ ਬਿਨ੍ਹਾ ਜਾਂਚ ਏਜੈਂਸੀ ਦਾ ਪੱਖ ਸੁਣੇ, ਇਨ੍ਹਾਂ ਦੋਵਾਂ ਨੇ ਮੰਨ ਲਿਆ ਕਿ ਜੱਗੀ ਜੋਹਲ ਦੀ ਗਿਰਫ਼ਤਾਰੀ ਗਲਤ ਹੈ ਹੋਰ ਤਾਂ ਹੋਰ ਬਿਨ੍ਹਾ ਜੱਗੀ ਜੋਹਲ ਨੂੰ ਮਿਲੇ, ਇਨ੍ਹਾਂ ਮੰਨ ਲਿਆ ਕਿ ਉਸਨੂੰ ਟਾਰਚਰ ਕੀਤਾ ਜਾ ਰਿਹਾ ਹੈ। ਅੰਤ ਵਿਚ ਗਰੇਵਾਲ ਅਤੇ ਜੋਸ਼ੀ ਨੇ ਆਮ ਆਦਮੀ ਪਾਰਟੀ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸੂਬੇ ਨੇ ਪਹਿਲਾਂ ਹੀ ਅੱਤਵਾਦ ਦਾ ਲੰਬਾ ਦੌਰ ਹੰਢਾਇਆ ਹੈ ਅਤੇ ਪੰਜਾਬੀਆਂ ਨੇ ਸ਼ਹਾਦਤਾਂ ਦੇ ਕੇ ਅੱਜ ਦੀ ਇਹ ਸ਼ਾਂਤੀ ਕਾਇਮ ਕੀਤੀ ਹੈ। ਉਹਨਾਂ ਅਪੀਲ ਕੀਤੀ ਕਿ ਆਪ ਅਜਿਹੀ ਰਾਜਨੀਤੀ ਨਾ ਕਰੇ ਜਿਸ ਨਾਲ ਪੰਜਾਬ ਦੁਬਾਰਾ ਅੱਤਵਾਦ ਦੇ ਦੌਰ ਵੱਲ ਵੱਧਦਾ ਚਲੇ। —PTC News-
Advertisment

Stay updated with the latest news headlines.

Follow us:
Advertisment