ਮੁੱਖ ਖਬਰਾਂ

ਬੀਬੀ ਜਗੀਰ ਕੌਰ ਵੱਲੋਂ ਜ਼ਿਲ੍ਹਾ ਮਾਨਸਾ (ਸ਼ਹਿਰੀ) ਅਤੇ (ਦਿਹਾਤੀ) ਦੇ ਪ੍ਰਧਾਨਾਂ ਦਾ ਐਲਾਨ  

By Shanker Badra -- December 11, 2020 9:12 am -- Updated:Feb 15, 2021

ਬੀਬੀ ਜਗੀਰ ਕੌਰ ਵੱਲੋਂ ਜ਼ਿਲ੍ਹਾ ਮਾਨਸਾ (ਸ਼ਹਿਰੀ) ਅਤੇ (ਦਿਹਾਤੀ) ਦੇ ਪ੍ਰਧਾਨਾਂ ਦਾ ਐਲਾਨ :ਚੰਡੀਗੜ :  ਇਸਤਰੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਵਾਧਾ ਕਰਦਿਆਂ ਜ਼ਿਲ੍ਹਾ ਮਾਨਸਾ (ਸ਼ਹਿਰੀ) ਅਤੇ (ਦਿਹਾਤੀ) ਅਤੇ ਮਹਾਂਰਾਸ਼ਟਰ ਇਕਾਈ ਦੇ ਪ੍ਰਧਾਨਾਂ ਦਾ ਐਲਾਨ ਕਰ ਦਿੱਤਾ।

Jagir Kaur announces Presidents of District Mansa (Urban) and (Rural) ਬੀਬੀ ਜਗੀਰ ਕੌਰ ਵੱਲੋਂ ਜ਼ਿਲ੍ਹਾ ਮਾਨਸਾ (ਸ਼ਹਿਰੀ) ਅਤੇ (ਦਿਹਾਤੀ) ਦੇ ਪ੍ਰਧਾਨਾਂ ਦਾ ਐਲਾਨ

ਉਹਨਾਂ ਦੱਸਿਆ ਕਿ ਬੀਬੀ ਸਿਮਰਜੀਤ ਕੌਰ ਸਿੰਮੀ ਨੂੰ ਜ਼ਿਲ੍ਹਾ ਮਾਨਸਾ (ਦਿਹਾਤੀ) ਅਤੇ ਬੀਬੀ ਬਲਬੀਰ ਕੌਰ ਬੁਢਲਾਢਾ ਨੂੰ ਜ਼ਿਲ੍ਹਾ ਮਾਨਸਾ (ਸ਼ਹਿਰੀ) ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਬੀਬੀ ਪਰਮਜੀਤ ਕੌਰ ਪਿੰਕੀ ਮੁੰਬਈ ਨੂੰ ਮਹਾਂਰਾਸ਼ਟਰ ਸਟੇਟ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।
-PTCNews