Advertisment

"ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !!

author-image
Jashan A
Updated On
New Update
"ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !!
Advertisment
"ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !!,ਜਗਰਾਓਂ: ਆਮ ਆਦਮੀ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗ ਸਕਦਾ ਹੈ। ਹਲਕਾ ਜਗਰਾਓਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਪਾਰਟੀ ਤੋਂ ਅਸਤੀਫਾ ਦੇ ਸਕਦੇ ਹਨ। ਮਿਲੀ ਜਾਣਕਾਰੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਪਿਛਲੇ ਤਿੰਨ ਦਿਨਾਂ ਤੋਂ ਗਾਇਬ ਹਨ ਤੇ ਉਹ ਬੀਤੇ ਦਿਨ ਬਰਨਾਲਾ ਵਿਖੇ ਹੋਈ ਕੇਜਰੀਵਾਲ ਦੀ ਰੈਲੀ 'ਚ ਵੀ ਉਹ ਗੈਰਹਾਜ਼ਰ ਸਨ। ਮਾਣੂੰਕੇ ਦੇ ਘਰ ਨੂੰ ਵੀ ਪਿਛਲੇ ਕੁਝ ਦਿਨਾਂ ਤੋਂ ਤਾਲਾ ਲੱਗਿਆ ਹੋਇਆ ਹੈ ਤੇ ਉਹਨਾਂ ਦਾ ਮੋਬਾਈਲ ਫੋਨ ਵੀ ਬੰਦ ਹੈ। aap "ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !! ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਦਾ ਉਹਨਾਂ ਦੇ ਸੁਰੱਖਿਆ ਕਰਮੀਆਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ। ਦੱਸ ਦੇਈਏ ਕਿ ਨਵੇਂ ਵਰ੍ਹੇ ਤੋਂ ਹੀ ਆਮ ਆਦਮੀ ਪਾਰਟੀ 'ਚ ਹੜਕੰਪ ਮੱਚਿਆ ਹੋਇਆ ਹੈ। ਇਸ ਤੋਂ ਪਹਿਲਾਂ ਪਾਰਟੀ ਦੇ ਸੀਨੀਅਰ ਆਗੂ ਐੱਚ. ਐੱਸ. ਫੂਲਕਾ ਨੇ ਅਸਤੀਫਾ ਦੇ ਦਿੱਤਾ ਅਤੇ ਇਸ ਤੋਂ ਬਾਅਦ ਬਾਗੀ ਧੜੇ ਦੇ ਨੇਤਾ ਸੁਖਪਾਲ ਖਹਿਰਾ ਨੇ ਵੀ ਪਾਰਟੀ ਨੂੰ ਅਲਵਿਦਾ ਕਹਿ ਕੇ ਨਵੀਂ ਪਾਰਟੀ ‘ਪੰਜਾਬੀ ਏਕਤਾ’ ਦਾ ਐਲਾਨ ਕਰ ਦਿੱਤਾ ਹੈ।ਉਸ ਤੋਂ ਬਾਅਦ ਜੈਤੋ ਵਿਧਾਇਕ ਮਾਸਟਰ ਬਲਦੇਵ ਜੈਤੋ ਨੇ ਵੀ ਪਾਰਟੀ ਤੋਂ ਅਸਤੀਫਾ ਦੇ ਕੇ ਪਾਰਟੀ ਦੀ ਨੂੰ ਹਿਲਾ ਕੇ ਰੱਖ ਦਿੱਤਾ ਹੈ। aap "ਆਪ" ਨੂੰ ਲੱਗ ਸਕਦੈ ਇੱਕ ਹੋਰ ਵੱਡਾ ਝਟਕਾ, ਪਾਰਟੀ ਤੋਂ ਇੱਕ ਹੋਰ ਵਿਧਾਇਕ ਦੇ ਅਸਤੀਫੇ ਦੀ ਤਿਆਰੀ !! ਜ਼ਿਕਰ ਏ ਖਾਸ ਹੈ ਕਿ ਜੇਕਰ ਇੰਝ ਹੀ ਪਾਰਟੀ ‘ਚ ਅਸਤੀਫਿਆਂ ਦੀ ਝੜੀ ਲੱਗਦੀ ਰਹੀ ਤਾਂ ਪਾਰਟੀ ਤੋਂ ਵਿਰੋਧੀ ਧਿਰ ਦਾ ਅਹੁਦਾ ਵੀ ਖੁੱਸ ਸਕਦਾ ਹੈ। -PTC News-
punjabi-news latest-punjabi-news news-in-punjabi aap-news latest-aap-news mla-news jagrao-news
Advertisment

Stay updated with the latest news headlines.

Follow us:
Advertisment