ਜਗਰਾਓਂ ਦੀ ADC ਨੀਰੂ ਕਤਿਆਲ ਨੂੰ ਹੋਇਆ ਕੋਰੋਨਾ, ਸਾਰੇ ਸਟਾਫ ਨੂੰ ਕੀਤਾ ਇਕਾਂਤਵਾਸ

Jagraon di ADC di Corona Report ayi Positive
ਜਗਰਾਓਂ ਦੀ ADC ਨੀਰੂ ਕਤਿਆਲ ਨੂੰ ਹੋਇਆ ਕੋਰੋਨਾ, ਸਾਰੇ ਸਟਾਫ ਨੂੰ ਕੀਤਾ ਇਕਾਂਤਵਾਸ  

ਜਗਰਾਓਂ ਦੀ ADC ਨੀਰੂ ਕਤਿਆਲ ਨੂੰ ਹੋਇਆ ਕੋਰੋਨਾ, ਸਾਰੇ ਸਟਾਫ ਨੂੰ ਕੀਤਾ ਇਕਾਂਤਵਾਸ:ਲੁਧਿਆਣਾ : ਲੁਧਿਆਣਾ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਬੀਤੇ ਦਿਨ ਏ.ਡੀ.ਸੀ. ਜਨਰਲ ਅਮਰਜੀਤ ਸਿੰਘ ਬੈਂਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਹੁਣ ਜਗਰਾਓਂ ਦੀ ਏ.ਡੀ.ਸੀ.ਨੀਰੂ ਕਤਿਆਲ ਗੁਪਤਾ ‘ਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਕੀਤੀ ਗਈ ਹੈ। ਜਿਹਨਾਂ ਦੀ ਅੱਜ ਰਿਪੋਰਟ ਪਾਜ਼ੀਟਿਵ ਪਾਈ ਗਈ ਹੈ।

Jagraon di ADC di Corona Report ayi Positive
ਜਗਰਾਓਂ ਦੀ ADC ਨੀਰੂ ਕਤਿਆਲ ਨੂੰ ਹੋਇਆ ਕੋਰੋਨਾ, ਸਾਰੇ ਸਟਾਫ ਨੂੰ ਕੀਤਾ ਇਕਾਂਤਵਾਸ

ਜਿਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਸਟਾਫ ਨੂੰ ਸਿਹਤ ਵਿਭਾਗ ਨੇ ਇਕਾਂਤਵਾਸ ਕੀਤਾ ਹੈ। ਇਸ ਤੋਂ ਪਹਿਲਾ ਏ.ਡੀ.ਸੀ. (ਜਨਰਲ) ਅਮਰਜੀਤ ਸਿੰਘ ਬੈਂਸ ਤੇ ਖੰਨਾ ਦੇ ਐਸ.ਡੀ.ਐਮ. ਵੀ ਕੋਰੋਨਾ ਪਾਜ਼ੀਟਿਵ ਪਾਏ ਗਏ, ਇਨ੍ਹਾਂ ਅਧਿਕਾਰੀਆਂ ਦੇ ਸੰਪਰਕ ਵਿਚ ਆਏ ਸਾਰੇ ਮੁਲਾਜਮਾਂ ਨੂੰ ਕੁਆਰੰਟੀਨ ਕਰ ਦਿੱਤਾ ਗਿਆ ਤੇ ਇਨ੍ਹਾਂ ਦੇ ਟੈਸਟ ਲਏ ਜਾ ਰਹੇ ਹਨ।

ਇਸ ਦੌਰਾਨ ਸਿਹਤ ਮਹਿਕਮੇ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ 40 ਤੋਂ ਜ਼ਿਆਦਾ ਲੋਕਾਂ ਦੇ ਕੋਰੋਨਾ ਸਬੰਧੀ ਟੈਸਟ ਕੀਤੇ ਗਏ, ਜੋ ਕਿ ਡੀ. ਸੀ. ਦਫਤਰ ‘ਚ ਕੰਮ ਕਰਦੇ ਹਨ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਨ।ਇਨ੍ਹਾਂ ‘ਚੋਂ ਜ਼ਿਆਦਾਤਰ ਰਿਪੋਰਟਾਂ ਆਉਣੀਆਂ ਅਜੇ ਬਾਕੀ ਹਨ।

Jagraon di ADC di Corona Report ayi Positive
ਜਗਰਾਓਂ ਦੀ ADC ਨੀਰੂ ਕਤਿਆਲ ਨੂੰ ਹੋਇਆ ਕੋਰੋਨਾ, ਸਾਰੇ ਸਟਾਫ ਨੂੰ ਕੀਤਾ ਇਕਾਂਤਵਾਸ

ਦੱਸ ਦੇਈਏ ਕਿ ਬੀਤੇ ਦਿਨ ਏ.ਡੀ.ਸੀ. ਅਮਰਜੀਤ ਸਿੰਘ ਬੈਂਸ, ਐਸ.ਡੀ. ਐਮ, ਖੰਨਾ ਸੰਦੀਪ ਸਿੰਘ ਸਮੇਤ 78 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਪਾਈ ਗਈ ਸੀ। ਇਸ ਦੇ ਨਾਲ ਹੀ ਸ਼ਹਿਰ ‘ਚ ਕੁੱਲ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ 1183 ਤੱਕ ਪਹੁੰਚ ਗਈ ਹੈ, ਜਦੋਂ ਕਿ 27 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਭਰ ਦੇ ਕੋਰੋਨਾ ਅੰਕੜਿਆਂ ‘ਚ ਲੁਧਿਆਣਾ ਪਹਿਲੇ ਨੰਬਰ ‘ਤੇ ਚਲ ਰਿਹਾ ਹੈ।
-PTCNews