ਪੰਜਾਬ ‘ਚ ਸਾਲੇ ਨੂੰ ਮਰਵਾਉਣ ਲਈ ਅਮਰੀਕਾ ਰਹਿੰਦੇ ਜੀਜੇ ਨੇ ਦਿੱਤੀ 5 ਲੱਖ ਦੀ ਸੁਪਾਰੀ

Jagraon Jatinder Singh Murder USA Live jije 5 million extortion
ਪੰਜਾਬ 'ਚ ਸਾਲੇ ਨੂੰ ਮਰਵਾਉਣ ਲਈ ਅਮਰੀਕਾ ਰਹਿੰਦੇ ਜੀਜੇ ਨੇ ਦਿੱਤੀ 5 ਲੱਖ ਦੀ ਸੁਪਾਰੀ

ਪੰਜਾਬ ‘ਚ ਸਾਲੇ ਨੂੰ ਮਰਵਾਉਣ ਲਈ ਅਮਰੀਕਾ ਰਹਿੰਦੇ ਜੀਜੇ ਨੇ ਦਿੱਤੀ 5 ਲੱਖ ਦੀ ਸੁਪਾਰੀ:ਜਗਰਾਓਂ : ਜਗਰਾਓਂ ਦੇ ਪਿੰਡ ਛੱਜਾਵਾਲ ਵਿਖੇ ਜਤਿੰਦਰ ਸਿੰਘ ਨੂੰ ਉਸਦੇ ਅਮਰੀਕਾ ਰਹਿੰਦੇ ਜੀਜੇ ਨੇ ਮਰਵਾਉਣ ਲਈ 5 ਲੱਖ ਦੀ ਸੁਪਾਰੀ ਦਿੱਤੀ ਹੈ। ਅਮਰੀਕਾ ਰਹਿੰਦੇ ਜੀਜੇ ਦਾ 5 ਸਾਲ ਪਹਿਲਾਂ ਜਤਿੰਦਰ ਸਿੰਘ ਦੀ ਭੈਣ ਨਾਲ ਤਲਾਕ ਹੋ ਗਿਆ ਸੀ ਤੇ ਉਸਦੇ ਜੀਜੇ ਨੂੰ ਇੰਝ ਲੱਗਦਾ ਸੀ ਕਿ ਉਹ ਤਲਾਕ ਉਸਦੇ ਸਾਲੇ ਸਤਿੰਦਰ ਨੇ ਕਰਵਾਇਆ ਹੈ।ਇਸ ਲਈ ਉਸਦੇ ਰੰਜਿਸ਼ ਦੇ ਚਲਦੇ ਆਪਣੇ ਸਾਲੇ ਦੇ ਕਤਲ ਦੀ ਸੁਪਾਰੀ ਦਿੱਤੀ ਸੀ।ਮੁਲਜ਼ਮ ਐਨਆਰਆਈ ਰੁਪਿੰਦਰ ਵਾਰਦਾਤ ਤੋਂ ਪਹਿਲਾਂ ਹੀ ਵਿਦੇਸ਼ ਭੱਜ ਗਿਆ।

Jagraon Jatinder Singh Murder USA Live jije 5 million extortion

ਪੰਜਾਬ ‘ਚ ਸਾਲੇ ਨੂੰ ਮਰਵਾਉਣ ਲਈ ਅਮਰੀਕਾ ਰਹਿੰਦੇ ਜੀਜੇ ਨੇ ਦਿੱਤੀ 5 ਲੱਖ ਦੀ ਸੁਪਾਰੀ

ਅਮਰੀਕਾ ਰਹਿੰਦੇ ਜੀਜੇ ਰੁਪਿੰਦਰ ਸਿੰਘ ਨੇ ਪੰਜਾਬ ‘ਚ ਆਪਣੇ ਸਾਲੇ ਜਤਿੰਦਰ ਸਿੰਘ ਨੂੰ ਮਾਰਨ ਲਈ ਰਾਜਸਥਾਨ ਤੋਂ ਪਿਸਟਲ ਖਰੀਦੀ ਅਤੇ ਸ਼ੂਟਰ ਹਾਇਰ ਕਰਕੇ 5 ਲੱਖ ਰੁਪਏ ਦੀ ਸੁਪਾਰੀ ਦਿੱਤੀ।ਇਹੀ ਨਹੀਂ ਉਨ੍ਹਾਂ ਦੇ ਰਹਿਣ ਅਤੇ ਖਾਣ ਦਾ ਪ੍ਰਬੰਧ ਵੀ ਕੀਤਾ।ਇਸ ਤੋਂ ਪਹਿਲਾਂ ਕਿ ਉਹ ਸ਼ੂਟਰ ਵਾਰਦਾਤ ਨੂੰ ਅੰਜਾਮ ਦਿੰਦੇ ਪਿੰਡ ਦੇ ਲੋਕਾਂ ਨੇ ਲੁਟੇਰੇ ਸਮਝ ਕੇ ਫੜ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ।

Jagraon Jatinder Singh Murder USA Live jije 5 million extortion

ਪੰਜਾਬ ‘ਚ ਸਾਲੇ ਨੂੰ ਮਰਵਾਉਣ ਲਈ ਅਮਰੀਕਾ ਰਹਿੰਦੇ ਜੀਜੇ ਨੇ ਦਿੱਤੀ 5 ਲੱਖ ਦੀ ਸੁਪਾਰੀ

ਇਸ ਦੌਰਾਨ ਜਦੋਂ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਤਾਂ ਪੁਲਿਸ ਦੇ ਹੋਸ਼ ਉਡ ਗਏ। ਮੁਲਜ਼ਮਾਂ ਨੇ ਦੱਸਿਆ ਕਿ ਅਮਰੀਕਾ ਦੇ ਰਹਿਣ ਵਾਲੇ ਰੁਪਿੰਦਰ ਸਿੰਘ ਵਾਸੀ ਤਾਰੇਵਾਲਾ ਮੋਗਾ ਨੇ ਅਪਣੇ ਸਾਲੇ ਨੂੰ ਮਰਵਾਉਣ ਲਈ ਪੰਜ ਲੱਖ ਸੁਪਾਰੀ ਦਿੱਤੀ ਸੀ। ਇੱਕ ਲੱਖ ਅਡਵਾਂਸ ਅਤੇ ਬਾਕੀ ਦੇ ਪੈਸੇ ਕੰਮ ਹੋਣ ਤੋਂ ਬਾਅਦ ਦੇਣ ਦਾ ਵਾਅਦਾ ਕੀਤਾ ਸੀ।

Jagraon Jatinder Singh Murder USA Live jije 5 million extortion

ਪੰਜਾਬ ‘ਚ ਸਾਲੇ ਨੂੰ ਮਰਵਾਉਣ ਲਈ ਅਮਰੀਕਾ ਰਹਿੰਦੇ ਜੀਜੇ ਨੇ ਦਿੱਤੀ 5 ਲੱਖ ਦੀ ਸੁਪਾਰੀ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ :ਜਲੰਧਰ :ਫਲਾਈਓਵਰ ਦੇ ਹੇਠਾਂ ਵੜੀ ਵਿਦਿਆਰਥੀਆਂ ਨਾਲ ਭਰੀ ਸਕੂਲੀ ਬੱਸ , ਕਈ ਦੇ ਲੱਗੀਆਂ ਸੱਟਾਂ

ਗ੍ਰਿਫਤਾਰ ਮੁਲਜ਼ਮਾਂ ਦੀ ਪਛਾਦ ਅਰਸ਼ਦੀਪ ਸਿੰਘ ਉਰਫ ਅਮਨਾ ਨਿਵਾਸੀ ਫਰੀਦਕੋਟ, ਸੰਦੀਪ ਸਿੰਘ ਨਿਵਾਸੀ ਹਨੂਮਾਨਗੜ੍ਹ ਦੇ ਰੂਪ ਵਿਚ ਹੋਈ ਹੈ।ਫਰਾਰ ਮੁਲਜ਼ਮਾਂ ਵਿਚ ਭਿੰਦਾ ਨਿਵਾਸੀ ਡਬਵਾਲੀ, ਗੁਰਜਿੰਦਰ ਕੌਰ ਨਿਵਾਸੀ ਰਾਮਗੜ੍ਹ ਭੁੱਲਰ ਸ਼ਾਮਲ ਹਨ।
-PTCNews