Sat, Apr 20, 2024
Whatsapp

ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ ਕਰ ਹੋਏ ਫਰਾਰ

Written by  Jashan A -- May 29th 2019 08:57 PM
ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ ਕਰ ਹੋਏ ਫਰਾਰ

ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ ਕਰ ਹੋਏ ਫਰਾਰ

ਚੋਰਾਂ ਨੇ ਪੁਲਿਸ ਮੁਲਾਜ਼ਮ ਦੇ ਘਰ ਨੂੰ ਬਣਾਇਆ ਨਿਸ਼ਾਨਾ, ਕੀਮਤੀ ਸਮਾਨ ਚੋਰੀ ਕਰ ਹੋਏ ਫਰਾਰ,ਜਗਰਾਓਂ: ਜਗਰਾਓਂ ਦੇ ਬਲਾਕ ਸਿੱਧਵਾਂ ਬੇਟ 'ਚ ਅੱਜ ਦੁਪਹਿਰ ਦਿਨ ਦਿਹਾੜੇ ਚੋਰਾਂ ਨੇ ਥਾਣੇਦਾਰ ਦੇ ਘਰ ਨੂੰ ਨਿਸ਼ਾਨਾ ਬਣਾਇਆ। ਜਿਸ ਤੋਂ ਬਾਅਦ ਇਲਾਕੇ ਦੇ ਲੋਕ ਹੈਰਾਨ ਹਨ। ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਦੇ ਘਰ ਸੁਰੱਖਿਅਤ ਨਹੀਂ ਹਨ ਤਾਂ ਆਮ ਲੋਕ ਪੁਲਿਸ ਤੋਂ ਕੀ ਉਮੀਦ ਕਰ ਸਕਦੇ ਹਨ। ਦਰਅਸਲ ਚੋਰਾਂ ਨੇ ਘਰ ਦੇ ਤਾਲੇ ਤੋੜ ਕੇ ਥਾਣੇਦਾਰ ਦਾ ਸਰਕਾਰੀ ਰਿਵਾਲਵਰ, 3 ਤੋਲੇ ਸੋਨਾ, 3 ਪਾਸਪੋਰਟ ਅਤੇ 7 ਹਜ਼ਾਰ ਦੀ ਨਗਦੀ ਲੈ ਕੇ ਫਰਾਰ ਹੋ ਗਏ। ਹੋਰ ਪੜ੍ਹੋ:ਆਖਿਰ ਕਿਉਂ ਕੀਤੀ ਬੀਐਸਐਫ ਜਵਾਨ ਦੀ ਪਤਨੀ ਨੇ ਖ਼ੁਦਕੁਸ਼ੀ, ਜਾਣੋ ਮਾਮਲਾ ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਆਸਪਾਸ ਦੇ ਘਰਾਂ 'ਚ ਲੱਗੇ CCTV ਕੈਮਰੇ ਚੈੱਕ ਕੀਤੇ ਗਏ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਸਬੰਧੀ ਜ਼ਲਦੀ ਨਜਿੱਠਿਆ ਜਾਵੇਗਾ। -PTC News


Top News view more...

Latest News view more...