ਪਿੰਡ ਵਾਸੀਆਂ ਨੇ ਲਿਆ ਵੱਡਾ ਫ਼ੈਸਲਾ , ਹੁਣ ਪ੍ਰੇਮ ਵਿਆਹ ਕਰਵਾਉਣਾ ਪਵੇਗਾ ਮਹਿੰਗਾ

By Shanker Badra - September 24, 2019 12:09 pm

ਪਿੰਡ ਵਾਸੀਆਂ ਨੇ ਲਿਆ ਵੱਡਾ ਫ਼ੈਸਲਾ , ਹੁਣ ਪ੍ਰੇਮ ਵਿਆਹ ਕਰਵਾਉਣਾ ਪਵੇਗਾ ਮਹਿੰਗਾ:ਜਗਰਾਓਂ : ਜਗਰਾਓਂ ਦੇ ਪਿੰਡ ਮੱਲ੍ਹਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਪਿੰਡ ਦੀ ਕੁੜੀ ਤੇ ਪਿੰਡ ਦੇ ਮੁੰਡੇ ਵੱਲੋਂ ਪ੍ਰੇਮ ਵਿਆਹ ਕਰਵਾਉਣ ਨੂੰ ਲੈ ਕੇ ਪਿੰਡ ਵਾਸੀਆਂ ਨੇ ਸਖ਼ਤ ਫ਼ੈਸਲਾ ਲਿਆ ਹੈ। ਜਿਸ ਦੇ ਲਈ ਉਨ੍ਹਾਂ ਨੇ ਸੋਮਵਾਰ ਨੂੰ ਪਿੰਡ ਵਿਚ ਹੀ ਪ੍ਰੇਮ ਵਿਆਹ ਕਰਵਾਉਣ ਵਾਲਿਆਂ ਜੋੜਿਆਂ ਦੀ ਪਿੰਡ ਵਿਚ ਨਾ ਰਹਿਣ ਦਾ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰ ਦਿੱਤਾ ਹੈ।

Jagraon Village Malla Getting love married Against Villagers big decision ਪਿੰਡ ਵਾਸੀਆਂ ਨੇ ਲਿਆ ਵੱਡਾ ਫ਼ੈਸਲਾ , ਹੁਣ ਪ੍ਰੇਮ ਵਿਆਹ ਕਰਵਾਉਣਾ ਪਵੇਗਾ ਮਹਿੰਗਾ

ਇਸ ਦੌਰਾਨ ਪਿੰਡ ਦੇ ਸਰਪੰਚ ਹਰਬੰਸ ਸਿੰਘ ਢਿੱਲੋਂ ਵੱਲੋਂ ਪਿੰਡ ਦੀਆਂ ਸਮੂਹ ਧਾਰਮਿਕ ਸੰਸਥਾਵਾਂ ਦੇ ਮੁਖੀਆਂ, ਵੱਖ- ਵੱਖ ਕਮੇਟੀਆਂ ਦੇ ਪ੍ਰਧਾਨ ਅਤੇ ਪਿੰਡ ਵਾਸੀਆਂ ਦੀ ਮੌਜੂਦਗੀ ਵਿਚ ਪਿੰਡ ਦੀ ਬਿਹਤਰੀ ਲਈ 15 ਵੱਖ-ਵੱਖ ਮੁੱਦੇ ਵਿਚਾਰੇ ਗਏ ਹਨ ਪਰ ਇਨ੍ਹਾਂ 'ਚ ਇੱਕ ਅਜਿਹਾ ਵੀ ਮੁੱਦਾ ਹੈ ,ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਉਨ੍ਹਾਂ ਨੇ ਪਿੰਡ ਵਿਚ ਹੀ ਮੁੰਡੇ-ਕੁੜੀ ਵੱਲੋਂ ਪ੍ਰੇਮ ਵਿਆਹ ਕਰਵਾਉਣ 'ਤੇ ਭਾਰੀ ਇਤਰਾਜ਼ ਪ੍ਰਗਟਾਇਆ ਹੈ।

Jagraon Village Malla Getting love married Against Villagers big decision ਪਿੰਡ ਵਾਸੀਆਂ ਨੇ ਲਿਆ ਵੱਡਾ ਫ਼ੈਸਲਾ , ਹੁਣ ਪ੍ਰੇਮ ਵਿਆਹ ਕਰਵਾਉਣਾ ਪਵੇਗਾ ਮਹਿੰਗਾ

ਜਿਸ ਦੇ ਲਈ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਬਕਾਇਦਾ ਇੱਕ ਮਤਾ ਪਾਸ ਕੀਤਾ ਹੈ। ਜਿਸ 'ਚ ਲਿਖਿਆ ਹੈ ਕਿ ਪਿੰਡ ਦੇ ਮੁੰਡਾ-ਕੁੜੀ ਆਪਸ ਵਿਚ ਵਿਆਹ ਨਹੀਂ ਕਰਵਾ ਸਕਦੇ। ਜੇ ਫਿਰ ਵੀ ਮੁੰਡਾ ਕੁੜੀ ਅਜਿਹਾ ਕਰਦੇ ਤਾਂ ਉਹ ਪਿੰਡ ਵਿਚ ਨਹੀਂ ਰਹਿ ਸਕਦੇ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਦਾ ਮਤਲਬ ਉਨ੍ਹਾਂ ਦੇ ਬੱਚੇ ਅਜਿਹੇ ਗਲਤ ਕਦਮ ਨਾ ਚੁੱਕਣ ,ਜਿਸ ਕਰਕੇ ਇਹ ਫ਼ੈਸਲਾ ਲਿਆ ਹੈ ,ਜਦਕਿ ਇਹ ਨਾਦਰਸ਼ਾਹੀ ਫ਼ਰਮਾਨ ਸੁਪਰੀਮ ਕੋਰਟ ਦੇ ਵੀ ਨਿਯਮਾਂ ਦੀ ਉਲੰਘਣਾ ਹੈ।

Jagraon Village Malla Getting love married Against Villagers big decision ਪਿੰਡ ਵਾਸੀਆਂ ਨੇ ਲਿਆ ਵੱਡਾ ਫ਼ੈਸਲਾ , ਹੁਣ ਪ੍ਰੇਮ ਵਿਆਹ ਕਰਵਾਉਣਾ ਪਵੇਗਾ ਮਹਿੰਗਾ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਅਜਿਹਾ ਕੀ ਕੀਤਾ ਬੱਬੂ ਮਾਨ ਨੇ ਜਿੱਤਿਆ ਚਾਹੁੰਣ ਵਾਲਿਆਂ ਦਾ ਦਿਲ , ਵੀਡੀਓ ਵਾਇਰਲ

ਇਸ ਸਬੰਧੀ ਐੱਸਡੀਐੱਮ ਡਾ. ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਇਹ ਸੁਪਰੀਮ ਕੋਰਟ ਦੇ ਨਿਯਮਾਂ ਦੀ ਉਲੰਘਣਾ ਹੈ। ਜਿਸ ਕਰਕੇ ਕੋਈ ਵੀ ਕਿਸੇ ਬਾਲਗ ਨੂੰ ਵਿਆਹ ਕਰਵਾਉਣ ਤੋਂ ਨਹੀਂ ਰੋਕ ਸਕਦਾ। ਇਸ ਪੂਰੇ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਅਤੇ ਮਤਾ ਵਾਪਸ ਨਾ ਲੈਣ 'ਤੇ ਮਤੇ ਦੇ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
-PTCNews

adv-img
adv-img