ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਉਸਦੇ ਭਰਾ ੲਿੰਦਰਜੀਤ ਰੰਧਾਵਾ ਨੇ ਵੰਗਾਰ ਕੇ ਦਿੱਤੀ ਖੁੱਲੀ ਚਣੌਤੀ

Jail Minister Sukhjinder Randhawa To His brother inderjit randhawa Given open challenge

ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਉਸਦੇ ਭਰਾ ੲਿੰਦਰਜੀਤ ਰੰਧਾਵਾ ਨੇ ਵੰਗਾਰ ਕੇ ਦਿੱਤੀ ਖੁੱਲੀ ਚਣੌਤੀ:ਪੰਜਾਬ ਦੇ ਜੇਲ੍ਹ ਤੇ ਸ਼ਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਸਦੇ ਵੱਡੇ ਭਰਾ ੲਿੰਦਰਜੀਤ ਰੰਧਾਵਾ ਨੇ ਕਟਿਹਰੇ ਵਿੱਚ ਖੜੇ ਕਰਦਿਅਾਂ ਜਿੱਥੇ ਕੲੀ ਤਰਾਂ ਦੇ ਸ਼ੰਗੀਨ ੲਿਲਜਾਮ ਲਗਾਏ ਹਨ।ਓਥੇ ਹੀ ਹਲਕੇ ਵਿੱਚ ਡਿਕਟੈਟਰਸ਼ਿਪ ਕਰਨ, ਧੱਕੇ ਸ਼ਾਹੀ ਕਰਨ,ਵਾਅਦਾ ਖਿਲਾਫੀਅਾਂ ਕਰਨ ,ਚੋਣਾਂ ਵਿੱਚ ਗੜਬੜੀਅਾਂ ਕਰਵਾੳੁਣ ਦੇ ਨਾਲ-ਨਾਲ ਨਸ਼ਿਅਾਂ ਨੂੰ ਚਰਮਸੀਮਾਂ ‘ਤੇ ਪਾਹੁੰਚਣ ਦੇ ਵੀ ਗੰਭੀਰ ਦੋਸ਼ ਲਗਾੲੇ ਹਨ।

ੲਿੰਦਰਜੀਤ ਸਿੰਘ ਰੰਧਾਵਾ , ਹਲਕਾ ਡੇਰਾ ਬਾਬਾ ਨਾਨਕ ਦੇ ਅਕਾਲੀ ਅਾਗੂ ਤੇ ਵਰਕਰ ਬਟਾਲਾ ਵਿਖੇ ਮੀਡੀਅਾ ਦੇ ਸਾਹਮਣੇ ਸੁੱਖੀ ਰੰਧਾਵਾ ਦੀਅਾਂ ਵਧੀਕੀਅਾਂ ਨੂੰ ਵੰਗਾਰਦੇ ਨਜ਼ਰ ਆਏ ਹਨ।ੲਿਹਨਾਂ ਨੇ ਸੁੱਖੀ ਰੰਧਾਵਾ ਨੂੰ ਸ਼ਰੇਆਮ ਵੰਗਾਰਦਿਅਾਂ ਲੋਕਤੰਤਰੀ ਢੰਗ ਨਾਲ ਲੋਕ ਕਚਿਹਰੀ ਵਿੱਚ ਮੁਕਾਬਲਾ ਕਰਨ ਦੀ ਵੀ ਨਸੀਹਤ ਦਿੱਤੀ ਹੈ।

ੲਿੰਦਰਜੀਤ ਰੰਧਾਵਾ ਨੇ ਅਾਪਣੇ ਮੰਤਰੀ ਭਰਾ ਸੁੱਖੀ ਰੰਧਾਵਾ ਕੋਲੋਂ ਜਵਾਬ ਮੰਗੇ ਹਨ।
-PTCNews