ਜੇਲ ਮੰਤਰੀ ਰੰਧਾਵਾ ਆਪਣੀ ਸੁਰੱਖਿਆ ਛਤਰੀ ਵਧਾਉਣ ਲਈ ਸੂਬੇ ਦੀ ਪੁਲਿਸ ਨੂੰ ਦਬਕਾਉਣ ਦੀ ਥਾਂ ਆਪਣੇ ਤੌਰ ਤਰੀਕਿਆਂ ਉੱਤੇ ਝਾਤ ਮਾਰਨ:ਅਕਾਲੀ ਦਲ

0
116
Jail minister Sukhjinder Singh Randhawa state police :SAD

ਜੇਲ ਮੰਤਰੀ ਰੰਧਾਵਾ ਆਪਣੀ ਸੁਰੱਖਿਆ ਛਤਰੀ ਵਧਾਉਣ ਲਈ ਸੂਬੇ ਦੀ ਪੁਲਿਸ ਨੂੰ ਦਬਕਾਉਣ ਦੀ ਥਾਂ ਆਪਣੇ ਤੌਰ ਤਰੀਕਿਆਂ ਉੱਤੇ ਝਾਤ ਮਾਰਨ:ਅਕਾਲੀ ਦਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਹਾ ਹੈ ਕਿ ਉਹ ਆਪਣੀ ਸੁਰੱਖਿਆ ਛਤਰੀ ਨਾ ਵਧਾਉਣ ਲਈ ਸੂਬੇ ਦੀ ਪੁਲਿਸ ਨੂੰ ਦਬਕਾਉਣ ਤੋਂ ਪਹਿਲਾਂ ਆਪਣੇ ਕੰਮਕਾਜ ਦੇ ਤੌਰ ਤਰੀਕਿਆਂ ਉਤੇ ਝਾਤ ਮਾਰਨ ਕਿ ਉਹ ਜੇਲ ਵਿਚ ਬੰਦ ਕੈਦੀਆਂ ਕੋਲੋਂ ਵਧਾਈ ਸੁਨੇਹੇ ਲੈ ਕੇ ਅਤੇ ਜੇਲ•ਾਂ ਵਿਚ ਸੁਧਾਰ ਕਰਨ ਸੰਬੰਧੀ ਗੈਂਗਸਟਰਾਂ ਤੋਂ ਮਸ਼ਵਰੇ ਲੈ ਕੇ ਕਿਸ ਤਰ੍ਹਾਂ ਦੀ ਮਿਸਾਲ ਕਾਇਮ ਕਰ ਰਹੇ ਹਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਸੁਖਜਿੰਦਰ ਰੰਧਾਵਾ ਪੰਜਾਬ ਪੁਲਿਸ ਕਮਾਂਡੋਜ਼ ਨੂੰ ਹਰ ਵੇਲੇ ਆਪਣੇ ਸੇਵਾ ਵਿਚ ਹਾਜ਼ਿਰ ਚਾਹੁੰਦੇ ਹਨ।ਉਹਨਾਂ ਕਿਹਾ ਕਿ ਜਦੋਂ ਉਹ ਆਪਣੇ ਕੋਲ ਮੋਜੂਦ ਸਾਰੀ ਸੂਚਨਾ ਪੰਜਾਬ ਪੁਲਿਸ ਦੇ ਚੋਟੀ ਦੇ ਅਧਿਕਾਰੀਆਂ ਨਾਲ ਸਾਂਝੀ ਕਰ ਚੁੱਕੇ ਹਨ ਤਾਂ ਇਹ ਰੌਲਾ ਪਾਉਣ ਦੀ ਹੋਰ ਕੋਈ ਵਜਾ ਨਹੀਂ ਹੈ ਕਿ ਉਹਨਾਂ ਨੂੰ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਮਿਲ ਰਹੀਆਂ ਹਨ।

ਉਹਨਾਂ ਕਿਹਾ ਕਿ ਇਹ ਸੰਭਵ ਨਹੀਂ ਹੈ ਕਿ ਸੂਬੇ ਦੀ ਪੁਲਿਸ ਇੱਕ ਕੈਬਨਿਟ ਮੰਤਰੀ ਦੀ ਸੁਰੱਖਿਆ ਦਾ ਧਿਆਨ ਨਾ ਰੱਖੇ।ਆਪਣੇ ਰੋਸਿਆਂ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਥਾਂ,ਮੰਤਰੀ ਨੇ ਜਨਤਕ ਤੌਰ ਤੇ ਦੋਸ਼ ਲਗਾ ਕੇ ਸਮੂਹਿਕ ਜ਼ਿੰਮੇਵਾਰੀ ਦੇ ਸਿਧਾਂਤ ਦੀ ਉਲੰਘਣਾ ਕੀਤੀ ਹੈ।ਉਹਨਾਂ ਕਿਹਾ ਕਿ ਰੰਧਾਵਾ ਨੇ ਗ੍ਰਹਿ ਵਿਭਾਗ ਵਿਚ ਮਾੜੇ ਪ੍ਰਬੰਧਾਂ ਦਾ ਹਵਾਲਾ ਦੇ ਕੇ ਇਹ ਸੰਕੇਤ ਦਿੱਤਾ ਹੈ ਕਿ ਉਸ ਨੂੰ ਆਪਣੇ ਮੁੱਖ ਮੰਤਰੀ ਉੱਤੇ ਵੀ ਭਰੋਸਾ ਨਹੀਂ ਹੈ,ਜਿਹਨਾਂ ਕੋਲ ਗ੍ਰਹਿ ਵਿਭਾਗ ਦੀ ਜ਼ਿੰਮੇਵਾਰੀ ਹੈ।

ਇਹ ਕਹਿੰਦਿਆਂ ਕਿ ਖੁਫੀਆ ਸੂਤਰਾਂ ਵੱਲੋਂ ਦਿੱਤੀ ਖਤਰੇ ਦੀ ਚਿਤਾਵਨੀ ਦੇ ਆਧਾਰ ਉਤੇ ਸੁਰੱਖਿਆ ਦਿੱਤੀ ਜਾਂਦੀ ਹੈ,ਅਕਾਲੀ ਆਗੂ ਨੇ ਕਿਹਾ ਕਿ ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬ ਦੀਆਂ ਜੇਲ•ਾਂ ਵਿਚ ਵਧ ਰਹੀਆਂ ਅਰਾਜਕਤਾ ਦੀਆਂ ਘਟਨਾਵਾਂ ਨੂੰ ਰੋਕਣ ਵਿਚ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਰੰਧਾਵਾ ਅਜਿਹੀਆਂ ਕਾਰਵਾਈਆਂ ਕਰ ਰਿਹਾ ਹੈ।ਉਹਨਾਂ ਕਿਹਾ ਜਿ ਜੇਲ•ਾਂ ਦੀ ਇੰਨੀ ਮਾੜੀ ਹਾਲਤ ਹੈ ਕਿ ਮੁੱਖ ਮੰਤਰੀ ਤਕ ਨੂੰ ਜੇਲ ਅੰਦਰੋਂ ਧਮਕੀ ਦਿੱਤੀ ਜਾ ਚੁੱਕੀ ਹੈ।ਉਹਨਾਂ ਕਿਹਾ ਕਿ ਰੰਧਾਵਾ ਦੀ ਇਸ ਕਾਰਵਾਈ ਨੇ ਪੁਲਿਸ ਦਾ ਮਨੋਬਲ ਡੇਗਿਆ ਹੈ।ਰੰਧਾਵਾ ਵੱਲੋਂ ਸਿਰਫ ਇਸ ਲਈ ਪੁਲਿਸ ਅਧਿਕਾਰੀਆਂ ਨਾਲ ਜਨਤਕ ਤੌਰ ਤੇ ਝਗੜਾ ਕਰਨ, ਕਿਉਂਕਿ ਉਹਨਾਂ ਨੇ ਉਸ ਦੀ ਸੁਰੱਖਿਆ ਛਤਰੀ ਵਧਾਉਣ ਦੀ ਨਾਵਾਜਿਬ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ,ਦੀ ਨਿਖੇਧੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਤੱਥ ਇਹ ਹੈ ਕਿ ਵਜ਼ਾਰਤ ਮਿਲਣ ਤੇ ਜੇਲ ਵਿੱਚੋਂ ਇੱਕ ਗੈਂਗਸਟਰ ਦਾ ਫੋਨ ਕਰਕੇ ਮੰਤਰੀ ਨੂੰ ਵਧਾਈ ਦੇਣਾ ਦੱਸਦਾ ਹੈ ਕਿ ਮੰਤਰੀ ਕਿਹੋ ਜਿਹੇ ਬੰਦਿਆਂ ਦੀ ਸੁਹਬਤ ਕਰਦੇ ਹਨ।
-PTCNews