ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਦਿੱਲੀ ਸਮੇਤ ਯੂ. ਪੀ. ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਚੌਕਸੀ ਵਧਾਈ

blast
ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਦਿੱਲੀ ਸਮੇਤ ਯੂ. ਪੀ. ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਚੌਕਸੀ ਵਧਾਈ

ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਦਿੱਲੀ ਸਮੇਤ ਯੂ. ਪੀ. ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਚੌਕਸੀ ਵਧਾਈ,ਨਵੀਂ ਦਿੱਲੀ: ਅੱਤਵਾਦੀ ਗਤੀਵਿਧੀਆਂ ਨੂੰ ਲੈ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਲਗਾਤਾਰ ਭਾਰਤ ਨੂੰ ਬੰਬ ਧਮਾਕਿਆਂ ਦੀਆਂ ਧਮਕੀਆਂ ਦਿੰਦਾ ਆ ਰਿਹਾ ਹੈ।

blast
ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਦਿੱਲੀ ਸਮੇਤ ਯੂ. ਪੀ. ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਚੌਕਸੀ ਵਧਾਈ

ਹੋਰ ਪੜ੍ਹੋ: ਰੇਲਵੇ ਸਟੇਸ਼ਨਾਂ ਨੂੰ ਉਡਾਉਣ ਸਬੰਧੀ ਮਿਲਿਆ ਧਮਕੀ ਭਰਿਆ ਪੱਤਰ,ਰੇਲਵੇ ਸਟੇਸ਼ਨਾਂ ‘ਤੇ ਅਲਰਟ

ਹੁਣ ਵੀ ਰਾਜਧਾਨੀ ਦਿੱਲੀ ਸਮੇਤ ਯੂ. ਪੀ. ਅਤੇ ਹਰਿਆਣਾ ਦੇ 11 ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਏਰੀਆ ਕਮਾਂਡਰ ਮੈਸੂਰ ਅਹਿਮਦ ਦੇ ਨਾਂ ਨਾਲ ਸਾਧਾਰਨ ਡਾਕ ਰਾਹੀਂ ਸ਼ਾਮਲੀ ਰੇਲਵੇ ਸਟੇਸ਼ਨ ਮਾਸਟਰ ਨੂੰ ਇਹ ਧਮਕੀ ਭਰਿਆ ਪੱਤਰ ਭੇਜਿਆ ਗਿਆ ਹੈ।

ਪੱਤਰ ਮਿਲਣ ਤੋਂ ਬਾਅਦ ਰੇਲਵੇ ਮਹਿਕਮੇ ਦੇ ਅਧਿਕਾਰੀਆਂ ਅਤੇ ਪੁਲਸ ਮਹਿਕਮੇ ਵਿਚ ਭਾਜੜ ਮਚ ਗਈ ਹੈ। ਇਸ ਪੱਤਰ ਦੀ ਤਹਿਕੀਕਾਤ ਕਰਨ ਲਈ ਖੁਫੀਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ।

blast
ਜੈਸ਼ ਏ. ਮੁਹੰਮਦ ਅੱਤਵਾਦੀ ਸੰਗਠਨ ਵੱਲੋਂ ਦਿੱਲੀ ਸਮੇਤ ਯੂ. ਪੀ. ਦੇ ਵੱਡੇ ਰੇਲਵੇ ਸਟੇਸ਼ਨਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ,ਚੌਕਸੀ ਵਧਾਈ

ਹੋਰ ਪੜ੍ਹੋ: ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਮੁਖੀ ਮਸੂਦ ਅਜ਼ਹਰ ਦੀ ਹੋਈ ਮੌਤ!

ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਜੰਮੂ-ਕਸ਼ਮੀਰ ਦੇ ਏਰੀਆ ਕਮਾਂਡਰ ਮੈਸੂਰ ਅਹਿਮਦ ਦੇ ਨਾਂ ਨਾਲ ਭੇਜੇ ਗਏ ਪੱਤਰ ਵਿਚ ਜੇਹਾਦੀਆਂ ਦੀ ਮੌਤ ਦਾ ਬਦਲਾ ਲੈਣ ਦੀ ਗੱਲ ਕਹਿੰਦੇ ਹੋਏ 13 ਮਈ ਨੂੰ ਸ਼ਾਮਲੀ, ਬਾਗਪਤ, ਮੇਰਠ, ਹਾਪੁੜ, ਗਜਰੌਲਾ, ਗਾਜ਼ੀਆਬਾਦ, ਮੁਜ਼ੱਫਰਨਗਰ, ਬਰੇਲੀ, ਦਿੱਲੀ, ਪਾਨੀਪਤ ਅਤੇ ਰੋਹਤਕ ਆਦਿ ਰੇਲਵੇ ਸਟੇਸ਼ਨਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ।

-PTC News