ਨੂੰਹ ਤੋਂ ਨਹੀਂ ਦੇਖਿਆ ਗਿਆ ਸੱਸ ਦਾ ਵਿਛੋੜਾ, ਦੇਖੋ ਨੂੰਹ ਨਾਲ ਅਜਿਹਾ ਕੀ ਹੋਇਆ ਸਾਰੀ ਦੁਨੀਆਂ ਵਿੱਚ ਚਰਚਾ
ਜੈਤੋ : ਸਬ ਡਵੀਜ਼ਨ ਜੈਤੋ ਦੇ ਪਿੰਡ ਕਰੀਰਵਾਲੀ ਵਿਖੇ ਇੱਕ ਘਰ 'ਚ ਉਸ ਵੇਲੇ ਮਾਤਮ ਛਾ ਗਿਆ ,ਜਦੋਂ ਮਾਂ-ਧੀ ਵਾਂਗ ਰਹਿ ਰਹੀਆਂ ਸੱਸ ਤੇ ਨੂੰਹ ਦੀ ਇਕੋ -ਦਿਨ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਕੌਰ ਪਤਨੀ ਸਵ. ਹਰਦੇਵ ਸਿੰਘ ਤੇ ਉਸ ਦੀ ਵੱਡੀ ਨੂੰਹ ਸੁਖਮਿੰਦਰ ਕੌਰ ਪਤਨੀ ਕ੍ਰਿਸ਼ਨ ਸਿੰਘ ਦੀ ਬੀਤੇ ਦਿਨ 2 ਘੰਟਿਆਂ ਦੇ ਫਰਕ ਨਾਲ ਮੌਤ ਹੋ ਗਈ ਹੈ। ਇਸ ਦੌਰਾਨ ਗੁਰਜੰਟ ਸਿੰਘ ਪਟਵਾਰੀ ਨੇ ਦੱਸਿਆ ਕਿ ਉਸ ਦੀ ਮਾਤਾ ਅਤੇ ਵੱਡੀ ਭਰਜਾਈ ਦਾ ਮਾਂ-ਧੀ ਵਾਲਾ ਪਿਆਰ ਸੀ ਤੇ ਦੋਵੇਂ ਇਕ ਦੂਜੇ ਤੋਂ ਜਾਨ ਵਾਰਦੀਆਂ ਸਨ। ਉਨ੍ਹਾਂ ਦੱਸਿਆ ਕਿ ਜਦੋਂ ਮਾਤਾ ਦੀ ਮੌਤ ਦਾ ਪਤਾ ਭਰਜਾਈ ਨੂੰ ਲੱਗਿਆ ਤਾਂ ਉਸ ਨੂੰ ਵੱਡਾ ਸਦਮਾ ਲੱਗਾ, ਜਿਸ ਦੌਰਾਨ 2 ਘੰਟਿਆਂ ਬਾਅਦ ਹੀ ਉਸ ਦੀ ਵੀ ਮੌਤ ਹੋ ਗਈ। ਜਿਸ ਕਾਰਨ ਸਾਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ ਹੈ। ਜਿਸ ਤੋਂ ਬਾਅਦ ਸੱਸ-ਨੂੰਹ ਦਾ ਅੱਜ ਇਕੋ ਸਮੇਂ ਪਿੰਡ ਦੇ ਸ਼ਮਸ਼ਾਨਘਾਟ 'ਚ ਅੰਤਿਮ ਸਸਕਾਰ ਕੀਤਾ ਗਿਆ ਹੈ।