ਜੈਤੋ: ਅਣਪਛਾਤਿਆਂ ਨੇ ਕੱਬਡੀ ਖਿਡਾਰੀ ਨੂੰ ਮਾਰੀ ਗੋਲੀ, ਹਾਲਤ ਗੰਭੀਰ

jaito

ਜੈਤੋ: ਅਣਪਛਾਤਿਆਂ ਨੇ ਕੱਬਡੀ ਖਿਡਾਰੀ ਨੂੰ ਮਾਰੀ ਗੋਲੀ, ਹਾਲਤ ਗੰਭੀਰ,ਜੈਤੋ: ਫਰੀਦਕੋਟ ਦੇ ਹਲਕਾ ਜੈਤੋ ਦੇ ਪਿੰਡ ਮੱਤਾ ‘ਚ ਕੱਬਡੀ ਖਿਡਾਰੀ ਨੂੰ ਅਣਪਛਾਤਿਆਂ ਵਲੋਂ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੌਰਾਨ ਕਬੱਡੀ ਖਿਰਾਦੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਹੈ। ਪੀੜਤ ਖਿਡਾਰੀ ਦੀ ਪਹਿਚਾਣ ਮਨਪ੍ਰੀਤ ਸਿੰਘ ਮਨੀ ਵਾਸੀ ਜੈਤੋ ਵਜੋਂ ਹੋਈ ਜੋ ਆਪਣੇ 2 ਹੋਰ ਸਾਥੀਆਂ ਸਮੇਤ ਕੱਬਡੀ ਖੇਡ ਕੇ ਵਾਪਸ ਪਰਤ ਰਹੇ ਸਨ। ਜਿਨਾਂ ਵਿਚੋਂ ਮਨਪ੍ਰੀਤ ਮੋਟਰਸਾਈਕਲ ਚਲਾ ਰਿਹਾ ਸੀ ,ਜਿਸ ਨੂੰ ਪਿੱਛੇ ਤੋਂ ਆਏ 2 ਹਮਲਾਵਰਾਂ ਨੇ ਗੋਲੀ ਮਾਰ ਕੇ ਜ਼ਖਮੀਂ ਕਰ ਦਿੱਤਾ।

jaitoਖਿਡਾਰੀ ਦੇ ਸਿਰ ਵਿਚ ਗੋਲੀ ਲੱਗਣ ਨਾਲ ਉਸ ਦੀ ਹਾਲਤ ਗੰਭੀਰ ਹੋਣ ਦੇ ਚਲਦੇ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਲਿਆਂਦਾ ਗਿਆ ਜਿਥੋਂ ਡਾਕਟਰਾਂ ਨੇ ਲੁਧਿਆਣਾ ਲਈ ਰੈਫਰ ਕਰ ਦਿੱਤਾ।

ਹੋਰ ਪੜ੍ਹੋ: ਨਵ ਵਿਆਹੀ ਕੁੜੀ ਨੇ ਕੀਤਾ ਕੁਝ ਅਜਿਹਾ, ਜਾਣ ਕੇ ਰਹਿ ਜਾਓਗੇ ਦੰਗ

ਇਸ ਮੌਕੇ ‘ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ 3 ਲੜਕੇ ਮੋਟਰਸਾਈਕਲ ਤੇ ਜਾ ਰਹੇ ਸਨ ਜਿਨਾਂ ਵਿਚੋਂ ਮੋਟਰਸਾਈਕਲ ਚਲਾ ਰਹੇ ਲੜਕੇ ਨੂੰ ਪਿੱਛੇ ਤੋਂ ਆਏ ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ।

jaitoਉਧਰ ਘਟਨਾ ਦਾ ਪਤਾ ਚਲਦੇ ਹੀ SSP ਫਰੀਦਕੋਟ ਰਾਜ ਬਚਨ ਸਿੰਘ ਮੌਕੇ ‘ਤੇ ਪਹੁੰਚੇ ਘਟਨਾ ਦਾ ਜਾਇਜ਼ਾ ਲਿਆ। ਇਸ ਪੂਰੇ ਮਾਮਲੇ ਬਾਰੇ ਉਹਨਾਂ ਨਾਲ ਜੋ ਗੱਲਬਾਤ ਹੋਈ ਤਾਂ ਉਹਨਾਂ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਵੇਗਾ।

-PTC News