ਹਾਦਸੇ/ਜੁਰਮ

ਪੰਜਾਬ 'ਚ ਬੇਖੌਫ਼ ਲੁਟੇਰੇ, ਅੱਖਾਂ 'ਚ ਮਿਰਚਾਂ ਪਾ ਕੇ ਦੁਕਾਨਦਾਰ ਤੋਂ ਲੁੱਟੇ 40 ਹਜ਼ਾਰ

By Jashan A -- July 07, 2019 5:07 pm -- Updated:Feb 15, 2021

ਪੰਜਾਬ 'ਚ ਬੇਖੌਫ਼ ਲੁਟੇਰੇ, ਅੱਖਾਂ 'ਚ ਮਿਰਚਾਂ ਪਾ ਕੇ ਦੁਕਾਨਦਾਰ ਤੋਂ ਲੁੱਟੇ 40 ਹਜ਼ਾਰ,ਜੈਤੋ: ਪੰਜਾਬ 'ਚ ਲਗਾਤਾਰ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ, ਪਰ ਸੂਬਾ ਪੁਲਿਸ ਦੇ ਕੰਨੀ ਜੂ ਸਰਕਦੀ ਨਜ਼ਰ ਨਹੀਂ ਆ ਰਹੀ ਹੈ।

ਜਿਸ ਨਾਲ ਲੁਟੇਰਿਆਂ ਦੇ ਹੋਂਸਲੇ ਹੋਰ ਬੁਲੰਦ ਹੁੰਦੇ ਜਾ ਰਹੇ ਹਨ। ਜਿਸ ਦੌਰਾਨ ਤਾਜ਼ਾ ਮਾਮਲਾ ਫਰੀਦਕੋਟ ਦੇ ਜੈਤੋ ਤੋਂ ਸਾਹਮਣੇ ਆਇਆ ਹੈ, ਜਿਥੇ ਜਿੱਥੇ ਪਿਸਤੋਲ ਦੇ ਜ਼ੋਰ 'ਤੇ ਕੁਝ ਬਾਇਕ ਸਵਾਰ ਨੌਜਵਾਨਾਂ ਨੇ ਕਰਿਆਨੇ ਦੀ ਦੁਕਾਨ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਹੋਰ ਪੜ੍ਹੋ:ਪੰਜਾਬ ਵਾਸੀਆਂ ਨੂੰ ਮਿਲਣ ਜਾ ਰਿਹੈ ਇੱਕ ਹੋਰ ਤੋਹਫ਼ਾ, ਜਾਣੋ ਪੂਰਾ ਮਾਮਲਾ

ਮਿਲੀ ਜਾਣਕਾਰੀ ਅਨੁਸਾਰ ਬਾਈਕ ਸਵਾਰ 3 ਨੌਜਵਾਨ ਹਥਿਆਰ ਦੀ ਨੋਕ 'ਤੇ ਕਰਿਆਨੇ ਦੀ ਦੁਕਾਨ 'ਤੇ ਬੈਠੇ ਵਿਅਕਤੀ ਦੀਆਂ ਅੱਖਾਂ 'ਚ ਮਿਰਚ ਪਾ ਕੇ 40 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਮੌਤੇ ਤੋਂ ਫਰਾਰ ਹੋ ਗਏ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ।

-PTC News

  • Share