ਮੁੱਖ ਖਬਰਾਂ

BSF ਨੂੰ ਮਿਲੀ ਵੱਡੀ ਸਫਲਤਾ, ਸਾਦਕੀ ਸਰਹੱਦ ਤੋਂ ਪਾਕਿ ਘੁਸਪੈਠੀਏ ਨੂੰ ਕੀਤਾ ਕਾਬੂ

By Jashan A -- July 14, 2019 10:07 am -- Updated:Feb 15, 2021

ਜਲਾਲਾਬਾਦ: ਬੀਤੀ ਰਾਤ ਸਾਦਕੀ ਸਰਹੱਦ 'ਤੇ ਬੀ.ਐੱਸ.ਐੱਫ.ਦੇ ਜਵਾਨਾਂ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਉਹਨਾਂ ਨੇ ਇਥੇ ਇਕ ਪਾਕਿਸਤਨੀ ਘੁਸਪੈਠੀਏ ਨੂੰ ਕਾਬੂ ਕਰ ਲਿਆ।ਮੀਡੀਆ ਰਿਪੋਰਟਾਂ ਮੁਤਾਬਕ ਉਕਤ ਵਿਅਕਤੀ ਦੀ ਪਛਾਣ ਸਜਾਦਾਅਲੀ ਪੁੱਤਰ ਸਹੀਦੁਉਅਲੀ ਪਿੰਡ ਕੱਚੀ ਅਬਾਦੀ ਗਲੀ ਨੰ. 10 ਮੁਮਤਾਜ ਬਾਗ (ਪਾਕਿਸਤਾਨ) ਵਜੋਂ ਹੋਈ ਹੈ।

ਉਕਤ ਵਿਅਕਤੀ ਕੋਲੋਂ 1040 ਰੁਪਏ ਪਾਕਿ ਕਰੰਸੀ 4 ਚਾਬੀਆਂ, ਇਕ ਬਸ ਦੀ ਟਿਕਟ ਬਰਾਮਦ ਕੀਤੀ ਗਈ ਹੈ।ਸਕਿਉਰਿਟੀ ਏਜੰਸੀ ਵਲੋਂ ਉਕਤ ਵਿਅਕਤੀ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਹੋਰ ਪੜ੍ਹੋ:ਦੁਬਈ 'ਚ ਰਹਿ ਰਹੇ ਪੰਜਾਬੀ ਵਿਅਕਤੀ ਦੀ ਚਮਕੀ ਕਿਸਮਤ, ਜਿੱਤੇ 730000000

ਸਕਿਉਰਿਟੀ ਏਜੰਸੀ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋ ਵੀ ਕਈ ਵੱਡੇ ਖੁਲਾਸੇ ਹੋ ਸਕਦੇ ਹਨ।

-PTC News

  • Share