ਜ਼ਿਮਨੀ ਚੋਣਾਂ 2019  : ਜਲਾਲਾਬਾਦ ‘ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ ‘ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ

Jalalabad Congress supporters SAD booth attack , Fake Voting
ਜ਼ਿਮਨੀ ਚੋਣਾਂ 2019  : ਜਲਾਲਾਬਾਦ 'ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ 'ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ 

ਜ਼ਿਮਨੀ ਚੋਣਾਂ 2019  : ਜਲਾਲਾਬਾਦ ‘ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ ‘ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ:ਜਲਾਲਾਬਾਦ : ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਅੱਜ ਸਵੇਰੇ ਤੋਂ ਜ਼ਿਮਨੀ ਚੋਣਾਂ ਹੋ ਰਹੀਆਂ ਹਨ।

Jalalabad Congress supporters SAD booth attack , Fake Voting
ਜ਼ਿਮਨੀ ਚੋਣਾਂ 2019  : ਜਲਾਲਾਬਾਦ ‘ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ ‘ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ -ਭਾਜਪਾ , ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਚਾਰੇ ਸੀਟਾਂ ‘ਤੇ ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ। ਇਸ ਦੇ ਇਲਾਵਾ ਕੁੱਝ ਆਜ਼ਾਦ ਉਮੀਦਵਾਰ ਚੋਣ ਮੈਦਾਨ ’ਚ ਹਨ। ਇਸ ਦੌਰਾਨ ਦਾਖਾ, ਮੁਕੇਰੀਆਂ, ਜਲਾਲਾਬਾਦ ਅਤੇ ਫਗਵਾੜਾ ਵਿਧਾਨ ਸਭਾ ਹਲਕਿਆਂ ਵਿਚ ਕੁੱਲ 33 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ।

Jalalabad Congress supporters SAD booth attack , Fake Voting
ਜ਼ਿਮਨੀ ਚੋਣਾਂ 2019  : ਜਲਾਲਾਬਾਦ ‘ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ ‘ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ

ਇਸ ਦੌਰਾਨ ਜਲਾਲਾਬਾਦ ਅਤੇ ਦਾਖਾ ‘ਚ ਕਾਂਗਰਸ ਦੀ ਸ਼ਰੇਆਮ ਧੱਕੇਸ਼ਾਹੀ ਦੇਖਣ ਨੂੰ ਮਿਲ ਰਹੀ ਹੈ ਅਤੇ ਵੋਟਰਾਂ ਨੂੰ ਭਰਮਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਹੀ ਕੁੱਝ ਜਲਾਲਾਬਾਦ ‘ਚ ਦੇਖਣ ਨੂੰ ਮਿਲਿਆ ਹੈ। ਜਿੱਥੇ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਸਮਰਥਕਾਂ ਵਲੋਂ ਪੋਲਿੰਗ ਬੂਥ ਦੇ ਬਾਹਰ ਲੱਗੇ ਅਕਾਲੀ ਦਲ ਦੇ ਬੂਥ ‘ਤੇ ਹਮਲਾ ਕਰਕੇ ਬੂਥ ਦੀ ਭੰਨ-ਤੋੜ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਟੈਂਟਾਂ ਨੂੰ ਵੀ ਪਾੜ ਦਿੱਤਾ ਹੈ।

Jalalabad Congress supporters SAD booth attack , Fake Voting
ਜ਼ਿਮਨੀ ਚੋਣਾਂ 2019  : ਜਲਾਲਾਬਾਦ ‘ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ ‘ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ

ਇਸ ਦੇ ਇਲਾਵਾ ਗੁਰੂਹਰਸਹਾਏ ਅਤੇ ਅਬੋਹਰ ਦੇ ਕੁੱਝ ਵਿਅਕਤੀ ਜਾਅਲੀ ਵੋਟਾਂ ਪਾਉਣ ਦੇ ਲਈ ਪੋਲਿੰਗ ਬੂਥ ਦੇ ਅੰਦਰ ਵੜ ਗਏ ਸਨ ,ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਕਾਬੂ ਕਰ ਲਿਆ ਪਰ ਪੁਲਿਸ ਉਨ੍ਹਾਂ ਬਾਹਰਲੇ ਵਿਅਕਤੀਆਂ ਦਾ ਪੱਖ ਪੂਰਦੀ ਨਜ਼ਰ ਆ ਰਹੀ ਸੀ। ਓਥੇ ਹੀ ਕਾਂਗਰਸ ਦੇ ਇੱਕ ਬੂਥ ‘ਤੇ ਬੈਠ ਕੇ ਸ਼ਰੇਆਮ ਪੈਸੇ ਵੰਡੇ ਜਾ ਰਹੇ ਸਨ।

Jalalabad Congress supporters SAD booth attack , Fake Voting
ਜ਼ਿਮਨੀ ਚੋਣਾਂ 2019  : ਜਲਾਲਾਬਾਦ ‘ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ ‘ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ

ਇੱਕ ਵਿਅਕਤੀ ਵੱਲੋਂ ਇੱਕ ਔਰਤ ਨੂੰ 2-2 ਹਜ਼ਾਰ ਰੁਪਏ ਦੇ ਨੋਟ ਦਿੱਤੇ ਗਏ ,ਜਿਸ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਫ਼ੋਟੋ ‘ਚ ਔਰਤ ਦੇ ਹੱਥ ‘ਚ ਫੜੇ ਨੋਟ ਵੀ ਦਿਖਾਈ ਦੇ ਰਹੇ ਹਨ।

Jalalabad Congress supporters SAD booth attack , Fake Voting
ਜ਼ਿਮਨੀ ਚੋਣਾਂ 2019  : ਜਲਾਲਾਬਾਦ ‘ਚ ਕਾਂਗਰਸੀ ਸਮਰਥਕਾਂ ਨੇ ਅਕਾਲੀ ਦਲ ਦੇ ਬੂਥ ‘ਤੇ ਕੀਤਾ ਹਮਲਾ ਅਤੇ ਭੰਨ-ਤੋੜ , ਪੋਲਿੰਗ ਬੂਥ ਦੇ ਅੰਦਰ ਵੜੇ ਬਾਹਰਲੇ ਬੰਦੇ

ਜ਼ਿਕਰਯੋਗ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਜਲਾਲਾਬਾਦ, ਦਾਖਾ, ਫਗਵਾੜਾ ਅਤੇ ਮੁਕੇਰੀਆਂ ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ, ਜਿਨ੍ਹਾਂ ਦੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ। ਅੱਜ ਸ਼ਾਮ ਨੂੰ ਇਨ੍ਹਾਂ ਸਾਰੇ ਉਮੀਦਵਾਰਾਂ ਦੀ ਕਿਸਮਤ ਈ.ਵੀ.ਐਮ. ‘ਚ ਬੰਦ ਹੋ ਜਾਵੇਗੀ। ਇਨ੍ਹਾਂ ਚਾਰ ਹਲਕਿਆਂ ਦੇ 7,68,948 ਵੋਟਰ ਚਾਰ ਉਮੀਦਵਾਰਾਂ ਨੂੰ ਆਪਣਾ ਨੁਮਾਇੰਦਾ ਚੁਣ ਕੇ ਵਿਧਾਨ ਸਭਾ ‘ਚ ਭੇਜਣਗੇ।
-PTCNews