Advertisment

ਜਲਾਲਾਬਾਦ: ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾਉਣ ਲਈ ਮਜਬੂਰ ਹੋ ਰਹੇ ਨੇ ਬੱਚੇ, ਦੇਖੋ ਤਸਵੀਰਾਂ

author-image
Jashan A
Updated On
New Update
ਜਲਾਲਾਬਾਦ: ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾਉਣ ਲਈ ਮਜਬੂਰ ਹੋ ਰਹੇ ਨੇ ਬੱਚੇ, ਦੇਖੋ ਤਸਵੀਰਾਂ
Advertisment
ਜਲਾਲਾਬਾਦ: ਹਰ ਰੋਜ਼ ਆਪਣੀ ਜਾਨ ਜੋਖਮ 'ਚ ਪਾਉਣ ਲਈ ਮਜਬੂਰ ਹੋ ਰਹੇ ਨੇ ਬੱਚੇ, ਦੇਖੋ ਤਸਵੀਰਾਂ,ਜਲਾਲਾਬਾਦ: ਜਲਾਲਾਬਾਦ ਦੇ ਪਿੰਡ ਬੰਦੀ ਵਾਲਾ 'ਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਦਰਅਸਲ, ਇਥੇ ਵਹਿੰਦੀ ਨਦੀ 'ਚ ਪੱਕਾ ਪੁਲ ਨਾ ਹੋਣ ਕਾਰਨ ਲੋਕ ਨਿਤ ਆਪਣੀ ਜਾਨ ਜੋਖਮ 'ਚ ਪਾ ਰਹੇ ਹਨ। publive-imageਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਤੁਸੀਂ ਸਾਫ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡੰਡੀ ਦੇ ਸਹਾਰੇ ਲੋਕ ਪੁਲ ਪਾਰ ਕਰ ਰਹੇ ਹਨ। ਹੋਰ ਪੜ੍ਹੋ:
Advertisment
ਨਸ਼ੇ ਕਾਰਨ ਘਰਾਂ 'ਚ ਸੱਥਰ ਵਿਛਣੇ ਜਾਰੀ, ਓਵਰਡੋਜ਼ ਕਾਰਨ ਇੱਕ ਹੋਰ ਨੌਜਵਾਨ ਦੀ ਹੋਈ ਮੌਤ publive-imageਸਕੂਲ ਜਾ ਰਹੀ ਇਕ ਵਿਦਿਆਰਥਣ ਆਰਜ਼ੀ ਪੁਲ ਤੋਂ ਪੈਰ ਫਿਸਲਣ ਕਾਰਨ ਹੇਠਾਂ ਡਿੱਗ ਗਈ, ਜਿਸ ਕਾਰਨ ਇਲਾਕੇ 'ਚ ਤਰਥਲੀ ਮਚ ਗਈ। ਗਨੀਮਤ ਇਹ ਰਹੀ ਕਿ ਬੱਚੀ ਦੇ ਡਿੱਗਣ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਮੌਕੇ 'ਤੇ ਬੱਚੀ ਨੂੰ ਬਾਹਰ ਕੱਢ ਲਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। publive-imageਇਥੇ ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਗਰੀਬਾਂ ਦਾ ਸਾਥ ਦੇਣ ਦੇ ਨਾਅਰੇ ਲਗਾਉਣ ਵਾਲੀਆਂ ਸਰਕਾਰਾਂ ਜ਼ਮੀਨੀ ਹਕੀਕਤ ਤੋਂ ਮੂੰਹ ਕਿਉਂ ਫੇਰ ਲੈਂਦੀਆਂ ਹਨ। ਫਿਲਹਾਲ ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦ ਹਲ ਕੀਤਾ ਜਾਵੇ। -PTC News-
punjab-news punjabi-news latest-punjabi-news latest-punjab-news jalalabad-news latest-jalalabad-news jalalabad-news-in-punjabi
Advertisment

Stay updated with the latest news headlines.

Follow us:
Advertisment