ਜਲਾਲਾਬਾਦ ‘ਚ ਬੌਖਲਾਈ ਕਾਂਗਰਸ ! ਕੀ ਲੋਕਾਂ ਨੂੰ ਧੱਕੇ ਨਾਲ ਕੀਤਾ ਜਾ ਰਿਹੈ ਪਾਰਟੀ ‘ਚ ਸ਼ਾਮਲ ?

Jld

ਜਲਾਲਾਬਾਦ ‘ਚ ਬੌਖਲਾਈ ਕਾਂਗਰਸ ! ਕੀ ਲੋਕਾਂ ਨੂੰ ਧੱਕੇ ਨਾਲ ਕੀਤਾ ਜਾ ਰਿਹੈ ਪਾਰਟੀ ‘ਚ ਸ਼ਾਮਲ ?,ਜਲਾਲਾਬਾਦ : ਜਲਾਲਾਬਾਦ ਜ਼ਿਮਨੀ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸ਼ਿਖਰਾਂ ‘ਤੇ ਹੈ। ਉਥੇ ਹੀ ਸਮੇਂ ਦੇ ਨਾਲ ਨਾਲ ਵੋਟਰ ਵੀ ਆਪਣੀ ਸਥਿਤੀ ਸਪੱਸ਼ਟ ਕਰਨ ਲੱਗੇ ਹਨ। ਪਰ ਕਾਂਗਰਸ ਵੱਲੋਂ ਪਿੰਡਾਂ ਦੇ ਮੋਹਤਬਰ ਲੋਕਾਂ ਨੂੰ ਵਰਗਲਾ ਕੇ ਪਾਰਟੀ ਚ ਸ਼ਾਮਲ ਕਰਨ ਦੇ ਮਾਮਲੇ ਵੀ ਸਾਹਮਣੇ ਆਉਣ ਲੱਗੇ ਹਨ।

ਅਜਿਹਾ ਹੀ ਮਾਮਲਾ ਜਲਾਲਾਬਾਦ ਦੇ ਪਿੰਡ ਕਾਹਨੇ ‘ਚ ਉਸ ਵੇਲੇ ਸਾਹਮਣੇ ਆਇਆ,ਜਦ ਕਾਹਨੇ ਦੇ ਸਾਬਕਾ ਸਰਪੰਚ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪੁਰਾਣੇ ਸਿਪਾਹੀ ਸੋਮਨਾਥ ਨੂੰ ਕਾਂਗਰਸੀ ਲੀਡਰਸ਼ਿਪ ਨੇ ਪਾਰਟੀ ਚ ਸ਼ਾਮਿਲ ਕਰਨ ਦਾ ਦਾਅਵਾ ਕਰ ਦਿਤਾ ਅਤੇ ਇਸ ਨਾਲ ਸਬੰਧਤ ਖ਼ਬਰਾਂ ਵੀ ਅਖ਼ਬਾਰਾਂ ‘ਚ ਪ੍ਰਕਾਸ਼ਿਤ ਕਰਵਾ ਦਿੱਤੀਆਂ।

ਹੋਰ ਪੜ੍ਹੋ:ਕੇਜਰੀਵਾਲ ਦਾ ਧਿਆਨ ਹੁਣ ਪੰਜਾਬ ਤੇ ਹਰਿਆਣਾ ਵੱਲ, ਅਕਤੂਬਰ ‘ਚ ਕਰਨਗੇ ਸੂਬੇ ਦਾ ਦੌਰਾ 

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੇ ਸੋਮਨਾਥ ਦੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਸੋਮਨਾਥ ਨੇ ਉੱਠ ਰਹੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਉਹ ਪਿੰਡ ਦੇ ਸਾਂਝੇ ਕੰਮ ਨਹਿਰੀ ਪਾਣੀ ਦੀ ਮੰਗ ਨੂੰ ਲੈ ਕੇ ਗਏ ਸੀ। ਪਰ ਉਨ੍ਹਾਂ ਨੇ ਵਰਗਲਾ ਕੇ ਮੇਰੇ ਗਲ੍ਹ ਕਾਂਗਰਸੀ ਸਿਰੋਪਾਓ ਪਾ ਕੇ ਗਲਤ ਢੰਗ ਨਾਲ ਫੋਟੋ ਲਵਾ ਦਿੱਤੀ।

ਪੰਜਾਬ ਦੇ ਸਾਬਕਾ ਮੰਤਰੀ ਜਨਮੇਜਾ ਸੇਖੋਂ ਤੇ ਹਲਕਾ ਇੰਚਾਰਜ ਸਤਿੰਦਰਜੀਤ ਸਿੰਘ ਮੰਟਾ ਨੇ ਸੋਮਨਾਥ ਦੇ ਪਰਿਵਾਰ ‘ਚ ਜਾ ਕੇ ਜਿੱਥੇ ਉਸ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਕੱਟੜ ਸਮਰਥਕ ਦੱਸਿਆ ਉੱਥੇ ਕਾਂਗਰਸ ਦੀ ਇਸ ਕਾਰਗੁਜ਼ਾਰੀ ਦਾ ਵੀ ਵਿਰੋਧ ਕੀਤਾ।

-PTC News