ਜਲਾਲਾਬਾਦ: ਕਾਮਰੇਡ ਜੋਗਿੰਦਰ ਸਿੰਘ ਕੱਟੀਆਂ ਵਾਲਾ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਹੋਏ ਸ਼ਾਮਿਲ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਨਿੱਘਾ ਸੁਆਗਤ

Sad

ਜਲਾਲਾਬਾਦ: ਕਾਮਰੇਡ ਜੋਗਿੰਦਰ ਸਿੰਘ ਕੱਟੀਆਂ ਵਾਲਾ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ ਹੋਏ ਸ਼ਾਮਿਲ, ਜਨਮੇਜਾ ਸਿੰਘ ਸੇਖੋਂ ਨੇ ਕੀਤਾ ਨਿੱਘਾ ਸੁਆਗਤ,ਜਲਾਲਾਬਾਦ: ਸੂਬੇ ਦੀਆਂ ਚਾਰ ਹਲਕੇ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਸਿਖ਼ਰਾਂ ‘ਤੇ ਹੈ। ਜਲਾਲਾਬਾਦ ਹਲਕੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ ਰਾਜ ਸਿੰਘ ਡਿੱਬੀਪੁਰਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ।

Sadਜਦੋਂ ਸੀ.ਪੀ.ਆਈ ਦੇ ਟਕਸਾਲੀ ਆਗੂ ਕਾਮਰੇਡ ਜੋਗਿੰਦਰ ਸਿੰਘ ਕੱਟੀਆਂ ਵਾਲਾ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ।ਕਾਮਰੇਡ ਜੋਗਿੰਦਰ ਸਿੰਘ ਨੂੰ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਕੀਤਾ।

ਹੋਰ ਪੜ੍ਹੋ:ਜਲਾਲਾਬਾਦ ‘ਚ ਬੌਖਲਾਈ ਕਾਂਗਰਸ ! ਕੀ ਲੋਕਾਂ ਨੂੰ ਧੱਕੇ ਨਾਲ ਕੀਤਾ ਜਾ ਰਿਹੈ ਪਾਰਟੀ ‘ਚ ਸ਼ਾਮਲ ?

Sadਇਸ ਮੌਕੇ ਜਿੱਥੇ ਜਨਮੇਜਾ ਸਿੰਘ ਸੇਖੋਂ ਨੇ ਜੋਗਿੰਦਰ ਸਿੰਘ ਨੂੰ ਪਾਰਟੀ ਵਿੱਚ ਪੂਰਾ ਮਾਣ ਸਤਿਕਾਰ ਦਿੱਤੇ ਜਾਣ ਦੀ ਗੱਲ ਕਹੀ,ਉੱਥੇ ਜੋਗਿੰਦਰ ਸਿੰਘ ਨੇ ਵੀ ਕਾਂਗਰਸ ਦੇ ਉਮੀਦਵਾਰ ਨੂੰ ਅਧਾਰ ਰਹਿਤ ਦੱਸਦਿਆਂ ਸੀਪੀਆਈ ਵਿੱਚ ਵੀ ਕਿਸੇ ਦੀ ਪੁੱਛ ਪ੍ਰਤੀਤ ਨਾ ਹੋਣ ਦੀ ਗੱਲ ਕਹੀ। ਇਸ ਮੌਕੇ ਜੋਗਿੰਦਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਵਿੱਚ ਕੀਤੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਗਈ।

-PTC News