ਹਲਕਾ ਜਲਾਲਾਬਾਦ ਦੇ ਪਿੰਡ ਫੱਤੂਵਾਲਾ ‘ਚ ਕਾਂਗਰਸ ਨੂੰ ਛੱਡ ਕਈ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ (ਤਸਵੀਰਾਂ)

sad
ਹਲਕਾ ਜਲਾਲਾਬਾਦ ਦੇ ਪਿੰਡ ਫੱਤੂਵਾਲਾ 'ਚ ਕਾਂਗਰਸ ਨੂੰ ਛੱਡ ਕਈ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ (ਤਸਵੀਰਾਂ)

ਹਲਕਾ ਜਲਾਲਾਬਾਦ ਦੇ ਪਿੰਡ ਫੱਤੂਵਾਲਾ ‘ਚ ਕਾਂਗਰਸ ਨੂੰ ਛੱਡ ਕਈ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ (ਤਸਵੀਰਾਂ),ਜਲਾਲਾਬਾਦ:ਹਲਕਾ ਜਲਾਲਾਬਾਦ ‘ਚ ਸੁਖਬੀਰ ਸਿਘ ਬਾਦਲ ਦੀ ਚੋਣ ਮੁਹਿੰਮ ਦੌਰਾਨ ਪਿਡ ਫੱਤੂ ਵਾਲਾ ‘ਚ ਕਈ ਟਕਸਾਲੀ ਕਾਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ।ਇਹਨਾਂ ਪਰਿਵਾਰਾਂ ਨੂੰ ਸਤਿੰਦਰਜੀਤ ਸਿੰਘ ਮੰਟਾ ਨੇ ਸਿਰੋਪਾਓ ਪਾ ਕੇ ਪਾਰਟੀ ‘ਚ ਸ਼ਾਮਲ ਕੀਤਾ ਤੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਪਾਰਟੀ ‘ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।

sad
ਹਲਕਾ ਜਲਾਲਾਬਾਦ ਦੇ ਪਿੰਡ ਫੱਤੂਵਾਲਾ ‘ਚ ਕਾਂਗਰਸ ਨੂੰ ਛੱਡ ਕਈ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ (ਤਸਵੀਰਾਂ)

ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਗੁਰੂ ਵੱਲੋਂ ਹਲਕਾ ਫ਼ਤਿਹਗੜ੍ਹ ਸਾਹਿਬ ‘ਚ ਕੀਤਾ ਜਾ ਰਿਹਾ ਚੋਣ ਪ੍ਰਚਾਰ

ਪਾਰਟੀ ‘ਚ ਸ਼ਾਮਲ ਹੋਏ ਪਰਿਵਾਰਾਂ ਨੇ ਖੁੱਲ੍ਹ ਕੇ ਆਉਣ ਵਾਲੀਆਂ ਚੋਣਾਂ ‘ਚ ਸੁਖਬੀਰ ਸਿੰਘ ਬਾਦਲ ਦੀ ਜ਼ੋਰਦਾਰ ਹਮਾਇਤ ਕਰਨ ਦਾ ਵੀ ਭਰੋਸਾ ਦਿੱਤਾ। ਇੰਨਾਂ ਹੀ ਨਹੀਂ ਬਾਰਡਰ ਪੱਟੀ ਦੇ ਪਿੰਡਾਂ ਵਿੱਚ ਚਲਾਈ ਜਾ ਰਹੀ ਚੋਣ ਮੁਹਿੰਮ ਦੌਰਾਨ ਚੁਣਾਵੀ ਜਲਸੇ ਲਗਾਤਾਰ ਰੈਲੀਆਂ ਦਾ ਰੂਪ ਧਾਰ ਰਹੇ ਹਨ। ਮਰਦਾਂ ‘ਚ ਨਹੀਂ ਸਗੋਂ ਬਾਰਡਰ ਪੱਟੀ ਦੀਆਂ ਮਹਿਲਾਵਾਂ ਵਿੱਚ ਵੀ ਸੁਖਬੀਰ ਸਿੰਘ ਬਾਦਲ ਦੇ ਹੱਕ ‘ਚ ਨਿੱਤਰਨ ਲਈ ਭਾਰੀ ਉਤਸ਼ਾਹ ਨਜ਼ਰ ਆ ਰਿਹਾ ਹੈ।

sad
ਹਲਕਾ ਜਲਾਲਾਬਾਦ ਦੇ ਪਿੰਡ ਫੱਤੂਵਾਲਾ ‘ਚ ਕਾਂਗਰਸ ਨੂੰ ਛੱਡ ਕਈ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ (ਤਸਵੀਰਾਂ)

ਕਾਂਗਰਸ ਦੇ ਟਕਸਾਲੀ ਆਗੂ ਅਤੇ ਸਾਬਕਾ ਮੈਂਬਰ ਪੰਚਾਇਤ ਕ੍ਰਿਸ਼ਨ ਲਾਲ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਦੱਸਿਆ ਕਿ ਉਨ੍ਹਾਂ ਪਿਛਲੇ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਹੈ। ਪਰ ਕਾਂਗਰਸ ਨੇ ਉਨ੍ਹਾਂ ਦੇ ਪੱਲੇ ਕੁਝ ਨਹੀਂ ਪਾਇਆ।

ਹੋਰ ਪੜ੍ਹੋ:ਹਲਕਾ ਜਲਾਲਾਬਾਦ ‘ਚ “ਆਪ” ਤੇ ਕਾਂਗਰਸ ਨੂੰ ਵੱਡਾ ਝਟਕਾ, ਪਿੰਡ ਮਾਹੂਆਣਾ ਬੋਦਲਾ ਦੇ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ ‘ਚ ਹੋਏ ਸ਼ਾਮਲ (ਤਸਵੀਰਾਂ)

sad
ਹਲਕਾ ਜਲਾਲਾਬਾਦ ਦੇ ਪਿੰਡ ਫੱਤੂਵਾਲਾ ‘ਚ ਕਾਂਗਰਸ ਨੂੰ ਛੱਡ ਕਈ ਪਰਿਵਾਰਾਂ ਨੇ ਫੜ੍ਹਿਆ ਅਕਾਲੀ ਦਲ ਦਾ ਪੱਲ੍ਹਾ (ਤਸਵੀਰਾਂ)

ਇਨ੍ਹਾਂ ਪਰਿਵਾਰਾਂ ਨੂੰ ਸਿਰੋਪਾ ਪਾ ਸ਼੍ਰੋਮਣੀ ਗੱਲ ‘ਚ ਸ਼ਾਮਲ ਕਰਨ ਉਪਰੰਤ ਸਤਿੰਦਰਜੀਤ ਸਿੰਘ ਮੰਟਾ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਨੇ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਤੇ ਸੁਖਬੀਰ ਸਿੰਘ ਬਾਦਲ ਦੇ ਕੀਤੇ ਕੰਮਾਂ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਇਨ੍ਹਾਂ ਪਰਿਵਾਰਾਂ ਦਾ ਸ਼੍ਰੋਮਣੀ ਅਕਾਲੀ ਦਲ ‘ਚ ਬਣਦਾ ਮਾਣ ਸਨਮਾਨ ਬਹਾਲ ਰੱਖਿਆ ਜਾਵੇਗਾ।

-PTC News

ਹੋਰ ਖਬਰਾਂ ਲਈ ਸਾਡਾ ਯੂ ਟਿਊਬ ਚੈੱਨਲ subscribe ਕਰੋ: