ਸੰਘਣੀ ਧੁੰਦ ਕਾਰਨ ਜਲਾਲਾਬਾਦ-ਫਾਜ਼ਿਲਕਾ ਮੁੱਖ ਮਾਰਗ ‘ਤੇ ਵਾਪਰੇ 3 ਭਿਆਨਕ ਹਾਦਸੇ

ਸੰਘਣੀ ਧੁੰਦ ਕਾਰਨ ਜਲਾਲਾਬਾਦ-ਫਾਜ਼ਿਲਕਾ ਮੁੱਖ ਮਾਰਗ ‘ਤੇ ਵਾਪਰੇ 3 ਭਿਆਨਕ ਹਾਦਸੇ,ਜਲਾਲਾਬਾਦ: ਪੰਜਾਬ ‘ਚ ਲਗਾਤਾਰ ਪੈ ਰਹੀ ਸੰਘਣੀ ਧੁੰਦ ਕਾਰਨ ਸੜਕੀ ਹਾਦਸਿਆਂ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਆਏ ਦਿਨ ਕਈ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ।

Road Accident ਅਜਿਹੇ ਹੀ ਭਿਆਨਕ ਸੜਕ ਹਾਦਸੇ ਅੱਜ ਜਲਾਲਾਬਾਦ-ਫਾਜ਼ਿਲਕਾ ਮੁੱਖ ਮਾਰਗ ‘ਤੇ ਵਾਪਰੇ ਹਨ। ਇਨ੍ਹਾਂ ਵਿੱਚ ਜ਼ਿਆਦਾ ਹਾਦਸੇ ਉਨ੍ਹਾਂ ਵਾਹਨਾਂ ਦੇ ਵਾਪਰੇ ਜਿਨ੍ਹਾਂ ਵਿੱਚ ਸਵਾਰ ਹੋ ਕੇ ਅਧਿਆਪਕ ਅਤੇ ਵਿਦਿਆਰਥੀ ਟੈੱਟ ਦੇ ਪੇਪਰ ਦੇਣ ਲਈ ਆਪਣੇ ਆਪਣੇ ਸੈਂਟਰਾਂ ‘ਤੇ ਜਾ ਰਹੇ ਸਨ।

ਹੋਰ ਪੜ੍ਹੋ: ਬਰਨਾਲਾ: ਦਰਦਨਾਕ ਸੜਕ ਹਾਦਸੇ ਦੌਰਾਨ 2 ਬੱਚਿਆਂ ਦੀ ਮੌਤ, ਮਾਂ-ਪਿਓ ਜ਼ਖਮੀ

ਭਾਵੇਂ ਇਨ੍ਹਾਂ ਹਾਦਸਿਆਂ ਵਿੱਚ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇਸ ਤੋਂ ਇਲਾਵਾ ਜਲਾਲਾਬਾਦ-ਫਾਜਿਲਕਾ ਰੋਡ ਤੇ ਮੰਡੀ ਘੁਬਾਇਆ ਨਜ਼ਦੀਕ ਇੱਕ ਬੱਸ ਅਤੇ ਟਵੇਰਾ ਗੱਡੀ ਦੀ ਟੱਕਰ ਵੀ ਹੋਈ, ਜਿਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਮੂਲੀ ਸੱਟਾਂ ਵਾਲੇ ਵਿਅਕਤੀ ਮੁੱਢਲੇ ਇਲਾਜ ਤੋਂ ਬਾਅਦ ਆਪਣੇ ਘਰਾਂ ਨੂੰ ਰਵਾਨਾ ਹੋ ਗਏ।

-PTC News