Thu, Apr 25, 2024
Whatsapp

ਜਲਾਲਾਬਾਦ: ਮੰਡੀ ਅਰਨੀਵਾਲਾ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)

Written by  Jashan A -- May 07th 2019 04:39 PM
ਜਲਾਲਾਬਾਦ: ਮੰਡੀ ਅਰਨੀਵਾਲਾ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)

ਜਲਾਲਾਬਾਦ: ਮੰਡੀ ਅਰਨੀਵਾਲਾ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)

ਜਲਾਲਾਬਾਦ: ਮੰਡੀ ਅਰਨੀਵਾਲਾ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ),ਅਰਨੀਵਾਲਾ: ਸ਼੍ਰੋਮਣੀ ਅਕਾਲੀ ਦਲ ਦੇ ਫ਼ਿਰੋਜਪੁਰ ਤੋਂ ਉਮੀਦਵਾਰ ਸੁਖਬੀਰ ਸਿੰਘ ਬਾਦਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਵੱਡਾ ਬਲ ਮਿਲ ਗਿਆ ਜਦ ਉਨ੍ਹਾਂ ਦੇ ਹੀ ਵਿਧਾਨ ਸਭਾ ਹਲਕਾ ਜਲਾਲਾਬਾਦ ਦੀ ਮੰਡੀ ਅਰਨੀਵਾਲਾ 'ਚ ਦਰਜਨਾਂ ਟਕਸਾਲੀ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋ ਗਏ। [caption id="attachment_292385" align="aligncenter" width="300"]sad ਜਲਾਲਾਬਾਦ: ਮੰਡੀ ਅਰਨੀਵਾਲਾ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)[/caption] ਜਿਵੇਂ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਦੀ ਤਰੀਕ ਨੇੜੇ ਆ ਰਹੀ ਹੈ ਲੋਕ ਸਭਾ ਹਲਕਾ ਫਿਰੋਜਪੁਰ ਤੋਂ ਸੁਖਬੀਰ ਸਿੰਘ ਬਾਦਲ ਦੀ ਸਥਿਤੀ ਹੋਰ ਮਜ਼ਬੂਤ ਹੁੰਦੀ ਜਾ ਰਹੀ ਹੈ। ਹੋਰ ਪੜ੍ਹੋ:ਸ਼੍ਰੋਮਣੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ੇਰ ਸਿੰਘ ਘੁਬਾਇਆ ਦੀ ਨਾਮਜ਼ਦਗੀ ਰੱਦ ਕਰਨ ਲਈ ਕਿਹਾ ਲਗਾਤਾਰ ਵੱਖ ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਲੋਕ ਸੁਖਬੀਰ ਸਿੰਘ ਬਾਦਲ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਜਾ ਰਹੇ ਹਨ। ਮੰਡੀ ਅਰਨੀਵਾਲਾ ਵਿੱਚ ਦਰਜਨਾਂ ਟਕਸਾਲੀ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਇ [caption id="attachment_292386" align="aligncenter" width="300"]sad ਜਲਾਲਾਬਾਦ: ਮੰਡੀ ਅਰਨੀਵਾਲਾ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)[/caption] ਨ੍ਹਾਂ ਪਰਿਵਾਰਾਂ ਨੂੰ ਹਲਕੇ ਦੇ ਇੰਚਾਰਜ ਸਤਿੰਦਰਜੀਤ ਸਿੰਘ ਮੰਟਾਂ ਸਿਰੋਪਾ ਪਾ ਪਾਰਟੀ ਚ ਸ਼ਾਮਲ ਕੀਤਾ। ਮੌਜੂਦਾ ਮੈਂਬਰ ਪੰਚਾਇਤ ਰਵੀ ਕੁਮਾਰ ਦੀ ਅਗਵਾਈ 'ਚ ਸ਼ਾਮਲ ਹੋਏ ਇਨ੍ਹਾਂ ਪਰਿਵਾਰਾਂ ਨੇ ਜਿੱਥੇ ਲੰਮਾ ਸਮਾਂ ਕਾਂਗਰਸ 'ਚ ਕੰਮ ਕੀਤੇ ਜਾਣ ਦੀ ਗੱਲ ਕਹੀ ਉੱਥੇ ਕਾਂਗਰਸ ਦੀਆਂ ਨੀਤੀਆਂ ਨੂੰ ਨਕਾਰਦਿਆਂ ਸੁਖਬੀਰ ਸਿੰਘ ਬਾਦਲ ਦੇ ਚੰਗੇ ਕੰਮ ਨੂੰ ਵੇਖਦਿਆਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ। ਹੋਰ ਪੜ੍ਹੋ:ਪਟਿਆਲਾ ਰੈਲੀ ਵਿੱਚ ਦਿੱਤੇ ਸੁਖਬੀਰ ਬਾਦਲ ਦੇ ਭਾਸ਼ਣ ਅੰਸ਼ਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ :ਅਕਾਲੀ ਦਲ [caption id="attachment_292384" align="aligncenter" width="300"]sad ਜਲਾਲਾਬਾਦ: ਮੰਡੀ ਅਰਨੀਵਾਲਾ 'ਚ ਕਾਂਗਰਸ ਨੂੰ ਛੱਡ ਦਰਜਨਾਂ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ (ਤਸਵੀਰਾਂ)[/caption] ਹਲਕਾ ਚਾਰਜ ਸਤਿੰਦਰਜੀਤ ਸਿੰਘ ਮੰਟਾਂ ਨੇ ਕਿਹਾ ਕਿ ਅੱਜ ਰਵੀ ਕੁਮਾਰ ਮੈਂਬਰ ਪੰਚਾਇਤ ਦੀ ਅਗਵਾਈ ਵਿੱਚ ਦਰਜਨਾਂ ਟਕਸਾਲੀ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਹਨ। ਇਹਨਾਂ ਪਰਿਵਾਰਾਂ ਨੂੰ ਪਾਰਟੀ 'ਚ ਬਣਦਾ ਸਨਮਾਨ ਦਿੱਤਾ ਜਾਵੇਗਾ। -PTC News


Top News view more...

Latest News view more...