ਜਲਾਲਾਬਾਦ ਤੋਂ ਅਗਵਾ ਹੋਏ ਵਪਾਰੀ ਸੁਮਨ ਦੀ ਲਾਸ਼ ਬਰਾਮਦ, ਜਾਂਚ ‘ਚ ਜੁਟੀ ਪੁਲਿਸ

death
ਜਲਾਲਾਬਾਦ ਤੋਂ ਅਗਵਾ ਹੋਏ ਵਪਾਰੀ ਸੁਮਨ ਦੀ ਲਾਸ਼ ਬਰਾਮਦ, ਜਾਂਚ 'ਚ ਜੁਟੀ ਪੁਲਿਸ

ਜਲਾਲਾਬਾਦ ਤੋਂ ਅਗਵਾ ਹੋਏ ਵਪਾਰੀ ਸੁਮਨ ਦੀ ਲਾਸ਼ ਬਰਾਮਦ, ਜਾਂਚ ‘ਚ ਜੁਟੀ ਪੁਲਿਸ,ਜਲਾਲਾਬਾਦ: ਪਿਛਲੇ ਦਿਨੀਂ ਜਲਾਲਾਬਾਦ ਤੋਂ ਮੰਡੀ ਪੰਜੇ ਕੇ ਵੱਲ ਆਪਣੇ ਘਰ ਨੂੰ ਜਾਂਦੇ ਵੇਲੇ ਅਗਵਾ ਹੋਏ ਵਪਾਰੀ ਸੁਮਨ ਮੁਟਨੇਜਾ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਦਰਅਸਲ ਅਬੋਹਰ ਦੇ ਪਿੰਡ ਘੱਲੂ ਨਜ਼ਦੀਕ ਗੰਗ ਕੈਨਾਲ ਵਿੱਚੋਂ ਵਪਾਰੀ ਸੁਮਨ ਮੁਟਨੇਜਾ ਦੀ ਹੱਥ ਪੈਰ ਬੰਨ੍ਹੀ ਲਾਸ਼ ਬਰਾਮਦ ਹੋਈ।

death
ਜਲਾਲਾਬਾਦ ਤੋਂ ਅਗਵਾ ਹੋਏ ਵਪਾਰੀ ਸੁਮਨ ਦੀ ਲਾਸ਼ ਬਰਾਮਦ, ਜਾਂਚ ‘ਚ ਜੁਟੀ ਪੁਲਿਸ

ਲਾਸ਼ ਦੀ ਪਹਿਚਾਣ ਉਨ੍ਹਾਂ ਦੇ ਰਿਸ਼ਤੇਦਾਰ ਕੇਵਲ ਕ੍ਰਿਸ਼ਨ ਮੁਟਨੇਜ਼ਾ ਨੇ ਕੀਤੀ ਹੈ।

ਹੋਰ ਪੜ੍ਹੋ: ਬੱਚੇ ਨੂੰ ਏਅਰਪੋਰਟ ‘ਤੇ ਭੁੱਲੀ ਮਾਂ, ਉੱਡਦੇ ਜਹਾਜ਼ ਨੂੰ ਲੈਣਾ ਪਿਆ ਯੂ-ਟਰਨ

ਤੁਹਾਨੂੰ ਦੱਸ ਦੇਈਏ ਕਿ ਵੀਰਵਾਰ ਨੂੰ ਆਪਣੀ ਕਾਰ ਵਿਚ ਸਵਾਰ ਹੋ ਕੇ ਮੰਡੀ ਪੰਜੇ ਕੇ ਨਿਵਾਸੀ ਸੁਮਨ ਮੁਟਨੇਜਾ ਜਲਾਲਾਬਾਦ ਤੋਂ ਪੰਜੇ ਕੇ ਜਾਣ ਸਮੇਂ ਤੋਂ ਲਾਪਤਾ ਸਨ।

death
ਜਲਾਲਾਬਾਦ ਤੋਂ ਅਗਵਾ ਹੋਏ ਵਪਾਰੀ ਸੁਮਨ ਦੀ ਲਾਸ਼ ਬਰਾਮਦ, ਜਾਂਚ ‘ਚ ਜੁਟੀ ਪੁਲਿਸ

ਜਿਸ ਤੋਂ ਬਾਅਦ ਪੁਲਿਸ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਉਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਮਾਮਲੇ ਦੀ ਜਾਂਚ ਅਰੰਭ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਜ਼ਲਦੀ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ।

-PTC News