ਮੁੱਖ ਖਬਰਾਂ

ਬਿਕਰਮ ਮਜੀਠੀਆ ਨੇ ਕਿਹਾ ਕਿ ਸਰਬੱਤ ਨੂੰ ਸੇਧ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਕੋਈ ਇਨਸਾਨ ਦਿਵਾਏਗਾ ?

By Shanker Badra -- October 13, 2018 7:28 pm -- Updated:October 13, 2018 7:34 pm

ਬਿਕਰਮ ਮਜੀਠੀਆ ਨੇ ਕਿਹਾ ਕਿ ਸਰਬੱਤ ਨੂੰ ਸੇਧ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਕੋਈ ਇਨਸਾਨ ਦਿਵਾਏਗਾ ?:ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਜਲੰਧਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਵੱਖ-ਵੱਖ ਭਖਦੇ ਮੁੱਦਿਆਂ ਉਤੇ ਬਿਆਨ ਦਿੱਤਾ ਹੈ।ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਕੁੱਝ ਸਵਾਲ ਵੀ ਰੱਖੇ ਹਨ।

(1) ਕਸ਼ਮੀਰੀ ਨੌਜਵਾਨ ਦੀ ਗ੍ਰਿਫ਼ਤਾਰੀ: ਕਸ਼ਮੀਰੀ ਨੌਜਵਾਨ ਦੀ ਗ੍ਰਿਫ਼ਤਾਰੀ ਬਾਰੇ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਅਸੀਂ ਵਾਰ ਵਾਰ ਕਹਿ ਰਹੇ ਹਾਂ ਕਿ ਦੇਸ਼ ਨੂੰ ਤੋੜਨ ਦੀਆਂ ਗੱਲਾਂ ਪੰਜਾਬ ਦੀ ਧਰਤੀ ਤੋਂ ਹੋ ਰਹੀਆਂ ਹਨ ਅਤੇ ਸਰਕਾਰ ਵਿਕਾਸ ਦੇ ਮੁੱਦੇ ਉਤੇ ਬਣੀ ਸੀ ਪਰ ਪਿਛਲੇ ਡੇਢ ਸਾਲ 'ਚ ਹੋਈਆਂ ਘਟਨਾਵਾਂ, ਬੰਬ ਧਮਾਕੇ ਅਤੇ ਦਹਿਸ਼ਤ ਵਾਲੀਆਂ ਗਤੀਵਿਧੀਆਂ ਦਾ ਵਧਣਾ ਪੰਜਾਬ ਸਰਕਾਰ ਦੀ ਅਸਫਲਤਾ ਨੂੰ ਦਰਸਾਉਂਦੀਆਂ ਹਨ ਅਤੇ ਪੰਜਾਬ ਸਰਕਾਰ ਆਪਣੇ ਮੁੱਖ ਏਜੰਡੇ ਤੋਂ ਭਟਕ ਚੁੱਕੀ ਹੈ।

(2) ਬਿਜਲੀ ਕੀਮਤਾਂ ਚ ਵਾਧੇ ਬਾਰੇ :ਅਕਾਲੀ ਦਲ ਬਿੱਲਾਂ ਦੇ ਵਾਧੇ ਦੀ ਨਿਖੇਧੀ ਕਰਦਾ ਹੈ।ਪਿਛਲੇ ਡੇਢ ਸਾਲ 'ਚ ਬਿਜਲੀ ਦੀਆਂ ਕੀਮਤਾਂ 'ਚ ਕਰੀਬ 35-40% ਦਾ ਵਾਧਾ ਦਰਜ ਕੀਤਾ ਜਾ ਚੁੱਕਾ ਹੈ।ਸਰਕਾਰ ਸਰਪਲਸ ਬਿਜਲੀ ਨੂੰ ਬਾਹਰ ਵੇਚ ਕੇ ਮੁਨਾਫ਼ਾ ਕਮਾਉਣ ਦੀ ਬਜਾਏ ਕੀਮਤਾਂ 'ਚ ਕਟੌਤੀ ਕਰ ਕੇ ਲੋਕਾਂ ਨੂੰ ਰਾਹਤ ਦੇਵੇ।ਡੀਜ਼ਲ-ਪੈਟਰੋਲ ਕੀਮਤਾਂ ਉਤੇ ਧਰਨੇ ਦੇਣ ਵਾਲੇ ਸੁਨੀਲ ਜਾਖੜ ਹੁਣ ਬਿਜਲੀ ਤੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਬਾਰੇ ਸੂਬੇ ਦੇ ਵਿਤ ਮੰਤਰੀ ਦੇ ਘਰ ਅੱਗੇ ਧਰਨਾ ਦੇਣ।

(3)ਨਵਜੋਤ ਸਿੱਧੂ ਬਾਰੇ : ਨਵਜੋਤ ਸਿੱਧੂ ਬਾਰੇ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਪਾਕਿਸਤਾਨ 'ਚ ਨਵੀਂ ਕਾਂਗਰਸ ਪਾਰਟੀ ਖੜੀ ਕਰਨ ਨੂੰ ਫਿਰਦਾ ਹੈ।

(4)ਅਧਿਆਪਕਾਂ ਬਾਰੇ : ਸ਼੍ਰੋਮਣੀ ਅਕਾਲੀ ਦਲ ਅਧਿਆਪਕਾਂ ਦੇ ਨਾਲ ਖੜ੍ਹਾ ਹੈ ਅਤੇ ਇਸ ਬਾਬਤ ਜਲਦ ਹੀ ਪੰਜਾਬ ਦੇ ਰਾਜਪਾਲ ਨੂੰ ਮਿਲਿਆ ਜਾਵੇਗਾ।ਸਰਕਾਰ ਅਧਿਆਪਕਾਂ ਨਾਲ ਕੀਤੇ ਨੌਕਰੀ ਉਤੇ ਪੱਕਾ ਕਰਨ ਦੇ ਵਾਅਦੇ ਤੋਂ ਭੱਜ ਰਹੀ ਹੈ।

(5)ਫੂਲਕਾ ਦਾ ਅਸਤੀਫਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ : ਸ੍ਰੀ ਗੁਰੂ ਗ੍ਰੰਥ ਸਾਹਿਬ ਅਤਿ ਸਤਕਾਰਯੋਗ ਪਰ ਇਸ ਮਸਲੇ ਉਤੇ ਦੋਗਲੀ ਰਾਜਨੀਤੀ ਕੀਤੀ ਜਾ ਰਹੀ ਹੈ।ਕਾਂਗਰਸ ਦੇ ਰਾਜ ਵਿਚ ਹੁਣ ਤੱਕ 77 ਬੇਅਦਬੀਆਂ ਹੋ ਚੁੱਕੀਆਂ ਹਨ ,ਉਸ ਬਾਰੇ ਕੋਈ ਕੁਝ ਨਹੀਂ ਬੋਲ ਰਿਹਾ।ਬਿਕਰਮ ਮਜੀਠੀਆ ਨੇ ਕਿਹਾ ਕਿ ਗੁਰੂ ਸਾਹਿਬ ਦੇ ਮਸਲੇ ਉਤੇ ਜੋ ਵੀ ਰਾਜਨੀਤੀ ਕਰੇਗਾ ਉਸ ਨੂੰ ਮੂੰਹ ਦੀ ਖਾਣੀ ਪਵੇਗੀ।ਉਨ੍ਹਾਂ ਨੇ ਕਿਹਾ ਕਿ ਗੁਰੂ ਗਰੰਥ ਸਾਹਿਬ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ , ਫਿਰ ਉਹ ਦੋਸ਼ੀ ਭਾਵੇਂ ਕੋਈ ਵੀ ਹੋਵੇ।

ਬਿਕਰਮ ਸਿੰਘ ਮਜੀਠੀਆ ਦੇ ਸਵਾਲ ?

(1) ਸਰਬਤ ਨੂੰ ਸੇਧ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਕੋਈ ਇਨਸਾਨ ਦਿਵਾਏਗਾ ?

(2) ਬਰਗਾੜੀ 'ਚ ਬੈਠੀਆਂ ਜਥੇਬੰਦੀਆਂ 84 ਬਾਰੇ ਇਨਸਾਫ਼ ਕਿਓ ਨਹੀਂ ਮੰਗਦੀਆਂ ?
-PTCNews

  • Share