Wed, Apr 24, 2024
Whatsapp

ਜਲੰਧਰ ਜ਼ਿਲ੍ਹੇ 'ਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਦਾ ਐਲਾਨ    

Written by  Shanker Badra -- February 17th 2021 04:06 PM
ਜਲੰਧਰ ਜ਼ਿਲ੍ਹੇ 'ਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਦਾ ਐਲਾਨ    

ਜਲੰਧਰ ਜ਼ਿਲ੍ਹੇ 'ਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਦਾ ਐਲਾਨ    

ਜਲੰਧਰ : 14 ਫਰਵਰੀ ਨੂੰ ਹੋਈਆਂ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਦੀਆਂ ਆਮ/ਜ਼ਿਮਨੀ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਹਨ। ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਸਿਆਸੀ ਪਾਰਟੀਆਂ 2022 ਦੇ ਸੈਮੀਫਾਈਨਲ ਵਜੋਂ ਵੇਖ ਰਹੀਆਂ ਹਨ। ਇਸ ਲਈ ਇਨ੍ਹਾਂ ਚੋਣਾਂ ਦੇ ਨਤੀਜੇ ਪੰਜਾਬ ਦਾ ਸਿਆਸੀ ਦ੍ਰਿਸ਼ ਤੈਅ ਕਰਨਗੇ। [caption id="attachment_475652" align="aligncenter" width="300"]Jalandhar 110 wards Municipal Election Results 2021 declared ਜਲੰਧਰ ਜ਼ਿਲ੍ਹੇ 'ਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਦਾ ਐਲਾਨ[/caption] ਜਲੰਧਰ ਜ਼ਿਲ੍ਹੇ 'ਚ ਹੋਈਆਂ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਨਤੀਜਿਆਂ ਦਾ ਐਲਾਨ ਹੋ ਚੁੱਕਾ ਹੈ। ਜਲੰਧਰ ਜ਼ਿਲ੍ਹੇ 'ਚ ਕੁੱਲ 110 ਵਾਰਡਾਂ 'ਤੇ ਚੋਣਾਂ ਹੋਈਆਂ ਸਨ।  ਇਸ ਦੌਰਾਨ ਆਜ਼ਾਦ 60, ਕਾਂਗਰਸ ਦੇ 47, ਅਕਾਲੀ ਦਲ ਦੇ 01, ਬਸਪਾ ਦੇ 01, ਬੀਜੇਪੀ ਦੇ 01, ਆਪ ਦੇ 00 ਉਮੀਦਵਾਰ ਜਿੱਤੇ ਹਨ। ਇਸ ਦੇ ਇਲਾਵਾ ਆਜ਼ਾਦ ਵੱਲੋਂ 220, ਕਾਂਗਰਸ ਦੇ 65, ਅਕਾਲੀ ਦਲ ਦੇ 25, ਬਸਪਾ ਦੇ 17, ਬੀਜੇਪੀ ਦੇ 17 ਅਤੇ ਆਪ ਦੇ 72 ਉਮੀਦਵਾਰ ਚੋਣ ਮੈਦਾਨ ਵਿੱਚ ਸਨ। Jalandhar 110 wards Municipal Election Results 2021 declared ਨਗਰ ਪੰਚਾਇਤ ਲੋਹੀਆਂ (13 ਵਾਰਡ) ਕਾਂਗਰਸ : 10 ਆਜ਼ਾਦ : 3 ਨਗਰ ਪੰਚਾਇਤ ਲੋਹੀਆਂ (13 ਵਾਰਡ) ਕਾਂਗਰਸ : 11 ਆਜ਼ਾਦ : 2 ਨਗਰ ਕੌਂਸਲ ਆਦਮਪੁਰ (13 ਵਾਰਡ) ਆਜ਼ਾਦ : 13 ਨਗਰ ਕੌਂਸਲ ਅਲਾਵਲਪੁਰ (11 ਵਾਰਡ) ਆਜ਼ਾਦ     10 ਅਕਾਲੀ ਦਲ 01 ਨਗਰ ਕੌਂਸਲ ਫ਼ਿਲੌਰ (15 ਵਾਰਡ) ਕਾਂਗਰਸ 11 ਆਜ਼ਾਦ  03 ਬਸਪਾ    01 ਨਗਰ ਕੌਂਸਲ ਕਰਤਾਰਪੁਰ (15 ਵਾਰਡ) ਕਾਂਗਰਸ 06 ਆਜ਼ਾਦ 09 ਨਗਰ ਕੌਂਸਲ ਨੂਰਮਹਿਲ (13 ਵਾਰਡ) ਆਜ਼ਾਦ 12 ਬੀਜੇਪੀ 01 ਨਗਰ ਕੌਂਸਲ ਨਕੋਦਰ (17 ਵਾਰਡ) ਕਾਂਗਰਸ : 09 ਆਜ਼ਾਦ 08 [caption id="attachment_475653" align="aligncenter" width="300"]Jalandhar 110 wards Municipal Election Results 2021 declared ਜਲੰਧਰ ਜ਼ਿਲ੍ਹੇ 'ਚ 6 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤਾਂ ਦੇ ਚੋਣ ਨਤੀਜਿਆਂ ਦਾ ਐਲਾਨ[/caption] ਦੱਸ ਦੇਈਏ ਕਿ ਪੰਜਾਬ ਚੋਣ ਕਮਿਸ਼ਨ ਮੁਤਾਬਕ ਇਨ੍ਹਾਂ ਚੋਣਾਂ 'ਚ ਕਾਂਗਰਸ ਨੇ 2037, ਸ਼੍ਰੋਮਣੀ ਅਕਾਲੀ ਦਲ ਨੇ 1569, ਭਾਜਪਾ ਨੇ 1003, ਆਮ ਆਦਮੀ ਪਾਰਟੀ ਨੇ 1006 ਅਤੇ ਬਸਪਾ ਨੇ 106 ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਸਨ। ਇਸੇ ਤਰ੍ਹਾਂ 2832 ਆਜ਼ਾਦ ਉਮੀਦਵਾਰ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਨ੍ਹਾਂ ਚੋਣਾਂ 'ਚ ਕੁੱਲ 9,222 ਉਮੀਦਵਾਰ ਚੋਣ ਮੈਦਾਨ 'ਚ ਨਿੱਤਰੇ ਸਨ। -PTCNews


Top News view more...

Latest News view more...