Sat, Apr 20, 2024
Whatsapp

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਇੱਕ ਹੋਰ ਪੰਜਾਬੀ ਨੌਜਵਾਨ

Written by  Shanker Badra -- October 24th 2018 07:32 PM
ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਇੱਕ ਹੋਰ ਪੰਜਾਬੀ ਨੌਜਵਾਨ

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਇੱਕ ਹੋਰ ਪੰਜਾਬੀ ਨੌਜਵਾਨ

ਰੋਜ਼ੀ ਰੋਟੀ ਕਮਾਉਣ ਲਈ ਗਿਆ ਸੀ ਵਿਦੇਸ਼, ਲਾਸ਼ ਬਣ ਪਰਤਿਆ ਇੱਕ ਹੋਰ ਪੰਜਾਬੀ ਨੌਜਵਾਨ:ਪੰਜਾਬ ਦੀ ਨੌਜਵਾਨੀ ਰੋਜ਼ੀ ਰੋਟੀ ਕਮਾਉਣ ਲਈ ਵਿਦੇਸ਼ ਜਾ ਰਹੀ ਹੈ ਜੋੋ ਕਿ ਪੰਜਾਬ ਲਈ ਬੇਹੱਦ ਚਿੰਤਾਜਨਕ ਗੱਲ ਹੈ।ਪੰਜਾਬ ਦਾ ਨੌਜਵਾਨ ਰੁਜ਼ਗਾਰ ਤੋਂ ਵਿਹੂਣਾ ਹੈ ਅਤੇ ਨੌਜਵਾਨਾਂ ਨੂੰ ਆਪਣੀ ਰੋਜ਼ੀ ਰੋਟੀ ਲਈ ਅਰਬ ਮੁਲਕਾਂ ਵਿੱਚ ਧੱਕੇ ਖਾਣੇ ਪੈ ਰਹੇ ਹਨ।ਓਥੇ ਵੀ ਪੰਜਾਬੀ ਨੌਜਵਾਨ ਸੁਰੱਖਿਅਤ ਨਹੀਂ ਹਨ ,ਜਿਸ ਕਰਕੇ ਪੰਜਾਬੀ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਕਤਲ ਹੋ ਰਹੇ ਹਨ।ਅਜਿਹੀ ਹੀ ਇੱਕ ਘਟਨਾ ਜਲੰਧਰ ਦੇ 24 ਸਾਲਾ ਨੌਜਵਾਨ ਨਾਲ ਵਾਪਰੀ ਹੈ ,ਜੋ ਰੋਜ਼ੀ ਰੋਟੀ ਕਮਾਉਣ ਲਈ ਮਲੇਸ਼ੀਆ ਗਿਆ ਸੀ। ਮਲੇਸ਼ੀਆ ਦੀ ਰਾਜਧਾਨੀ ਕੋਲਾਲੰਪੁਰ ਦੇ ਸ਼ਹਿਰ ਬੁਲੋਹ ਸੂਬੈਂਗ ਵਿਖੇ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਤਾਂ 'ਚ ਮੌਤ ਹੋਣ ਦੀ ਖ਼ਬਰ ਮਿਲੀ ਹੈ।ਮ੍ਰਿਤਕ ਨੌਜਵਾਨ ਦੀ ਪਛਾਣ ਗੁਲਵਿੰਦਰ ਸਿੰਘ ਵਾਸੀ ਚੋਂਮੋਂ ਜਲੰਧਰ ਵਜੋਂ ਹੋਈ ਹੈ।ਪਰਿਵਾਰ ਦੇ ਦੱਸਣ ਮੁਤਾਬਕ ਗੁਲਵਿੰਦਰ ਸਿੰਘ 2014 ਵਿੱਚ ਮਲੇਸ਼ੀਆ ਗਿਆ ਸੀ ਤੇ ਓਥੇ ਕਿਸੇ ਕੰਪਨੀ 'ਚ ਪੱਥਰ ਦਾ ਕੰਮ ਕਰਦਾ ਸੀ। ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਕਈ ਦਿਨਾਂ ਤੋਂ ਕੰਮ 'ਤੇ ਨਹੀਂ ਜਾ ਰਿਹਾ ਸੀ।ਇਸ ਸਬੰਧੀ ਕੰਪਨੀ ਦੇ ਮਾਲਕ ਨੇ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਵੀ ਮਲੇਸ਼ੀਆ ਪੁਲਿਸ ਨੂੰ ਦਿੱਤੀ ਸੀ।ਇਸ ਤੋਂ ਬਾਅਦ ਮਲੇਸ਼ੀਆ ਪੁਲਿਸ ਨੇ ਇੱਕ ਅਣਪਛਾਤੇ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ ,ਉਹ ਲਾਸ਼ ਮ੍ਰਿਤਕ ਗੁਰਵਿੰਦਰ ਸਿੰਘ ਦੀ ਹੈ। -PTCNews


Top News view more...

Latest News view more...