ਜਲੰਧਰ : 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ

By Shanker Badra - September 21, 2019 9:09 am

ਜਲੰਧਰ : 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ:ਜਲੰਧਰ : ਸੁਰਜੀਤ ਹਾਕੀ ਸੁਸਾਇਟੀ ਜਲੰਧਰ ਵਲੋਂ 36ਵਾਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਜੋ ਕਿ 10 ਅਕਤੂਬਰ ਤੋਂ 19 ਅਕਤੂਬਰ ਤੱਕ ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ, ਬਰਲਟਨ ਪਾਰਕ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਦਾ ਪੋਸਟਰ ਡਿਪਟੀ ਕਮਿਸਨਰ ਜਲੰਧਰ ਤੇ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਸ਼ਰਮਾ, ਆਈ.ਏ.ਐਸ. ਨੇ ਅੱਜ ਸਾਦੇ ਸਮਾਰੋਹ ਵਿਚ ਜਾਰੀ ਕੀਤਾ। ਇਸ ਮੌਕੇ 'ਤੇ ਉਹਨਾਂ ਦੱਸਿਆ ਹੈ ਕਿ ਜਲੰਧਰ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਦੇਸ਼ ਦੇ ਮਹਾਨ ਹਾਕੀ ਖਿਡਾਰੀ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ਵਿਚ ਹਰ ਸਾਲ ਕੌਮਾਂਤਰੀ ਪੱਧਰ ਦਾ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ।

  Jalandhar : 36th Indian Oil Surjit Hockey Tournament Poster released ਜਲੰਧਰ : 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ

ਇਸ ਸਾਲ ਇਹ ਟੂਰਨਾਮੈਂਟ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵੀ ਸਮਰਪਿਤ ਹੈ। ਉਹਨਾਂ ਅੱਗੇ ਦੱਸਿਆ ਕਿ ਇਸ ਸਾਲ ਸੁਰਜੀਤ ਹਾਕੀ ਸੁਸਾਇਟੀ ਦੇ ਫਾਈਨਲ ਮੈਚ ਵਾਲੇ ਦਿਨ 19 ਅਕਤੂਬਰ ਨੂੰ 550 ਜੂਨੀਅਰ ਖਿਡਾਰੀਆਂ ਨੂੰ ਕੰਪੋਜ਼ਿਟ ਹਾਕੀਆਂ ਅਤੇ ਸਪੋਰਟਸ ਕਿੱਟਾਂ ਦੀ ਵੰਡ ਕੀਤੀ ਜਾਵੇਗੀ। ਸੁਰਜੀਤ ਹਾਕੀ ਸੁਸਾਇਟੀ ਵਲੋਂ ਭਾਰਤੀ ਕੌਮੀ ਖੇਡ ਹਾਕੀ ਨੂੰ ਉੱਪਰ ਚੁੱਕਣ ਲਈ ਪਿਛਲੇ ਲੰਮੇ ਸਮੇਂ ਤੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ।

Jalandhar : 36th Indian Oil Surjit Hockey Tournament Poster released ਜਲੰਧਰ : 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਜਾਰੀ

ਇਸ ਦੇ ਨਾਲ ਹੀ ਇਸ ਵਾਰ ਟੂਰਨਾਮੈਂਟ ਦੇ ਸਮਾਪਤੀ ਸਮਾਗਮ ਵਿਚ ਪ੍ਰਸਿੱਧ ਪੰਜਾਬੀ ਗਾਇਕ ਗੁਰਨਾਮ ਭੁੱਲਰ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ ਅਤੇ ਦਰਸ਼ਕਾਂ ਨੂੰ ਲੱਕੀ ਡਰਾਅ ਰਾਹੀਂ ਇਨਾਮ ਵਿਚ ਆਲਟੋ ਕਾਰ ਜਿੱਤਣ ਦਾ ਮੌਕਾ ਪ੍ਰਾਪਤ ਹੋਵੇਗਾ। ਇੱਥੇ ਦਸਣਯੋਗ ਹੈ ਕਿ ਆਲਟੋ ਕਾਰ ਆਈ.ਜੇ.ਐਮ. ਗਰੁੱਪ, ਨਕੋਦਰ ਵਲੋਂ ਸਪਾਂਸਰ ਕੀਤੀ ਜਾ ਰਹੀ ਹੈ। ਗਾਇਕ ਗੁਰਨਾਮ ਭੁੱਲਰ ਦੇ ਮੁੱਖ ਸਪਾਂਸਰ ਗੈਰੀ ਜੌਹਲ, ਕਨੇਡਾ ਹੋਣਗੇ। ਪੋਸਟਰ ਜਾਰੀ ਕਰਨ ਦੇ ਮੌਕੇ ਤੇ ਐਲ.ਆਰ.ਨਯੀਅਰ (ਰਿਟ.ਆਈ.ਆਰ.ਐਸ.), ਲਖਵਿੰਦਰ ਪਾਲ ਖਹਿਰਾ (ਏ.ਆਈ.ਜੀ. ਪੰਜਾਬ ਪੁਲਿਸ), ਅਮਰੀਕ ਸਿੰਘ ਪਵਾਰ (ਡੀ.ਸੀ.ਪੀ. ਜਲੰਧਰ), ਐਨ.ਕੇ.ਅਗਰਵਾਲ, ਨਰਿੰਦਰਪਾਲ ਸਿੰਘ ਜੱਜ, ਰਾਮ ਪ੍ਰਤਾਪ, ਕਿਰਪਾਲ ਸਿੰਘ ਮਠਾਰੂ, ਇੰਦਰਜੀਤ ਸਿੰਘ ਧਾਮੀ, ਅਨੂਪ ਤਿਵਾੜੀ, ਸੰਜੇ ਕੋਹਲੀ, ਜੀ.ਐਸ.ਸੰਘਾ, ਸੁਖਵਿੰਦਰ ਸਿੰਘ ਲਾਲੀ, ਗੁਰਵਿੰਦਰ ਸਿੰਘ ਗੁੱਲੂ, ਗੁਰਇਕਬਾਲ ਢਿੱਲੋਂ, ਗੁਰਪ੍ਰੀਤ ਸਿੰਘ ਜਿਲਾ ਖੇਡ ਅਫਸਰ, ਕੁਲਬੀਰ ਸੈਣੀ, ਰਣਦੀਪ ਗੁਪਤਾ, ਦਫਤਰੀ ਸਕੱਤਰ ਪ੍ਰਿੰਸ ਅਤੇ ਸੁਰਿੰਦਰ ਭਾਪਾ ਹਾਜਿਰ ਸਨ।
-PTCNews

adv-img
adv-img