ਜਲੰਧਰ : ਏਸੀਪੀ ਕੰਵਲਜੀਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ , ਪੁਲਿਸ ਵਿਭਾਗ 'ਚ ਸੋਗ ਦੀ ਲਹਿਰ

By Shanker Badra - September 13, 2021 11:09 am

ਜਲੰਧਰ : ਜਲੰਧਰ ਤਾਇਨਾਤ ਐੱਸਪੀ ਇਨਵੈਸਟੀਗੇਸ਼ਨ ਏਸੀਪੀ ਕੰਵਲਜੀਤ ਸਿੰਘ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉਹ 55 ਸਾਲਾਂ ਦੇ ਸਨ। ਉਨ੍ਹਾਂ ਕੱਲ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਆਖਰੀ ਸਾਹ ਲਏ ਸਨ।

ਜਲੰਧਰ : ਏਸੀਪੀ ਕੰਵਲਜੀਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ , ਪੁਲਿਸ ਵਿਭਾਗ 'ਚ ਸੋਗ ਦੀ ਲਹਿਰ

ਜਾਣਕਾਰੀ ਅਨੁਸਾਰ ਏਸੀਪੀ ਕੰਵਲਜੀਤ ਸਿੰਘ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੋਹਾਲੀ ਦੇ ਇੱਕ ਨਿੱਜੀ ਹਪਸਤਾਲ ’ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਕੰਵਲਜੀਤ ਸਿੰਘ ਰਾਜਪੁਰਾ ਦੇ ਰਹਿਣ ਵਾਲੇ ਸਨ।

ਜਲੰਧਰ : ਏਸੀਪੀ ਕੰਵਲਜੀਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ , ਪੁਲਿਸ ਵਿਭਾਗ 'ਚ ਸੋਗ ਦੀ ਲਹਿਰ

ਦੱਸਿਆ ਜਾਂਦਾ ਹੈ ਕਿ ਸ਼ਨੀਵਾਰ ਨੂੰ ਕੰਵਲਜੀਤ ਸਿੰਘ ਪੁਲਿਸ ਕਮਿਸ਼ਨਰ ਦੀ ਮੀਟਿੰਗ 'ਚ ਵੀ ਮੌਜੂਦ ਰਹੇ ਸਨ। ਮਹਿਕਮੇ ਮੁਤਾਬਿਕ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣ ਦਾ ਕਾਰਨ ਹੈ ਪਰ ਚਰਚਾਵਾਂ ਇਹ ਵੀ ਕਿ ਏਸੀਪੀ ਕੰਵਲਜੀਤ ਸਿੰਘ ਸੀਨੀਅਰ ਅਫਸਰਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ।

ਜਲੰਧਰ : ਏਸੀਪੀ ਕੰਵਲਜੀਤ ਸਿੰਘ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ , ਪੁਲਿਸ ਵਿਭਾਗ 'ਚ ਸੋਗ ਦੀ ਲਹਿਰ

ਇਸ ਦੌਰਾਨ ਏਡੀਸੀਪੀ ਕ੍ਰਾਈ ਹਰਪ੍ਰੀਤ ਸਿੰਘ ਸਿੰਘ ਬੈਨੀਵਾਲ ਨੇ ਕੰਵਲਜੀਤ ਸਿੰਘ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਲੰਧਰ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਅਤੇ ਹੋਰ ਪੁਲਿਸ ਅਧਿਕਾਰੀਆਂ ਨੇ ਕੰਵਲਜੀਤ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
-PTCNews

adv-img
adv-img