ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਮਸ਼ਹੂਰ ਇਮੀਗ੍ਰੇਸ਼ਨ ਕੰਸਲਟੈਂਟ ਦੇ ਦਫਤਰ ‘ਤੇ ਪਿਆ ਛਾਪਾ

Jalandhar And Mohali Immigration Consultant Office Income Tax Department Raid

ਨੌਜਵਾਨਾਂ ਨੂੰ ਵਿਦੇਸ਼ ਭੇਜਣ ਵਾਲੇ ਮਸ਼ਹੂਰ ਇਮੀਗ੍ਰੇਸ਼ਨ ਕੰਸਲਟੈਂਟ ਦੇ ਦਫਤਰ ‘ਤੇ ਪਿਆ ਛਾਪਾ:ਪੰਜਾਬ ‘ਚੋਂ ਵਿਦੇਸ਼ ਭੇਜਣ ਵਾਲੇ ਮਸ਼ਹੂਰ ਇਮੀਗ੍ਰੇਸ਼ਨ ਕੰਸਲਟੈਂਟ ਵਿਨੈ ਹੈਰੀ ਦੀ ਕੰਪਨੀ ਏਂਜਲਸ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟਸ ਦੇ ਦਫਤਰ ਵਿਚ ਅੱਜ ਸਵੇਰੇ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ ਹੈ।ਜਾਣਕਾਰੀ ਅਨੁਸਾਰ ਜਲੰਧਰ ਦੇ ਬੀ.ਐਮ.ਸੀ ਚੌਂਕ ‘ਚ ਸਥਿਤ ਵਿਨੈ ਹੈਰੀ ਦੇ ਦਫਤਰ ਵਿਚ ਕਰ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ ਛਾਪਾ ਮਾਰਿਆ ਹੈ।

ਇਸ ਤੋਂ ਇਲਾਵਾ ਮੋਹਾਲੀ ਸੈਕਟਰ-70 ‘ਚ ਏਅਰਪੋਰਟ ਰੋਡ ‘ਤੇ ਬਣੇ ਅਲੀਟ ਕਲਾਸ ਲੋਕਾਂ ਦੀ ਰਿਹਾਇਸ਼ ‘ਹੋਮਲੈਂਡ’ ‘ਚ ਵੀ ਸਵੇਰੇ ਇਨਕਮ ਟੈਕਸ ਵਿਭਾਗ ਨੇ ਛਾਪਾ ਮਾਰਿਆ ਹੈ।ਜਿਸ ਤੋਂ ਬਾਅਦ ਉਸ ਜਗ੍ਹਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ, ਭਾਵ ਕਿਸੇ ਨੂੰ ਅੰਦਰ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।

ਸੂਤਰਾਂ ਅਨੁਸਾਰ ਹੋਮਲੈਂਡ ‘ਚ ਨਿਤਿਨ ਮਹਿੰਦਰੂ ਨਾਮਕ ਵਿਅਕਤੀ ਦੇ ਫਲੈਟ ਦੀ ਪੜਤਾਲ ਕੀਤੀ ਗਈ।ਕਿਉਂਕਿ ਨਿਤਿਨ ਮਹਿੰਦਰੂ ਇਮੀਗ੍ਰੇਸ਼ਨ ਏਜੰਸੀ ਦਾ ਵਾਇਸ ਪ੍ਰੈਜ਼ੀਡੈਂਟ ਹੈ।ਫਿਲਹਾਲ ਇਸ ਰੇਡ ਬਾਰੇ ਕੋਈ ਵੀ ਅਧਿਕਾਰਿਤ ਖੁਲਾਸਾ ਸਾਹਮਣੇ ਨਹੀਂ ਆਇਆ।
-PTCNews