ਜਲੰਧਰ ‘ਚ ‘ਭਾਰਤ ਬੰਦ’ ਦਾ ਅਸਰ, ਮਜਦੂਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ

Bharat Bandh

ਜਲੰਧਰ ‘ਚ ‘ਭਾਰਤ ਬੰਦ’ ਦਾ ਅਸਰ, ਮਜਦੂਰ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ,ਜਲੰਧਰ: ਦੇਸ਼ ਦੀਆਂ ਵੱਖ-ਵੱਖ ਜੱਥੇਬੰਦੀਆਂ ਵੱਲੋਂ ਦਿੱਤੇ ਭਾਰਤ ਦੇ ਬੰਦ ਦਾ ਅਸਰ ਜਲੰਧਰ ‘ਚ ਵੀ ਦੇਖਣ ਮਿਲਿਆ,ਜਿਸ ‘ਚ ਰੋਡਵੇਜ਼ ਕਰਮਚਾਰੀ, ਬੈਂਕ ਮੁਲਾਜ਼ਮ ਅਤੇ ਫੈਕਟਰੀ ਮੁਲਾਜ਼ਮ, ਕਿਸਾਨ ਯੂਨੀਅਨ ਸ਼ਾਮਲ ਹਨ।

Bharat Bandh ਭਾਰਤ ਬੰਦ ਦੌਰਾਨ ਜਲੰਧਰ ਦੇ ਫੋਕਲ ਪੁਆਇੰਟ ‘ਚ ਮਜਦੂਰ ਜੱਥੇਬੰਦੀਆਂ ਵੱਲੋਂ ਬੰਦ ਕੀਤਾ ਗਿਆ। ਜਿਸ ‘ਚ ਕੁਝ ਲੋਕਾਂ ਨੇ ਡੰਡਿਆਂ ਨਾਲ ਡਰਾ ਕੇ ਰੋਜ਼ਾਨਾ ਕੰਮ ‘ਤੇ ਜਾਣ ਵਾਲਿਆਂ ਦਾ ਰਸਤਾ ਰੋਕਿਆ।

ਹੋਰ ਪੜ੍ਹੋ:ਸਫ਼ਾਈ ਦੇ ਮਾਮਲੇ ‘ਚ ਬਠਿੰਡਾ ਮੁੜ ਬਣਿਆ ਨੰਬਰ

Bharat Bandh ਜ਼ਿਕਰਯੋਗ ਹੈ ਕਿ ਅੱਜ ਸਰਕਾਰ ਦੀਆਂ ‘ਲੋਕ ਵਿਰੋਧੀ’ ਨੀਤੀਆਂ ਖਿਲਾਫ 10 ਕੇਂਦਰੀ ਟਰੇਡ ਯੂਨੀਅਨਾਂ ਵੱਲੋਂ ਕੀਤੀ ਜਾ ਰਹੀ ਦੇਸ਼ ਵਿਆਪੀ ਹੜਤਾਲ ‘ਚ ਤਕਰੀਬਨ 25 ਕਰੋੜ ਲੋਕ ਹਿੱਸਾ ਲੈ ਰਹੇ ਹਨ। ਇਨ੍ਹਾਂ ਟਰੇਡ ਯੂਨੀਅਨਾਂ ਸਣੇ ਕਈ ਬੈਂਕਿੰਗ ਯੂਨੀਅਨਾਂ ਅਤੇ ਫੈਡਰੇਸ਼ਨਾਂ ਨੇ ਪਿਛਲੇ ਸਾਲ ਸਤੰਬਰ ‘ਚ ਹੜਤਾਲ ਕਰਨ ਦਾ ਐਲਾਨ ਕੀਤਾ ਸੀ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News