ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਲੈਣਾ ਪੈ ਰਿਹੈ ਕਰਜ਼ਾ :ਸੁਖਬੀਰ ਬਾਦਲ

Jalandhar Bhogpur sugarcane farmers Faver SAD protest
ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਲੈਣਾ ਪੈ ਰਿਹੈ ਕਰਜ਼ਾ : ਸੁਖਬੀਰ ਬਾਦਲ

ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਲੈਣਾ ਪੈ ਰਿਹੈ ਕਰਜ਼ਾ :ਸੁਖਬੀਰ ਬਾਦਲ:ਭੋਗਪੁਰ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਗੰਨਾ ਕਿਸਾਨਾਂ ਦੇ ਹੱਕ ਵਿੱਚ ਭੋਗਪੁਰ ‘ਚ ਸ਼ੂਗਰ ਮਿੱਲ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ।ਇਸ ਧਰਨੇ ‘ਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸਿਕੰਦਰ ਸਿੰਘ ਮਲੂਕਾ , ਬੀਬੀ ਜਗੀਰ ਕੌਰ, ਸੋਹਣ ਸਿੰਘ ਠੰਡਲ, ਪਵਨ ਕੁਮਾਰ ਟੀਨੂੰ ਸਮੇਤ ਦੁਆਬੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਮੌਜੂਦ ਹੈ।

Jalandhar Bhogpur sugarcane farmers Faver SAD protest

ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਲੈਣਾ ਪੈ ਰਿਹੈ ਕਰਜ਼ਾ : ਸੁਖਬੀਰ ਬਾਦਲ

ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਕਿਸਾਨ ਮੰਡੀਆਂ ‘ਚ ਰੁਲਿਆ ਹੈ।ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਕਮਾਈ ਦਾ ਇੱਕ ਵੀ ਪੈਸੇ ਨਹੀਂ ਮਿਲ ਰਿਹਾ ,ਜਿਸ ਕਰਕੇ ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ।

Jalandhar Bhogpur sugarcane farmers Faver SAD protest

ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਲੈਣਾ ਪੈ ਰਿਹੈ ਕਰਜ਼ਾ : ਸੁਖਬੀਰ ਬਾਦਲ

ਬਾਦਲ ਨੇ ਕਿਹਾ ਕਿ ਨਿੱਜੀ ਖੰਡ ਮਿੱਲਾਂ ਨੇ ਅਜੇ ਤੱਕ ਗੰਨੇ ਦੀ ਪਿੜਾਈ ਸ਼ੁਰੂ ਨਹੀਂ ਕੀਤੀ ਹੈ,ਕਿਉਂਕਿ ਸਰਕਾਰੀ ਖੰਡ ਮਿੱਲਾਂ ਨੇ ਬਹੁਤ ਹੀ ਸੁਸਤ ਰਫਤਾਰ ਫੜੀ ਹੋਈ ਹੈ,ਇਸ ਦਾ ਕਿਸਾਨਾਂ ਉੱਤੇ ਬਹੁਤ ਹੀ ਮਾਰੂ ਪ੍ਰਭਾਵ ਪਵੇਗਾ ਅਤੇ ਉਹ ਅਗਲੇ ਸਾਲ ਸਮੇਂ ਸਿਰ ਗੰਨੇ ਦੀ ਬਿਜਾਈ ਨਹੀਂ ਕਰ ਪਾਉਣਗੇ।ਬਾਦਲ ਨੇ ਕਿਹਾ ਕਿ ਅਕਾਲੀ-ਭਾਜਪਾ ਕਾਰਜ ਕਾਲ ਦੌਰਾਨ ਸਰਕਾਰ ਨਾ ਸਿਰਫ ਗੰਨਾ ਉਤਪਾਦਕਾਂ ਨੂੰ ਗੰਨੇ ਦਾ ਵਾਜਬ ਮੁੱਲ ਦਿੰਦੀ ਸੀ ਸਗੋਂ ਕੇਂਦਰ ਸਰਕਾਰ ਦੁਆਰਾ ਐਸਏਪੀ ਵਧਾਉਣ ਨਾਲ ਪ੍ਰਾਈਵੇਟ ਮਿੱਲਾਂ ਨੂੰ ਪਏ ਘਾਟੇ ਨੂੰ ਵੀ ਦੂਰ ਕਰਦੀ ਸੀ।ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ 2015-16 ਵਿਚ ਗੰਨਾ ਉਤਪਾਦਕਾਂ ਨੂੰ ਐਸਏਪੀ ਤੋਂ ਵਾਧੂ 50 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਵੀ ਦਿੱਤਾ ਸੀ।ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਨਿੱਜੀ ਖੰਡ ਮਿਲਾਂ ਨੂੰ 200 ਕਰੋੜ ਰੁਪਏ ਦੇ ਸੌਖੇ ਕਰਜ਼ੇ ਦਿਵਾਏ ਗਏ ਸਨ, ਜਿਹਨਾਂ ਦੇ ਵਿਆਜ ਦਾ ਬੋਝ ਸਰਕਾਰ ਨੇ ਚੁੱਕਿਆ ਸੀ।

Jalandhar Bhogpur sugarcane farmers Faver SAD protest

ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਲੈਣਾ ਪੈ ਰਿਹੈ ਕਰਜ਼ਾ : ਸੁਖਬੀਰ ਬਾਦਲ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਕਿਸਾਨ ਤਬਾਹ ਹੋ ਰਹੇ ਹਨ ਅਤੇ ਖੁਦਕੁਸ਼ੀਆਂ ਵੱਲ ਧੱਕੇ ਜਾ ਰਹੇ ਹਨ।ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਝੋਨੇ ਦੀ ਬਿਜਾਈ ਲੇਟ ਕਰਵਾ ਦਿੱਤੀ ,ਜਿਸ ਨਾਲ ਕਟਾਈ ਵੀ ਪਛੜ ਗਈ।ਇਸ ਤੋਂ ਇਲਾਵਾ ਝਾੜ ਘਟ ਗਿਆ ਅਤੇ ਝੋਨੇ ਵਿਚ ਨਮੀ ਦੀ ਮਾਤਰਾ ਵਧ ਗਈ।

Jalandhar Bhogpur sugarcane farmers Faver SAD protest
ਕਿਸਾਨਾਂ ਨੂੰ ਆਪਣਾ ਘਰ ਚਲਾਉਣ ਲਈ ਆੜ੍ਹਤੀਆਂ ਅਤੇ ਬੈਂਕਾਂ ਤੋਂ ਲੈਣਾ ਪੈ ਰਿਹੈ ਕਰਜ਼ਾ : ਸੁਖਬੀਰ ਬਾਦਲ

ਕਾਂਗਰਸ ਸਰਕਾਰ ‘ਤੇ ਟਿੱਪਣੀ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਸਭ ਇੱਕ ਲਾਪਰਵਾਹ ਮੁੱਖ ਮੰਤਰੀ ਕਰਕੇ ਵਾਪਰ ਰਿਹਾ ਹੈ ,ਜਿਸ ਦੀ ਲੋਕਾਂ ਦੀ ਭਲਾਈ ਵਿਚ ਕੋਈ ਰੁਚੀ ਨਹੀ ਹੈ।ਉਹਨਾਂ ਕਿਹਾ ਕਿ ਬਜ਼ੁਰਗਾਂ ਨੂੰ ਪਿਛਲੇ ਇੱਕ ਸਾਲ ਤੋਂ ਬੁਢਾਪਾ ਪੈਨਸ਼ਨਾਂ ਨਹੀਂ ਮਿਲੀਆਂ ਹਨ।ਇਸੇ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਅਨੁਸੂਚਿਤ ਜਾਤੀਆਂ ਦੇ ਦਲਿਤ ਬੱਚਿਆਂ ਲਈ ਆਏ 1255 ਕਰੋੜ ਰੁਪਏ ਕਾਂਗਰਸ ਨੇ ਖੁਰਦ ਬੁਰਦ ਕੀਤੇ ਹਨ।ਉਨ੍ਹਾਂ ਨੇ ਕਿਹਾ ਕਿ 5 ਲੱਖ ਆਟਾ ਦਾਲ ਦੇ ਲਾਭਪਾਤਰੀਆਂ ਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈ।ਇਹੀ ਨਹੀਂ, ਢਾਈ ਲੱਖ ਪੈਨਸ਼ਨਾਂ ਉੱਤੇ ਲੀਕ ਫੇਰ ਦਿੱਤੀ ਗਈ ਹੈ।ਇੱਥੋਂ ਤੱਕ ਕਿ ਮੈਰੀਟੋਰੀਅਸ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਨਤਾ ਦੀ ਭਲਾਈ ਲਈ ਸੇਵਾ ਕੇਂਦਰ ਖੋਲ੍ਹੇ ਸਨ ਪਰ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤੇ ਹਨ।
-PTCNews