Sat, Apr 20, 2024
Whatsapp

ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰਿੰਗ ਕਰਨ ਵਾਲੇ 6 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

Written by  Shanker Badra -- October 31st 2019 01:34 PM
ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰਿੰਗ ਕਰਨ ਵਾਲੇ 6 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰਿੰਗ ਕਰਨ ਵਾਲੇ 6 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ

ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰਿੰਗ ਕਰਨ ਵਾਲੇ 6 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ:ਜਲੰਧਰ : ਜਲੰਧਰ 'ਚ ਬੀਤੇ ਦਿਨੀਂ ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੌਰਾਨ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਸੀ, ਜਿਸ 'ਚ ਕੁੱਝ ਨੌਜਵਾਨ ਪੰਜਾਬੀ ਗੀਤਾਂ 'ਤੇ ਨੱਚਦੇ ਹੋਏ ਹਵਾਈ ਫਾਇਰਿੰਗ ਕਰ ਰਹੇ ਸਨ। [caption id="attachment_354847" align="aligncenter" width="300"]Jalandhar Birthday Party Air Firing 6 young Arrested ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰਿੰਗ ਕਰਨ ਵਾਲੇ 6 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ[/caption] ਜਿਸ ਤੋਂ ਬਾਅਦ ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀ.ਆਈ.ਏ. ਸਟਾਫ-1 ਤੇ ਥਾਣਾ ਸਦਰ ਦੀ ਪੁਲਿਸ ਨੇ ਕਾਰਵਾਈ ਕਰਦੇ ਹੋਏ ਵੀਡੀਓ 'ਚ ਨਜ਼ਰ ਆ ਰਹੇ ਨੌਜਵਾਨਾਂ 'ਚੋਂ 6 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਵੀਡੀਓ ਦੇ ਆਧਾਰ 'ਤੇ ਨੌਜਵਾਨਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਪਿੰਡ ਅਲੀਪੁਰ ਦੇ ਪਾਲਮ ਵਿਹਾਰ ਤੇ ਕੁੱਝ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ 'ਚੋਂ ਗ੍ਰਿਫਤਾਰ ਕਰ ਲਿਆ ਹੈ। [caption id="attachment_354846" align="aligncenter" width="300"]Jalandhar Birthday Party Air Firing 6 young Arrested ਜਲੰਧਰ : ਜਨਮ ਦਿਨ ਦੀ ਪਾਰਟੀ 'ਚ ਹਵਾਈ ਫਾਇਰਿੰਗ ਕਰਨ ਵਾਲੇ 6 ਨੌਜਵਾਨ ਚੜ੍ਹੇ ਪੁਲਿਸ ਅੜਿੱਕੇ[/caption] ਮਿਲੀ ਜਾਣਕਾਰੀ ਅਨੁਸਾਰ 25 ਅਕਤੂਬਰ ਨੂੰ ਪਿੰਡ ਜਗਰਾਲ 'ਚ ਜਸਕਰਨ ਸਿੰਘ ਉਰਫ ਜੱਸੀ ਬਾਜਵਾ ਪੁੱਤਰ ਸੁਖਦੇਵ ਸਿੰਘ ਨਿਵਾਸੀ ਪਿੰਡ ਜਗਰਾਲ ਵੱਲੋਂ ਆਪਣੇ ਖੇਤਾਂ 'ਚ ਬਣੇ ਖੂਹ 'ਤੇ ਲੱਗੀ ਮੋਟਰ 'ਤੇ ਆਪਣੇ ਦੋਸਤਾਂ ਨਾਲ ਜਨਮ ਦਿਨ ਦੀ ਪਾਰਟੀ ਕੀਤੀ ਜਾ ਰਹੀ ਸੀ। ਇਸ ਦੌਰਾਨ ਨੌਜਵਾਨਾਂ ਨੇ ਹਵਾਈ ਫਾਇਰ ਕੀਤੇ ਸਨ। -PTCNews


Top News view more...

Latest News view more...