Fri, Apr 19, 2024
Whatsapp

ਵਿਦੇਸ਼ ਤੋਂ ਪੰਜਾਬ ਆਇਆ ਸੀ ਵਿਆਹ ਕਰਵਾਉਣ,ਪਰ ਕਿਸਾਨੀ ਸੰਘਰਸ਼ ਨੇ ਬਦਲੀ ਤਰਜੀਹ

Written by  Jagroop Kaur -- December 24th 2020 11:34 PM
ਵਿਦੇਸ਼ ਤੋਂ ਪੰਜਾਬ ਆਇਆ ਸੀ ਵਿਆਹ ਕਰਵਾਉਣ,ਪਰ ਕਿਸਾਨੀ ਸੰਘਰਸ਼ ਨੇ ਬਦਲੀ ਤਰਜੀਹ

ਵਿਦੇਸ਼ ਤੋਂ ਪੰਜਾਬ ਆਇਆ ਸੀ ਵਿਆਹ ਕਰਵਾਉਣ,ਪਰ ਕਿਸਾਨੀ ਸੰਘਰਸ਼ ਨੇ ਬਦਲੀ ਤਰਜੀਹ

26 ਨਵੰਬਰ ਤੋਂ ਹੁਣ ਤੱਕ ਜਾਰੀ ਹੋਇਆ ਕਿਸਾਨ ਸੰਘਰਸ਼ ਲਗਾਤਾਰ ਜਾਰੀ ਹੈ। ਦਿੱਲੀ ਦੀਆਂ ਸਰਹੱਦਾਂ 'ਤੇ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਰਨ ਵਾਲੇ ਕਿਸਾਨਾਂ ਦੇ ਸਮਰਥਨ 'ਚ ਕਈ ਸੂਬਿਆਂ 'ਚ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਨੂੰ ਜਿੱਥੇ ਸਿਆਸੀ ਆਗੂਆਂ ਦਾ ਸਮਰਥਨ ਮਿਲ ਰਿਹਾ ਹੈ, ਉਥੇ ਹੀ ਪਾਲੀਵੁੱਡ ਗਾਇਕ ਵੀ ਕਿਸਾਨਾਂ ਦੇ ਹੱਕਾਂ ਲਈ ਉਨ੍ਹਾਂ ਦੇ ਹੌਂਸਲੇ ਵਧਾਉਂਦੇ ਹੋਏ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਉਥੇ ਹੀ ਇਸ ਸੰਘਰਸ਼ ਦੌਰਾਨ ਕਈ ਤਰ੍ਹਾਂ ਦੀਆਂ ਮਿਸਾਲਾਂ ਵੀ ਵੇਖਣ ਨੂੰ ਮਿਲ ਰਹੀਆਂ ਹਨ, ਜਿਸ ਦੀਆਂ ਸਿਫਤਾਂ ਚਾਰੋ-ਪਾਸੇ ਹੋ ਰਹੀਆਂ ਹਨ। ਦਰਅਸਲ ਕਿਸਾਨਾਂ ਦਾ ਹੌਂਸਲਾ ਵਧਾਉਂਦੇ ਹੋਏ ਜਲੰਧਰ ਦੇ ਇੱਕ ਨੌਜਵਾਨ ਨੇ ਵੀ ਆਪਣੇ ਵਿਆਹ ਨੂੰ ਹੀ ਰੱਦ ਕਰ ਦਿੱਤਾ ਅਤੇ ਕਿਸਾਨੀ ਧਰਨੇ 'ਚ ਸ਼ਾਮਲ ਹੋਣ ਨੂੰ ਮੁੱਖ ਤਰਜੀਹ ਦਿੱਤੀ ।

ਪੰਜਾਬ ਵਾਸੀਆਂ ਲਈ ਰਾਹਤ, ਅੱਜ ਰਾਤ ਨਹੀਂ ਲੱਗੇਗਾ ਕਰਫਿਊ
ਦਰਅਸਲ ਜਲੰਧਰ ਦੇ ਰਹਿਣ ਵਾਲੇ ਸਤਨਾਮ ਸਿੰਘ ਨੂੰ ਯੂ. ਏ. ਈ. 'ਚੋਂ ਉਸ ਦੀ ਕੰਪਨੀ ਤੋਂ 2 ਸਾਲ ਬਾਅਦ 2 ਮਹੀਨਿਆਂ ਦੀ ਛੁੱਟੀ ਮਿਲੀ ਸੀ। ਉਹ ਭਾਰਤ ਵਿਆਹ ਕਰਨ ਆਇਆ ਸੀ ਪਰ ਇਥੇ ਆ ਕੇ ਉਸ ਦਾ ਸਾਰਾ ਧਿਆਨ ਕਿਸਾਨੀ ਮੋਰਚੇ ਵੱਲ ਹੋ ਗਿਆ।Congress leader Rahul Gandhi met Ram Nath Kovind over farm laws 2020. To this, Narendra Singh Tomar take jibe at him. ਨੌਜਵਾਨ ਸਤਨਾਮ ਸਿੰਘ ਜਦ 29 ਨਵੰਬਰ ਨੂੰ ਆਪਣੇ ਘਰ ਜਲੰਧਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦਾ ਵੱਡਾ ਭਰਾ ਅਤੇ ਉਸ ਦੇ ਪਿੰਡ ਦੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਿੰਘੂ ਬਾਰਡਰ 'ਤੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। 29 ਸਾਲਾ ਸਤਨਾਮ ਨੇ ਆਪਣੇ ਮਾਤਾ-ਪਿਤਾ ਨਾਲ ਸਿਰਫ਼ ਦੋ ਦਿਨ ਬਤੀਤ ਕੀਤੇ। ਇਕ ਨਵੀਂ ਮੋਟਰਸਾਈਕਲ ਖ਼ਰੀਦੀ ਅਤੇ ਇਕ ਦੋਸਤ ਨਾਲ ਦਿੱਲੀ-ਹਰਿਆਣਾ ਸਰਹੱਦ ਲਈ ਨਿਕਲ ਪਏ। Farmers protest against farm laws 2020: PM Narendra Modi to release next installment under Pradhan Mantri Kisan Samman Nidhi (PM-KISAN) fund. ਕਿਸਾਨੀ ਅੰਦੋਲਨ ਪੰਜਾਬ ਦੇ ਭਵਿੱਖ ਦੀ ਲੜਾਈ ਹੈ : ਕੈਪਟਨ ਅਮਰਿੰਦਰ ਸਿੰਘ ਆਬੂਧਾਬੀ ਦੀ ਇਕ ਕੰਪਨੀ 'ਚ ਪਲੰਬਰ ਦੇ ਰੂਪ 'ਚ ਕੰਮ ਕਰਨ ਵਾਲੇ ਸਤਨਾਮ ਦਾ ਕਹਿਣਾ þ ਕਿ ਵਿਆਹ ਟਾਲਿਆ ਜਾ ਸਕਦਾ þ, ਨੌਕਰੀ ਵੀ ਟਾਲੀ ਜਾ ਸਕਦੀ ਹੈ। ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਛੁੱਟੀ ਦੌਰਾਨ ਵਿਆਹ ਕਰਨ ਲਈ ਕਿਹਾ ਪਰ ਉਸ ਨੇ ਕਿਸਾਨੀ ਅੰਦੋਲਨ 'ਚ ਜਾਣ ਨੂੰ ਤਰਜੀਹ ਦਿੱਤੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਦੀ ਪ੍ਰਦਰਸ਼ਨ ਵਾਲੇ ਸਥਾਨ 'ਤੇ ਕਦੋਂ ਤੱਕ ਰਹਿਣ ਦੀ ਯੋਜਨਾ þ ਤਾਂ ਸਤਨਾਮ ਸਿੰਘ ਨੇ ਕਿਹਾ ਕਿ ਉਹ ਲੜਾਈ ਜਿੱਤਣ ਤੱਕ ਇਥੇ ਹੀ ਰਹੇਗਾ। ਉਸ ਨੇ ਕਿਹਾ ਕਿ ਆਬੂਧਾਬੀ 'ਚ ਨੌਕਰੀ ਕਰਨ ਤੋਂ ਪਹਿਲਾਂ ਉਹ ਇਕ ਕਿਸਾਨ ਸੀ। ਮੈਨੂੰ ਪਹਿਲਾਂ ਆਪਣੇ ਖੇਤਾਂ ਨੂੰ ਬਚਾਉਣ ਦੀ ਲੋੜ ਹੈ। Amid farmers protest against farm laws 2020, 42 farmers' unions have been impleaded as parties to the case pending before the Supreme Court. ਜ਼ਿਕਰਯੋਗ ਹੈ ਕਿ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਹਜ਼ਾਰਾਂ ਕਿਸਾਨ ਤਿੰਨ ਹਫ਼ਤੇ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਡੇਰਾ ਲਗਾ ਕੇ ਬੈਠੇ ਹੋਏ ਹਨ। ਉਨ੍ਹਾਂ ਦੀ ਮੰਗ ਹੈ ਕਿ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ ਕਿਉਂਕਿ ਉਨ੍ਹਾਂ ਨੂੰ ਸ਼ੰਕਾ þ ਕਿ ਇਸ ਨਾਲ ਕਾਰਪੋਰੇਟ ਨੂੰ ਫਾਇਦਾ ਹੋਵੇਗਾ ਅਤੇ ਪੁਰਾਣੀ ਥੋਕ ਬਾਜ਼ਾਰ ਮੰਡੀ ਖ਼ਤਮ ਹੋ ਜਾਵੇਗੀ। ਇਸ ਦੇ ਨਾਲ ਹੀ ਘੱਟੋ-ਘੱਟ ਸਮਰਥਨ ਮੁੱਲ ਦੀ ਵਿਵਸਥਾ ਖ਼ਤਮ ਹੋ ਜਾਵੇਗੀ।

Top News view more...

Latest News view more...