Wed, Apr 24, 2024
Whatsapp

ਕੁੱਲੂ ਮਨਾਲੀ ਗਏ ਜਲੰਧਰ ਦੇ 5 ਦੋਸਤਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ, 1 ਲਾਪਤਾ

Written by  Joshi -- November 21st 2017 02:22 PM
ਕੁੱਲੂ ਮਨਾਲੀ ਗਏ ਜਲੰਧਰ ਦੇ 5 ਦੋਸਤਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ, 1 ਲਾਪਤਾ

ਕੁੱਲੂ ਮਨਾਲੀ ਗਏ ਜਲੰਧਰ ਦੇ 5 ਦੋਸਤਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ, 1 ਲਾਪਤਾ

ਜਲੰਧਰ ਦੇ 5 ਦੋਸਤ ਹਿਮਾਚਲ ਘੁੰਮਣ ਗਏ ਪਰ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਏ। ਉਹਨਾਂ ਵੱਲੋਂ ਮਣੀਕਰਨ ਸਾਹਿਬ ਵਿਖੇ ਦਰਸ਼ਨ ਕਰਨ ਤੋਂ ਬਾਅਦ ਸਾਰੇ ਦੋਸਤਾਂ ਨੇ ਮਿਲ ਕੇ ਕੁੱਲੂ ਮਨਾਲੀ ਜਾਣ ਦਾ ਪ੍ਰੋਗਰਾਮ ਬਣਾਇਆ, ਜਿਸ ਤੋਂ ਬਾਅਧ ਉਹ ਹਾਦਸੇ ਦਾ ਸ਼ਿਕਾਰ ਹੋ ਗਏ। ਇਹ ਘਟਨਾ ਮਣੀਕਰਨ ਦੇ ਸ਼ਾਂਗਨਾ ਪੁਲ ਦੇ ਨੇੜੇ ਵਾਪਰੀ। ਕੁੱਲੂ ਮਨਾਲੀ ਗਏ ਜਲੰਧਰ ਦੇ 5 ਦੋਸਤਾਂ ਨਾਲ ਵਾਪਰਿਆ ਹਾਦਸਾ, 1 ਦੀ ਮੌਤ, 1 ਲਾਪਤਾਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਂ ਪਰਿਵਾਰਾਂ 'ਚ ਮਾਹੌਲ ਗਮਗੀਨ ਹੋ ਗਿਆ ਅਤਰ ਪਰਿਵਾਰ ਵਾਲੇ ਘਟਨਾ ਵਾਲੀ ਜਗ੍ਹਾ ਵੱਲ ਨੂੰ ਰਵਾਨਾ ਹੋ ਗਏ। ਇਸ ਹਾਦਸੇ ਨੇ ਆਦਰਸ਼ ਨਗਰ ਤੋਂ ਅਮਰਜੀਤ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਦੀ ਜਾਨ ਲੈ ਲਈ ਅਤੇ ਜਗਦੇਵ ਸਿੰਘ ਦਾ ਪੁੱਤਰ ਗੁਰਕੀਰਤ ਸਿੰਘ ਪਾਣੀ ਦੇ ਵਹਾਅ ਦੇ ਨਾਲ ਰੁੜ ਕੇ ਕਿਤੇ ਲਾਪਤਾ ਹੋ ਗਿਆ ਜਿਸਦੀ ਭਾਲ ਜਾਰੀ ਹੈ। ਜਾਣਕਾਰੀ ਅਨੁਸਾਰ,  ਗੁਰਕੀਰਤ, ਜਸਵੀਰ ਬੋਪਾਰਾਏ, ਸਰਬਜੋਤ ਸਿੰਘ, ਰਾਮ ਆਹੂਜਾ ਤੇ ਸਤਿਅਮ ਸਾਰਿਆਂ ਨੇ ਏ. ਪੀ. ਜੇ. ਤੋਂ 12ਵੀਂ ਜਮਾਤ ਪਾਸ ਕੀਤੀ ਅਤੇ ਸਰਬਜੋਤ ਦਾ ਕੈਨੇਡਾ ਜਾਣ ਲਈ ਵਿਜ਼ਾ ਲੱਗ ਗਿਆ ਸੀ, ਜਿਸ ਕਾਰਨ ਉਹ ਦੋਸਤਾਂ ਨਾਲ ਮੱਥਾ ਟੇਕਣ ਗਿਆ ਸੀ। —PTC News


  • Tags

Top News view more...

Latest News view more...